National Nutrition Week 2023 : ਜਾਣੋ ਕਿਉਂ ਮਨਾਇਆ ਜਾਂਦਾ ਹੈ National Nutrition Week ਤੇ ਕੀ ਹਨ ਇਸ ਦੇ ਫਾਇਦੇ
ਹਰ ਸਾਲ ਭਾਰਤ ਵਿੱਚ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਸਰਕਾਰ ਵੱਲੋਂ ਇਹ ਪੂਰਾ ਹਫ਼ਤਾ ਸਹੀ ਖਾਣ-ਪੀਣ ਅਤੇ ਲੋਕਾਂ ਵਿਚਾਲੇ ਪੋਸ਼ਕ ਤੱਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਸਰਕਾਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮ ਚਲਾਉਂਦੀ ਹੈ।
National Nutrition Week 2023 : ਭਾਰਤ ਵਿੱਚ ਹਰ ਸਾਲ ਸਤੰਬਰ ਮਹੀਨੇ ਦੀ ਪਹਿਲੇ ਹਫ਼ਤੇ ਨੂੰ ਰਾਸ਼ਟਰੀ ਪੋਸ਼ਣ ਹਫ਼ਤੇ ਯਾਨੀ ਕਿ (National Nutrition Week) ਵਜੋਂ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਦਸਾਂਗੇ ਕਿ ਇਸ ਹਫ਼ਤੇ ਨੂੰ ਕਿਉਂ ਮਨਾਇਆ ਜਾਂਦਾ ਹੈ ਤੇ ਇਸ ਕੀ ਉਦੇਸ਼ ਹੈ।
ਰਾਸ਼ਟਰੀ ਪੋਸ਼ਣ ਹਫ਼ਤੇ ਦਾ ਇਤਿਹਾਸ
ਰਾਸ਼ਟਰੀ ਪੋਸ਼ਣ ਹਫ਼ਤਾ ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਅਮਰੀਕਨ ਡਾਇਟੈਟਿਕਸ ਐਸੋਸੀਏਸ਼ਨ ( Academy of Nutrition and Dietetics) ਵੱਲੋਂ ਸਾਲ 1975 ਵਿੱਚ ਕੀਤੀ ਗਈ ਸੀ। ਇਸ ਦੇ ਨਾਲ ਹੀ ਭਾਰਤ ਵਿੱਚ ਲੋਕਾਂ ਨੂੰ ਸਿਹਤਮੰਦ ਖਾਣ-ਪੀਣ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪਹਿਲੇ ਸਾਲ 1980 ਵਿੱਚ ਇਸ ਨੂੰ ਵਿਸ਼ੇਸ਼ ਮਹੀਨੇ ਵਜੋਂ ਮਨਾਇਆ ਗਿਆ,ਪਰ ਬਾਅਦ ਵਿੱਚ ਸਾਲ 1982 ਵਿੱਚ, ਭਾਰਤ ਸਰਕਾਰ ਨੇ ਸਤੰਬਰ ਦੇ ਪਹਿਲੇ ਹਫ਼ਤੇ ਨੂੰ ਰਾਸ਼ਟਰੀ ਪੋਸ਼ਣ ਹਫ਼ਤੇ ਵਜੋਂ ਮਨਾਉਣ ਦਾ ਫੈਸਲਾ ਕੀਤਾ। ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਖੁਰਾਕ ਅਤੇ ਪੋਸ਼ਣ ਬੋਰਡ ਵੱਲੋਂ ਕਈ ਤਰ੍ਹਾਂ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਪੋਸ਼ਣ ਹਫ਼ਤਾ
ਹਰ ਸਾਲ ਭਾਰਤ ਵਿੱਚ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਸਰਕਾਰ ਵੱਲੋਂ ਇਹ ਪੂਰਾ ਹਫ਼ਤਾ ਸਹੀ ਖਾਣ-ਪੀਣ ਅਤੇ ਲੋਕਾਂ ਵਿਚਾਲੇ ਪੋਸ਼ਕ ਤੱਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਸਰਕਾਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮ ਚਲਾਉਂਦੀ ਹੈ।
ਸਰੀਰ ਲਈ ਕਿਉਂ ਜ਼ਰੂਰੀ ਹਨ ਪੋਸ਼ਕ ਤੱਤ
ਗੋਲਬਲ ਹੰਗਰ ਹੈਲਥ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਭਾਰਤ ਕੁਪੋਸ਼ਣ ਦੇ ਮਾਮਲੇ ਵਿੱਚ 116 ਦੇਸ਼ਾਂ ਚੋਂ 101ਵੇਂ ਸਥਾਨ 'ਤੇ ਹੈ। ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਮੌਤ ਲਈ ਕੁਪੋਸ਼ਣ ਜ਼ਿੰਮੇਵਾਰ ਹੈ।, ਪਰ ਕੁਪੋਸ਼ਣ ਸਿਰਫ਼ ਬੱਚਿਆਂ ਨੂੰ ਪ੍ਰਭਾਵਿਤ ਨਹੀਂ ਕਰਦਾ। ਸਗੋਂ ਇਹ ਵੱਡੀ ਉਮਰ ਦੇ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਕੀ ਕਹਿੰਦੇ ਨੇ ਸਿਹਤ ਮਾਹਰ
ਡਾਕਟਰ ਅਤੇ ਸਿਹਤ ਮਾਹਰ ਹਮੇਸ਼ਾ ਖੁਰਾਕ ਵਿੱਚ ਸੰਤੁਲਿਤ ਮਾਤਰਾ ਵਿੱਚ ਪੋਸ਼ਕ ਤੱਤ ਲੈਣ ਲਈ ਜ਼ੋਰ ਦਿੰਦੇ ਹਨ। ਕਿਉਂਕਿ ਪੋਸ਼ਣ ਨਾਲ ਭਰਪੂਰ ਖੁਰਾਕ ਸਰੀਰ ਦੇ ਇਮਊਨੀ ਸਿਸਟਮ ਨੂੰ ਠੀਕ ਕਰਦੀ ਹੈ ਅਤੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦੀ ਹੈ। ਜੋ ਸਰੀਰ ਨੂੰ ਸੁਚਾਰੂ ਢੰਗ ਨਾਲ ਕੰਮ ਦੇ ਨਾਲ-ਨਾਲ ਸਰੀਰ ਨੂੰ ਬਿਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਬਚਾਉਂਦੇ ਹਨ।
ਹੋਰ ਪੜ੍ਹੋ: World Coconut Day 2023 'ਤੇ ਜਾਣੋ ਨਾਰੀਅਲ ਪਾਣੀ ਪੀਣ ਦੇ ਫ਼ਾਇਦੇ
ਚੰਗੀ ਖੁਰਾਕ ਲੈਣਾ ਕਿਉਂ ਹੈ ਜ਼ਰੂਰੀ
ਕੋਵਿਡ-19 ਦੌਰਾਨ ਵੀ ਡਾਕਟਰਾਂ ਵੱਲੋਂ ਆਮ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਣ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਖੁਰਾਕ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਜਿਸ ਨਾਲ ਸਰੀਰ ਦੀ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਤੋਂ ਪ੍ਰਭਾਵਿਤ ਲੋਕਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੀ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਤਾਂ ਜੋ ਉਹ ਜਲਦੀ ਹੀ ਸਿਹਤਯਾਬ ਹੋ ਸਕਣ।