ਗਰਮੀਆਂ 'ਚ ਸੱਤੂ ਡ੍ਰਿੰਕ ਪੀਣ ਨਾਲ ਹੁੰਦੇ ਨੇ ਕਈ ਫਾਇਦੇ, ਸਰੀਰ ਰੱਖੇ ਠੰਡਾ ਤੇ ਨਿਰੋਗ

ਤੂ ਗਰਮੀਆਂ ਦਾ ਸਭ ਤੋਂ ਲਾਹੇਵੰਦ ਅਤੇ ਦੇਸੀ ਡ੍ਰਿੰਕ ਹੈ। ਇਹ ਨਾਂ ਮਹਿਜ਼ ਪੇਟ ਨੂੰ ਠੰਡਾ ਰੱਖਦਾ ਹੈ ਬਲਕਿ ਗਰਮੀ ਦੇ ਦੌਰੇ ਅਤੇ ਤੇਜ਼ ਧੁੱਪ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਸਵੇਰੇ ਖਾਲੀ ਪੇਟ ਸੱਤੂ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸੱਤੂ ਇੱਕ ਕਿਸਮ ਦਾ ਡੀਟੌਕਸ ਡਰਿੰਕ ਹੈ ਜਾਣੋ ਇਸ ਦੇ ਫਾਇਦੇ।

By  Pushp Raj June 10th 2024 07:14 PM

Sattu Drink Benefits : ਸੱਤੂ ਗਰਮੀਆਂ ਦਾ ਸਭ ਤੋਂ ਲਾਹੇਵੰਦ ਅਤੇ ਦੇਸੀ ਡ੍ਰਿੰਕ ਹੈ। ਇਹ ਨਾਂ ਮਹਿਜ਼ ਪੇਟ ਨੂੰ ਠੰਡਾ ਰੱਖਦਾ ਹੈ ਬਲਕਿ ਗਰਮੀ ਦੇ ਦੌਰੇ ਅਤੇ ਤੇਜ਼ ਧੁੱਪ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਸਵੇਰੇ ਖਾਲੀ ਪੇਟ ਸੱਤੂ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸੱਤੂ ਇੱਕ ਕਿਸਮ ਦਾ ਡੀਟੌਕਸ ਡਰਿੰਕ ਹੈ , ਜੋ ਸਰੀਰ ਨੂੰ ਅੰਦਰੋਂ ਸਾਫ਼ ਕਰਨ ਦਾ ਕੰਮ ਕਰਦਾ ਹੈ। ਇਹ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਜਾਣੋ ਸਵੇਰੇ ਸੱਤੂ ਪੀਣ ਦੇ ਕਈ ਫਾਇਦੇ ਹੁੰਦੇ ਹਨ। 

View this post on Instagram

A post shared by Dal Tadka🍴 (@daaltadkaa)


ਸੱਤੂ ਨੂੰ ਤੁਸੀਂ ਸਵੇਰੇ ਖਾਲੀ ਪੇਟ ਜਾਂ ਨਾਸ਼ਤੇ ਦੇ ਨਾਲ ਪੀ ਸਕਦੇ ਹੋ। ਇਸ ਦੇ ਲਈ 1 ਗਲਾਸ ਸਾਧਾਰਨ ਪਾਣੀ ਲਓ ਅਤੇ ਉਸ ਵਿਚ 1-2 ਚੱਮਚ ਸੱਤੂ ਘੋਲ ਲਓ। ਹੁਣ ਇਸ 'ਚ ਕਾਲਾ ਨਮਕ, ਭੁੰਨਿਆ ਹੋਇਆ ਜੀਰਾ ਪਾਊਡਰ, ਥੋੜ੍ਹਾ ਜਿਹਾ ਨਿੰਬੂ ਮਿਲਾਓ। ਇਸ ਨੂੰ ਚਮਚ ਨਾਲ ਮਿਲਾਓ ਅਤੇ ਫਿਰ ਇਸ ਨੂੰ ਪੀਣ ਦੀ ਤਰ੍ਹਾਂ ਪੀਓ। ਜੇਕਰ ਤੁਹਾਨੂੰ ਨਮਕੀਨ ਸੱਤੂ ਪਸੰਦ ਨਹੀਂ ਹੈ ਤਾਂ ਤੁਸੀਂ ਇਸ 'ਚ ਗੁੜ ਮਿਲਾ ਕੇ ਵੀ ਪੀ ਸਕਦੇ ਹੋ।

ਖਾਲੀ ਪੇਟ ਸੱਤੂ ਪੀਣ ਦੇ ਫਾਇਦੇ

ਹੀਟਸਟ੍ਰੋਕ ਅਤੇ ਗਰਮੀ ਤੋਂ ਬਚਾਓ 

ਗਰਮੀਆਂ ਦੇ ਦਿਨਾਂ ਵਿੱਚ ਸਵੇਰੇ ਸੱਤੂ ਪੀਣ ਨਾਲ ਹੀਟਸਟ੍ਰੋਕ ਦਾ ਖ਼ਤਰਾ ਘੱਟ ਜਾਂਦਾ ਹੈ। ਸੱਤੂ ਤੇਜ਼ ਧੁੱਪ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਸੱਤੂ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ। ਹੀਟ ਸਟ੍ਰੋਕ ਤੋਂ ਬਚਣ ਲਈ ਹਰ ਰੋਜ਼ ਸਵੇਰੇ ਸੱਤੂ ਪੀਣਾ ਚਾਹੀਦਾ ਹੈ।

ਸਰੀਰ ਨੂੰ ਹਾਈਡਰੇਟ ਰੱਖਦਾ ਹੈ

 ਗਰਮੀਆਂ ਵਿੱਚ ਸੱਤੂ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਜਦੋਂ ਤੁਸੀਂ ਧੁੱਪ ਵਿਚ ਬਾਹਰ ਜਾਂਦੇ ਹੋ, ਤਾਂ ਤੁਹਾਡੇ ਸਰੀਰ ਵਿਚ ਪਾਣੀ ਦੀ ਕਮੀ ਸ਼ੁਰੂ ਹੋ ਜਾਂਦੀ ਹੈ, ਪਰ ਇਸ ਨੂੰ ਸੱਤੂ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ ਅਤੇ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ। ਸੱਤੂ ਚਮੜੀ ਨੂੰ ਹਾਈਡਰੇਟ ਰੱਖਣ ਵਿੱਚ ਵੀ ਫਾਇਦੇਮੰਦ ਹੁੰਦਾ ਹੈ।

ਪਾਚਨ ਕਿਰਿਆ ਨੂੰ ਰੱਖਦਾ ਹੈ ਠੀਕ 

ਸੱਤੂ ਪੀਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਸੱਤੂ ਗਰਮੀਆਂ ਵਿੱਚ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਪਾਚਨ ਟਿਊਬਾਂ ਨੂੰ ਅੰਦਰੋਂ ਸਾਫ਼ ਕਰਦਾ ਹੈ। ਸੱਤੂ ਸਰੀਰ ਵਿੱਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦਾ ਹੈ।

ਬਲੋਟਿੰਗ ਨੂੰ ਕਰੇ ਘੱਟ

ਗੈਸ ਅਤੇ ਬਲੋਟਿੰਗ ਦੀ ਸਮੱਸਿਆ ਕੁਝ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਅਜਿਹੇ 'ਚ ਖਾਲੀ ਪੇਟ ਸੱਤੂ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਸੱਤੂ ਪੀਣ ਨਾਲ ਪੇਟ ਦੀ ਸੋਜ ਘੱਟ ਹੋ ਜਾਂਦੀ ਹੈ। ਇਸ ਨਾਲ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

View this post on Instagram

A post shared by Health DIY | Natural Home (@diynatural.home)



ਹੋਰ ਪੜ੍ਹੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ 'ਤੇ ਲਾਈ ਪਾਬੰਦੀ 

ਕਬਜ਼ ਤੋਂ ਰਾਹਤ

ਪੇਟ ਲਈ ਸੱਤੂ ਸਭ ਤੋਂ ਵਧੀਆ ਡਰਿੰਕ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਕਬਜ਼ ਅਤੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਸੱਤੂ ਪੇਟ ਦੀ ਸਫ਼ਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਸਵੇਰੇ ਖਾਲੀ ਪੇਟ ਸੱਤੂ ਪੀਣ ਨਾਲ ਮੈਟਾਬੋਲਿਜ਼ਮ ਵੀ ਤੇਜ਼ ਹੁੰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।


Related Post