Mother’s Day 2024 :ਭਾਰਤ 'ਚ ਕਦੋਂ ਤੋ ਕਿਉਂ ਮਨਾਇਆ ਜਾਂਦਾ ਹੈ ਮਦਰਸ ਡੇਅ ਯਾਨੀ ਮਾਂ ਦਿਵਸ?
ਭਾਰਤ ਵਿੱਚ ਮਈ ਦੇ ਦੂਜੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਸਾਲ ਦਿਨ ਐਤਵਾਰ ਯਾਨੀ 12 ਮਈ ਨੂੰ ਮਨਾਇਆ ਜਾਵੇਗਾ। ਇਸ ਦਿਨ ਅਸੀਂ ਆਪਣੀਆਂ ਮਾਵਾਂ ਦਾ ਧੰਨਵਾਦ ਕਰਦੇ ਹਾਂ, ਅਤੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਾਂ, ਹਾਲਾਂਕਿ ਵੱਖ-ਵੱਖ ਥਾਵਾਂ 'ਤੇ ਇਹ ਦਿਨ ਵੱਖ-ਵੱਖ ਤਾਰੀਕਾਂ 'ਤੇ ਮਨਾਇਆ ਜਾਂਦਾ ਹੈ।
Mother's Day 2024: ਭਾਰਤ ਵਿੱਚ ਮਈ ਦੇ ਦੂਜੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਸਾਲ ਦਿਨ ਐਤਵਾਰ ਯਾਨੀ 12 ਮਈ ਨੂੰ ਮਨਾਇਆ ਜਾਵੇਗਾ। ਇਸ ਦਿਨ ਅਸੀਂ ਆਪਣੀਆਂ ਮਾਵਾਂ ਦਾ ਧੰਨਵਾਦ ਕਰਦੇ ਹਾਂ, ਅਤੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਾਂ, ਹਾਲਾਂਕਿ ਵੱਖ-ਵੱਖ ਥਾਵਾਂ 'ਤੇ ਇਹ ਦਿਨ ਵੱਖ-ਵੱਖ ਤਾਰੀਕਾਂ 'ਤੇ ਮਨਾਇਆ ਜਾਂਦਾ ਹੈ।
ਕਿਸੇ ਵੀ ਕੀਮਤ 'ਤੇ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇੱਕ ਮਾਂ ਦੇ ਯਤਨਾਂ ਨੂੰ ਹਰ ਰੋਜ਼ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਤੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਭਾਵੇਂ ਇਹ ਮਾਂ ਦਿਵਸ ਹੋਵੇ ਜਾਂ ਨਾ।
ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀ ਮਦਰਅਸ ਡੇਅ
ਮਦਰਸ ਡੇਅ ਪਹਿਲੀ ਵਾਰ 1908 ਵਿੱਚ ਅੰਨਾ ਜਾਰਵਿਸ ਦੁਆਰਾ, ਪੱਛਮੀ ਵਰਜੀਨੀਆ 'ਚ ਆਪਣੀ ਮਾਂ ਦੀ ਯਾਦਗਾਰ 'ਚ ਮਨਾਇਆ ਗਿਆ ਸੀ, ਜਿੱਥੇ ਹੁਣ ਅੰਤਰਰਾਸ਼ਟਰੀ ਮਾਂ ਦਿਵਸ ਤੀਰਥ ਸਥਾਨ ਹੈ। ਇਸ ਲਈ ਮਦਰਸ ਡੇਅ ਸੰਸਾਰ ਦੇ ਵੱਖ-ਵੱਖ ਹਿੱਸਿਆਂ 'ਚ ਮਾਵਾਂ ਪ੍ਰਤੀ ਆਦਰ, ਪਰਾਹੁਣਚਾਰੀ ਤੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਮਨਾਇਆ ਜਾਣ ਵਾਲਾ ਇਕ ਮੌਕਾ ਹੈ।
ਕਿਉਂ ਮਨਾਇਆ ਜਾਂਦਾ ਹੈ ਮਦਰਅਸ ਡੇਅ
ਬਿਨਾਂ ਸ਼ਰਤ ਪਿਆਰ ਕੀ ਹੁੰਦਾ ਹੈ, ਤੁਸੀਂ ਸਾਡੀਆਂ ਮਾਵਾਂ ਤੋਂ ਜਾਣ ਸਕਦੇ ਹੋ। ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਪਿਆਰ ਅਤੇ ਸਬਕ ਦਿੰਦੀ ਹੈ। ਜੇਕਰ ਅਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਇੱਕ ਪਲ ਕੱਢ ਕੇ ਇਹ ਸੋਚੀਏ ਕਿ ਅੱਜ ਅਸੀਂ ਜੋ ਵੀ ਬਣ ਗਏ ਹਾਂ ਉਸ ਪਿੱਛੇ ਸਾਡੀਆਂ ਮਾਵਾਂ ਦਾ ਵੱਡਾ ਹੱਥ ਹੈ।
ਭਾਵੇਂ ਕਿ ਸਾਡੀਆਂ ਮਾਵਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਇੱਕ ਦਿਨ ਹੀ ਕਾਫੀ ਨਹੀਂ ਹੈ, ਫਿਰ ਵੀ ਮਾਂ ਦਿਵਸ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਮਾਂਵਾਂ ਆਪਣੇ ਪਿਆਰ ਦਾ ਸਤਿਕਾਰ ਕਰਨ ਲਈ ਸਾਰੀ ਉਮਰ ਸਾਡੇ ਉੱਤੇ ਕੁਰਬਾਨੀਆਂ ਕਰਦੀਆਂ ਹਨ।
ਇਸ ਦਿਨ ਅਸੀਂ ਆਪਣੀਆਂ ਮਾਵਾਂ ਦਾ ਧੰਨਵਾਦ ਕਰਦੇ ਹਾਂ, ਅਤੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਾਂ। ਇਸ ਦਿਨ ਨੂੰ ਉਨ੍ਹਾਂ ਲਈ ਖਾਸ ਬਣਾਉਣ ਲਈ ਵਿਸ਼ੇਸ਼ ਵਿਉਂਤਬੰਦੀ ਕੀਤੀ ਜਾਂਦੀ ਹੈ। ਹਾਲਾਂਕਿ, ਵੱਖ-ਵੱਖ ਥਾਵਾਂ 'ਤੇ ਇਹ ਦਿਨ ਵੱਖ-ਵੱਖ ਤਾਰੀਕਾਂ ਨੂੰ ਮਨਾਇਆ ਜਾਂਦਾ ਹੈ।
ਯੂਕੇ ਵਿੱਚ, ਮਦਰਸ ਡੇਅ ਮਾਰਚ ਦੇ ਚੌਥੇ ਸ਼ਨਿਚਰਵਾਰ ਨੂੰ, ਕ੍ਰਿਸ਼ਚੀਅਨ ਮਦਰਿੰਗ ਐਤਵਾਰ ਨੂੰ ਮਦਰ ਚਰਚ ਦੀ ਯਾਦ ਨੂੰ ਯਾਦ ਕਰਦੇ ਹੋਏ ਮਨਾਇਆ ਜਾਂਦਾ ਹੈ।
ਗ੍ਰੀਸ ਵਿੱਚ, ਮਾਂ ਦਿਵਸ 2 ਫਰਵਰੀ ਨੂੰ ਮਨਾਇਆ ਜਾਂਦਾ ਹੈ, ਚਰਚ ਵਿੱਚ ਯਿਸੂ ਮਸੀਹ ਦੀ ਪੇਸ਼ਕਾਰੀ ਦੇ ਪੂਰਬੀ ਆਰਥੋਡਾਕਸ ਜਸ਼ਨ ਦੇ ਨਾਲ ਮੇਲ ਖਾਂਦਾ ਹੈ।
ਮਦਰਸ ਡੇਅ ਦਾ ਮਹੱਤਵ
ਮਦਰਸ ਡੇਅ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਦਿਨ ਹੈ ਜੋ ਸਾਡੇ ਦਿਲਾਂ ਵਿੱਚ ਬਹੁਤ ਖਾਸ ਸਥਾਨ ਰੱਖਦੀਆਂ ਹਨ। ਭਾਰਤ ਵਿੱਚ, ਇਹ ਦਿਨ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਜਦੋਂ ਕਿ ਦੂਜੇ ਦੇਸ਼ਾਂ ਵਿੱਚ ਇਹ ਸਾਲ ਦੇ ਵੱਖ-ਵੱਖ ਦਿਨਾਂ 'ਤੇ ਮਨਾਇਆ ਜਾਂਦਾ ਹੈ।