ਸਿਹਤਮੰਦ ਰਹਿਣ ਦੇ ਲਈ ਬਹੁਤ ਜ਼ਰੂਰੀ ਹੈ ਸਵੇਰ ਦੀ ਸੈਰ

By  Shaminder March 13th 2024 05:06 PM

ਸਿਹਤਮੰਦ ਰਹਿਣ ਦੇ ਲਈ ਸਵੇਰ ਦੀ ਸੈਰ (Morning Walk) ਬਹੁਤ ਜ਼ਰੂਰੀ ਹੈ। ਸਵੇਰ ਦੀ ਸੈਰ ਕਰਨ ਦੇ ਨਾਲ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਘਟ ਜਾਂਦਾ ਹੈ । ਇਸ ਦੇ ਨਾਲ ਹੀ ਸਵੇਰ ਦੇ ਸਮੇਂ ਸੈਰ ਕਰਨ ਦੇ ਨਾਲ ਸਾਰਾ ਦਿਨ ਐਨਰਜੀ ਬਣੀ ਰਹਿੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਸਵੇਰ ਦੀ ਸੈਰ ਦੇ ਫਾਇਦੇ ਬਾਰੇ ਦੱਸਾਂਗੇ । 

Morning Walk 445.jpg

ਹੋਰ ਪੜ੍ਹੋ :ਨਿਮਰਤ ਖਹਿਰਾ ‘ਭੇਲ ਪੂਰੀ’ ਦਾ ਅਨੰਦ ਲੈਂਦੀ ਆਈ ਨਜ਼ਰ, ਵੇਖੋ ਵੀਡੀਓ 

 ਰੋਜ਼ਾਨਾ ਇੱਕ ਘੰਟੇ ਸੈਰ ਨਾਲ ਬੀਮਾਰੀਆਂ ਰਹਿੰਦੀਆਂ ਹਨ ਦੂਰ 

 ਇੱਕ ਖੋਜ ਦੇ ਮੁਤਾਬਕ ਰੋਜ਼ਾਨਾ ਇੱਕ ਘੰਟੇ ਤੱਕ ਸਵੇਰ ਦੀ ਸੈਰ ਕਰਨ ਦੇ ਨਾਲ ਬੀਮਾਰੀਆਂ ਦੂਰ ਰਹਿੰਦੀਆਂ ਹਨ । ਜੇ ਤੁਸੀਂ ਸਵੇਰ ਦੀ ਸੈਰ ਦੇ ਲਈ ਜ਼ਿਆਦਾ ਸਮਾਂ ਨਹੀਂ ਕੱਢ ਪਾਉਂਦੇ ਤਾਂ ਘੱਟੋ ਘੱਟ ਤੀਹ ਮਿੰਟ ਤੱਕ ਸਵੇਰ ਵੇਲੇ ਜ਼ਰੂਰ ਕੱਢਣੇ ਚਾਹੀਦੇ ਹਨ । ਸਵੇਰ ਦੀ ਸੈਰ ਦੇ ਨਾਲ ਫਿਜ਼ੀਕਲ ਅਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ।ਇਸ ਦੇ ਨਾਲ ਹੀ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ । ਇਸੇ ਲਈ ਮਾਹਿਰ ਵੀ ਸਵੇਰ ਦੀ ਸੈਰ ‘ਤੇ ਜ਼ੋਰ ਦਿੰਦੇ ਹਨ ।

Morning walk 78.jpg

  ਸ਼ੂਗਰ, ਹਾਰਟ ਅਟੈਕ ਸਣੇ ਕਈ ਬੀਮਾਰੀਆਂ ‘ਚ ਰਾਹਤ 

ਹਰ ਦਿਨ ਸਵੇਰ ਦੀ ਸੈਰ ਕਰਨ ਦੇ ਨਾਲ ਹਾਰਟ, ਸਟਰੋਕ, ਕੈਂਸਰ ਸਣੇ ਕਈ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪੈ੍ਰਸ਼ਰ ਨੂੰ ਵੀ ਜੇ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਸਵੇਰ ਦੀ ਸੈਰ ਜ਼ਰੂਰ ਕਰੋ । ਇਸ ਦੇ ਨਾਲ ਤੁਹਾਡੀ ਯਾਦਦਾਸ਼ਤ ਵੀ ਤੇਜ਼ ਹੋਵੇਗੀ ।

ਤਣਾਅ ਤੋਂ ਮਿਲਦੀ ਮੁਕਤੀ 

ਸਵੇਰ ਦੀ ਸੈਰ ਕਰਨ ਦੇ ਨਾਲ ਐਂਗਜ਼ਾਇਟੀ ਤੇ ਤਣਾਅ ਤੋਂ ਵੀ ਛੁਟਕਾਰਾ ਮਿਲਦਾ ਹੈ।ਇਸ ਤੋਂ ਇਲਾਵਾ ਸਾਰਾ ਦਿਨ ਵਧੀਆ ਬੀਤਦਾ ਹੈ ਅਤੇ ਰਾਤ ਨੂੰ ਨੀਂਦ ਵੀ ਵਧੀਆ ਆਉਂਦੀ ਹੈ। 
 
 
 

 



Related Post