ਗਰਮੀਆਂ 'ਚ ਹਾਈਡ੍ਰੇਟ ਰਹਿਣ ਲਈ ਜ਼ਰੂਰ ਖਾਓ ਖੀਰਾ, ਜਾਣੋ ਖੀਰੇ ਦੇ ਗੁਣਕਾਰੀ ਫਾਇਦੀਆਂ ਬਾਰੇ

ਖੀਰਾ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਹਰੇ ਰੰਗ ਦਾ ਦਿਖਣ ਵਾਲੇ ਖੀਰੇ ‘ਚ ਪੋਸ਼ਕ ਤੱਤਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਨਾਲ ਹੀ ਐਂਟੀ ਆਕਸੀਡੈਂਟ ਵੀ ਪਾਏ ਜਾਂਦੇ ਹਨ । ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੇ ਹਨ, ਆਓ ਜਾਣਦੇ ਹਾਂ ਕਿ ਇਸ ਨੂੰ ਖਾਣ ਦੇ ਫਾਇਦੇ।

By  Pushp Raj June 3rd 2024 07:12 PM

Health benefits of Eating Cucumber :  ਖੀਰਾ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਹਰੇ ਰੰਗ ਦਾ ਦਿਖਣ ਵਾਲੇ ਖੀਰੇ ‘ਚ ਪੋਸ਼ਕ ਤੱਤਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਨਾਲ ਹੀ ਐਂਟੀ ਆਕਸੀਡੈਂਟ ਵੀ ਪਾਏ ਜਾਂਦੇ ਹਨ । ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੇ ਹਨ, ਆਓ ਜਾਣਦੇ ਹਾਂ ਕਿ ਇਸ ਨੂੰ ਖਾਣ ਦੇ ਫਾਇਦੇ। 

ਖੀਰੇ ਵਿੱਚ ਬਹੁਤ ਹੀ ਘੱਟ ਕੈਲੋਰੀ ਹੁੰਦੀ ਹੈ । ਇਸ ਵਿੱਚ ਪਾਣੀ ਦੀ ਮਾਤਰਾ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ । ਇਸ ਲਈ ਇਹ ਵਜ਼ਨ ਘੱਟ ਕਰਨ ਲਈ ਵੀ ਬਹੁਤ ਫਾਇਦੇਮੰਦ ਹੈ । ਲੋਕੀਂ ਇਸ ਦਾ ਸੇਵਨ ਸਲਾਦ, ਸੈਂਡਵਿਚ, ਰਾਇਤਾ ਅਤੇ ਨਮਕ ਲਗਾ ਕੇ ਸੇਵਨ ਕਰਦੇ ਹਨ।  

View this post on Instagram

A post shared by womnly (@womn_ly)


ਸਰੀਰ ਨੂੰ ਰੱਖੇ ਹਾਈਡ੍ਰੇਟ

ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ- ਖੀਰੇ ਵਿੱਚ 95% ਪਾਣੀ ਹੁੰਦਾ ਹੈ । ਇਸ ਲਈ ਇਹ ਸਰੀਰ ‘ਚ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਜਿਸ ਨਾਲ ਸਰੀਰ ਨੂੰ  ਵਿੱਚ ਬਹੁਤ ਫਾਇਦੇਮੰਦੇ ਮਿਲਦੇ ਨੇ । ਇਸ ਦੇ ਸੇਵਨ ਦੇ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ। 

ਭਾਰ ਘਟਾਓਣ 'ਚ ਮਦਦਗਾਰ

ਖੀਰੇ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ । ਇਸ ਲਈ ਜਦੋਂ ਵੀ ਭੁੱਖ ਲੱਗੇ ਖੀਰੇ ਦਾ ਸੇਵਨ ਕਰੋ ਪੇਟ ਭਰਿਆ ਹੋਇਆ ਰਹੇਗਾ । ਇਸ ਲਈ ਜੇ ਤੁਸੀਂ ਵਜ਼ਨ ਘਟ ਕਰਨਾ ਚਾਹੁੰਦੇ ਹੋ ਤਾਂ ਖੀਰੇ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰੋ।

ਬਲੱਡ ਪ੍ਰੈਸ਼ਰ ਕਰੇ ਕੰਟਰੋਲ

ਖੀਰੇ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਹੈ। ਇਸ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਅਤੇ ਇਹ ਸਰੀਰ ਨੂੰ ਠੰਡਾ ਰੱਖਦਾ ਹੈ। ਜਿਸ ਦੇ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ।

View this post on Instagram

A post shared by 𝗴𝗹𝗼𝘄𝗶𝗻𝗴 𝘆𝗼𝘂𝗿 𝗱𝗮𝗶𝗹𝘆 (@cucumber.dailyy)


 ਹੋਰ ਪੜ੍ਹੋ : ਉਰਫੀ ਜਾਵੇਦ ਦੀ ਹਾਲਤ ਵੇਖ ਕੇ ਫੈਨਜ਼ ਹੋਏ ਪਰੇਸ਼ਾਨ, ਅਦਾਕਾਰ ਨੇ ਸੂਜੀਆਂ ਅੱਖਾਂ ਤੇ ਸੂਜੇ ਹੋਏ ਚਿਹਰੇ ਨਾਲ ਤਸਵੀਰਾਂ ਕੀਤੀਆਂ ਸ਼ੇਅਰ

ਸਕਿਨ ਕੇਅਰ ਲਈ ਫਾਇਦੇਮੰਦ

ਹਰ ਰੋਜ਼ ਖੀਰਾ ਖਾਣ ਨਾਲ ਰੁੱਖੀ ਸਕੀਨ ਵਿੱਚ ਨਮੀ ਆ ਜਾਂਦੀ ਹੈ । ਖੀਰਾ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਜਿਵੇਂ ਸਨਬਰਨ, ਟੈਨਿੰਗ। ਇਹ ਇਕ ਨੈਚੁਰਲ ਮਾਇਸਚਰਾਈਜ਼ ਦਾ ਕੰਮ ਕਰਦਾ ਹੈ।ਇਸ ਨੂੰ ਕੱਦੂਕੱਸ ਕਰਕੇ ਚਿਹਰੇ ਤੇ ਲਗਾਉਣ ਨਾਲ ਨਿਖਾਰ ਤੇ ਚਮਕ ਆਉਂਦੀ ਹੈ।


Related Post