ਜ਼ਿਆਦਾ ਸੋਚਣ ਨਾਲ ਮਾਨਸਿਕ ਸਿਹਤ ਹੋ ਸਕਦੀ ਹੈ ਪ੍ਰਭਾਵਿਤ, ਜਾਣੋ ਓਵਰਥਿਕਿੰਗ ਤੋਂ ਹੋਣ ਵਾਲੇ ਨੁਕਸਾਨ ਬਾਰੇ
ਅੱਜ ਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ ‘ਚ ਹਰ ਕਿਸੇ ਨੂੰ ਕੋਈ ਨਾ ਕੋਈ ਸੋਚ ਵਿਚਾਰ ਲੱਗੀ ਰਹਿੰਦੀ ਹੈ ।ਪਰ ਜ਼ਿਆਦਾ ਸੋਚਣਾ ਸਿਹਤ ਖ਼ਾਸ ਕਰਕੇ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਓਵਰ ਥਿਕਿੰਗ (Overthinking) ਤੋਂ ਮਾਨਸਿਕ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ਦੱਸਾਂਗੇ । ਜੋ ਕਿ ਮਾਨਸਿਕ ਸਿਹਤ ਦੇ ਬਹੁਤ ਘਾਤਕ ਸਾਬਿਤ ਹੋ ਸਕਦਾ ਹੈ।
ਹੋਰ ਪੜ੍ਹੋ : ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਦਾ ਅੱਜ ਹੈ ਜਨਮਦਿਨ, ਪਰਿਵਾਰ ਨੇ ਕੇਕ ਕੱਟ ਕੇ ਮਨਾਇਆ ਜਸ਼ਨ
ਕਈ ਵਾਰ ਅਸੀਂ ਆਪਣੀ ਜ਼ਿੰਦਗੀ ‘ਚ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਲੈ ਕੇ ਸੋਚਣ ਲੱਗ ਪੈਂਦੇ ਹਾਂ । ਉਹ ਸੋਚ ਕਈ ਵਾਰ ਨਕਾਰਾਤਮਕਤਾ ਪੈਦਾ ਕਰ ਦਿੰਦੀ ਹੈ ਅਤੇ ਇੱਕੋ ਚੀਜ਼ ਨੂੰ ਸੋਚਦੇ ਸੋਚਦੇ ਕਈ ਵਾਰ ਅਸੀਂ ਮਾਨਸਿਕ ਬੀਮਾਰੀਆ ਨੂੰ ਸਹੇੜ ਕੇ ਬੈਠ ਜਾਂਦੇ ਹਾਂ। ਕਿਉਂਕਿ ਜ਼ਿਆਦਾ ਸੋਚਣ ਦੇ ਨਾਲ ਕਈ ਵਾਰ ਅਸੀਂ ਪਾਜ਼ੀਟਿਵ ਐਨਰਜੀ ਨੂੰ ਖਤਮ ਕਰ ਬੈਠਦੇ ਹਾਂ ਅਤੇ ਕਈ ਵਾਰ ਇਹ ਨੈਗਟੀਵਿਟੀ ਸਾਡੀ ਕਰਨੀ ‘ਚ ਤਬਦੀਲ ਹੋ ਜਾਂਦੀ ਹੈ।ਜਿਸ ਕਾਰਨ ਮਾਨਸਿਕ ਤਣਾਅ ਦੇ ਕਾਰਨ ਅਸੀਂ ਆਪਣੇ ਹੋਰ ਕੰਮ ਵੀ ਵਿਗਾੜ ਲੈਂਦੇ ਹਾਂ ਅਤੇ ਹੌਲੀ ਹੌਲੀ ਅਸੀਂ ਮਾਨਸਿਕ ਬੀਮਾਰੀਆਂ ਦੇ ਵੱਲ ਵੱਧਦੇ ਜਾਂਦੇ ਹਾਂ । ਜੇ ਅਸੀਂ ਆਪਣੀ ਆਦਤ ਨੂੰ ਬਦਲਦੇ ਤਾਂ ਇਹ ਆਦਤ ਸਾਡੇ ਡਿਪ੍ਰੈਸ਼ਨ ਦਾ ਕਾਰਨ ਵੀ ਬਣਦੀ ਹੈ।
ਕਈ ਵਾਰ ਜ਼ਿਆਦਾ ਸੋਚਣ ਦੀ ਆਦਤ ਦੇ ਕਾਰਨ ਲੋਕ ਸਾਡੇ ਤੋਂ ਦੂਰ ਭੱਜਣ ਲੱਗ ਪੈਂਦੇ ਹਨ ਅਤੇ ਇਸੇ ਕਾਰਨ ਸੋਸ਼ਲ ਐਂਗਜ਼ਾਇਟੀ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ।ਇਸ ਦੇ ਨਾਲ ਸਾਡਾ ਆਤਮ-ਵਿਸ਼ਵਾਸ ਵੀ ਖਤਮ ਹੋ ਜਾਂਦਾ ਹੈ। ਅਸੀਂ ਇੱਕਲੇ ਰਹਿ ਜਾਂਦੇ ਹਾਂ ਅਤੇ ਕੋਈ ਵੀ ਸਾਡੇ ਕੋਲ ਬੈਠਣਾ ਪਸੰਦ ਨਹੀਂ ਕਰਦਾ ।
ਜ਼ਿਆਦਾ ਸੋਚਣ ਦਾ ਅਸਰ ਸਾਡੇ ਕੰਮ ‘ਤੇ ਵੀ ਪੈਂਦਾ ਹੈ ਅਤੇ ਜੇ ਅਸੀਂ ਦਫਤਰੀ ਕੰਮ ਕਾਜ ਕਰਦੇ ਹਾਂ ਤਾਂ ਇਸ ਦਾ ਅਸਰ ਸਾਡੀ ਪਰਫਾਰਮੈਂਸ ‘ਤੇ ਵੀ ਪੈਂਦਾ ਹੈ । ਕਿਉਂਕਿ ਜਦੋਂ ਤੁਹਾਡਾ ਮਨ ਕਿਤੇ ਹੋਰ ਲੱਗਿਆ ਹੁੰਦਾ ਹੈ ਤਾਂ ਗਲਤੀਆਂ ਦੀ ਗੁੰਜਾਇਸ਼ ਵਧ ਜਾਂਦੀ ਹੈ । ਜੋ ਕਿਤੇ ਨਾ ਕਿਤੇ ਕੰਮ ‘ਚ ਵੀ ਦਿੱਸਣ ਲੱਗ ਪੈਂਦੀਆਂ ਹਨ ।
ਤੁਸੀਂ ਮਾਨਸਿਕ ਤਣਾਅ ਤੋਂ ਦੂਰ ਰਹਿਣਾ ਚਾਹੁੰਦੇ ਹੋ ਓਵਰ ਥਿਕਿੰਗ ਦੀ ਆਦਤ ਨੂੰ ਅੱਜ ਹੀ ਬਦਲ ਦਿਓ। ਖੁਦ ਨੂੰ ਪਾਜ਼ੀਟਿਵ ਰੱਖਣ ਦੀ ਕੋਸ਼ਿਸ਼ ਕਰੋ । ਕਿਸੇ ਵੀ ਸਮੱਸਿਆ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ।