National Pizza Day: ਜਾਣੋ ਪੀਜ਼ਾ ਖਾਣ ਬਾਰੇ ਕੀ ਕਹਿੰਦਾ ਹੈ ਆਯੁਰਵੇਦ ਤੇ ਇਸ ਨੂੰ ਖਾਣਾ ਹੈ ਕਿੰਨਾਂ ਕੁ ਸਹੀ

By  Pushp Raj February 9th 2024 03:33 PM

National Pizza Day: ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਫਾਸਟ ਫੂਡ ਦਾ ਦੀਵਾਨਾ ਹੈ। ਪੀਜ਼ਾ, ਬਰਗਰਆਦਿ ਦੇਖ ਕੇ ਕਈਆਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਇਨ੍ਹਾਂ ਫਾਸਟ ਫੂਡਜ਼ ਨਾਲ ਦਿਮਾਗ ਅਤੇ ਪੇਟ ਦੋਵੇਂ ਹੀ ਭਰ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਠੀਕ ਹਨ ਜਾਂ ਨਹੀਂ।


ਪੀਜ਼ਾ ( Pizza) ਇੱਕ ਅਜਿਹਾ ਫਾਸਟ ਫੂਡ ਹੈ ਜਿਸ ਨੂੰ ਲੋਕ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੀਜ਼ਾ ਖਾਣ ਬਾਰੇ ਆਯੁਰਵੇਦ ਕੀ ਕਹਿੰਦਾ ਹੈ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਆਓ ਨੈਸ਼ਨਲ ਪੀਜ਼ਾ ਡੇਅ (National Pizza Day) 'ਤੇ ਜਾਣਦੇ ਹਾਂ ਪੀਜ਼ਾ ਖਾਣ ਬਾਰੇ ਆਯੁਰਵੇਦ ਕੀ ਕਹਿੰਦਾ ਹੈ ਤੇ ਇਸ ਨੂੰ ਕਿਸ ਤਰੀਕੇ ਨਾਲ ਖਾਣਾ ਚਾਹੀਦਾ ਹੈ ਤਾਂ ਸਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। 


ਪੀਜ਼ਾ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ

ਹੋ ਸਕਦਾ ਹੈ ਕਿ ਤੁਸੀਂ ਜਾਣਦੇ ਹੋ, ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਪੀਜ਼ਾ ਵਿੱਚ ਕਾਰਬੋਹਾਈਡ੍ਰੇਟ, ਸੋਡੀਅਮ, ਫੈਟ ਅਤੇ ਕਈ ਹੋਰ ਅਜਿਹੇ ਤੱਤ ਹੁੰਦੇ ਹਨ ਜੋ ਪੇਟ ਖਰਾਬ ਕਰ ਸਕਦੇ ਹਨ। ਆਯੁਰਵੇਦ ਮਾਹਰ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਪੀਜ਼ਾ ਖਾਣ ਨਾਲ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।


ਟਮਾਟਰ ਤੇ ਚੀਜ਼ ਦਾ ਜ਼ਿਆਦਾ ਸੇਵਨ

ਚਾਹੇ ਉਹ ਕੋਈ ਵੀ ਪੀਜ਼ਾ, ਸ਼ਾਕਾਹਾਰੀ ਜਾਂ ਨਾਨ-ਵੈਜ ਹੋਵੇ। ਲਗਭਗ ਹਰ ਪੀਜ਼ਾ ਵਿੱਚ ਟਮਾਟਰ ਅਤੇ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਐਕਸਟ੍ਰਾ ਚੀਜ਼ ਦੇ ਨਾਲ ਪੀਜ਼ਾ ਖਾਣਾ ਪਸੰਦ ਕਰਦੇ ਹਨ। ਅਜਿਹੇ 'ਚ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦਾ ਮਿਸ਼ਰਣ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਹ ਦੋਵੇਂ ਭਾਰੇ ਹੁੰਦੇ ਹਨ ਅਤੇ ਹਜ਼ਮ ਹੋਣ ਵਿੱਚ ਲੰਬਾ ਸਮਾਂ ਲੈਂਦੇ ਹਨ।

ਜ਼ਿਆਦਾ ਫਾਸਟ ਫੂਡ ਨਾਲ ਪਾਚਨ ਪ੍ਰਣਾਲੀ 'ਤੇ ਪੈ ਸਕਦਾ ਹੈ ਮਾੜਾ ਪ੍ਰਭਾਵ  

ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਫਾਸਟ ਫੂਡ (Fast Food) ਖਾਣ ਨਾਲ ਪਾਚਨ ਪ੍ਰਣਾਲੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਪੀਜ਼ਾ ਵੀ ਅਜਿਹਾ ਭੋਜਨ ਹੈ ਜਿਸ ਦਾ ਕਿਸੇ ਕਾਰਨ ਪਾਚਨ ਤੰਤਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀਜ਼ਾ ਖਾਣ ਨਾਲ ਛੋਟੀਆਂ ਅਤੇ ਵੱਡੀਆਂ ਆਂਦਰਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਪੇਟ ਖਰਾਬ ਵੀ ਹੋ ਸਕਦਾ ਹੈ। ਜ਼ਿਆਦਾ ਫਾਸਟ ਫੂਡ ਖਾਣ ਨਾਲ ਭਾਰ ਵਧਣ ਦਾ ਡਰ ਵੀ ਰਹਿੰਦਾ ਹੈ।

 

ਹੋਰ ਪੜ੍ਹੋ: ਬੱਬੂ ਮਾਨ ਦਾ ਨਵਾਂ ਗੀਤ 'ਆਵਾਜ਼' ਹੋਇਆ ਰਿਲੀਜ਼, ਦਰਸ਼ਕਾਂ ਨੂੰ ਗੀਤ ਆ ਰਿਹਾ ਹੈ ਪਸੰਦ


ਪੀਜ਼ਾ ਖਾਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਡਾਕਟਰਾਂ ਕਹਿਣਾ ਹੈ ਕਿ ਜੇਕਰ ਤੁਸੀਂ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਖਾਣਾ ਖਾਣ ਤੋਂ ਬਾਅਦ ਕਰੀਬ 30 ਮਿੰਟ ਸੈਰ ਕਰੋ। ਉਹ ਅੱਗੇ ਕਹਿੰਦੀ ਹੈ ਕਿ ਜੇਕਰ ਤੁਸੀਂ ਪੀਜ਼ਾ ਖਾਣ ਤੋਂ ਬਾਅਦ ਠੀਕ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਕੋਸੇ ਪਾਣੀ ਵਿੱਚ ਅਦਰਕ ਜਾਂ ਸੌਂਫ ਦਾ ਪਾਊਡਰ ਮਿਲਾ ਕੇ ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਇਸ ਦਾ ਸੇਵਨ ਜ਼ਰੂਰ ਕਰੋ। ਪੀਜ਼ਾ ਖਾਣ ਤੋਂ ਬਾਅਦ 3-4 ਘੰਟੇ ਤੱਕ ਕੁਝ ਵੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 

Related Post