ਜਾਣੋਂ ਉਨ੍ਹਾਂ ਬੁਰੀਆਂ ਆਦਤਾਂ ਬਾਰੇ, ਜੋ ਤੁਹਾਡੀ ਜ਼ਿੰਦਗੀ ‘ਚ ਬਣਦੀਆਂ ਹਨ ਤਣਾਅ ਦਾ ਕਾਰਨ
ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ‘ਚ ਇਨਸਾਨ ਆਪਣਾ ਸੁੱਖ ਚੈਨ ਗੁਆ ਚੁੱਕਿਆ ਹੈ। ਜਿਸ ਦਾ ਕਾਰਨ ਕੁਝ ਬੁਰੀਆਂ ਆਦਤਾਂ ਵੀ ਹੁੰਦੀਆਂ ਹਨ । ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਬੁਰੀਆਂ ਆਦਤਾਂ ਦੇ ਬਾਰੇ ਦੱਸਾਂਗੇ । ਜੋ ਤੁਹਾਡੀ ਜ਼ਿੰਦਗੀ ‘ਚ ਤਣਾਅ (Stress)ਨੂੰ ਸੱਦਾ ਦਿੰਦੀਆਂ ਹਨ ।
ਹਰ ਇਨਸਾਨ ਨੂੰ ਅੱਠ ਘੰਟੇ ਸੌਂਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਸਾਰਾ ਦਿਨ ਕੰਮ ਕਾਜ ਕਰਕੇ ਜਦੋਂ ਇਨਸਾਨ ਥੱਕਿਆ ਹਾਰਿਆ ਆਪਣੇ ਘਰ ਜਾਂਦਾ ਹੈ ਤਾਂ ਉਸ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜੇ ਤੁਸੀਂ ਪੂਰੇ ਅੱਠ ਘੰਟੇ ਨੀਂਦ ਨਹੀਂ ਲੈਂਦੇ ਤਾਂ ਤੰਦਰੁਸਤ ਜੀਵਨ ਨਹੀਂ ਜਿਉਂ ਸਕਦੇ । ਦੇਰ ਰਾਤ ਤੱਕ ਜਾਗਦੇ ਰਹਿਣ ਦੀ ਆਦਤ ਤੁਹਾਡੀ ਜ਼ਿੰਦਗੀ ‘ਚ ਤਣਾਅ ਦਾ ਕਾਰਨ ਬਣ ਸਕਦੀ ਹੈ। ਜੇ ਤੁਸੀਂ ਵੀ ਦੇਰ ਰਾਤ ਤੱਕ ਜਾਗਦੇ ਹੋ ਤਾਂ ਤੁਹਾਨੂੰ ਆਪਣੀ ਇਹ ਆਦਤ ਤੁਰੰਤ ਬਦਲ ਦੇਣੀ ਚਾਹੀਦੀ ਹੈ।
ਹੋਰ ਪੜ੍ਹੋ : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਮਾਪੇ, ਇਸ ਸ਼ਖਸ ਨੇ ਕੀਤਾ ਖੁਲਾਸਾ
ਜੇ ਤੁਸੀਂ ਹਮੇਸ਼ਾ ਨੈਗੇਟਿਵ ਸੋਚਦੇ ਰਹਿੰਦੇ ਹੋ ਤਾਂ ਤੁਹਾਨੂੰ ਆਪਣੀ ਇਸ ਆਦਤ ਨੂੰ ਅੱਜ ਹੀ ਬਦਲਣਾ ਪਵੇਗਾ । ਕਿਉਂਕਿ ਤੁਸੀਂ ਜਿਵੇਂ ਦਾ ਸੋਚੋਗੇ ਉਸੇ ਤਰ੍ਹਾਂ ਦਾ ਤੁਹਾਡੇ ਨਾਲ ਵਾਪਰੇਗਾ । ਹਮੇਸ਼ਾ ਚੜ੍ਹਦੀਕਲਾ ‘ਚ ਰਹੋ । ਤੁਸੀਂ ਕਿੰਨੇ ਵੀ ਮੁਸ਼ਕਿਲ ਭਰੇ ਹਾਲਾਤਾਂ ‘ਚ ਕਿਉਂ ਨਾ ਹੋਵੋ । ਪਰ ਹਮੇਸ਼ਾ ਪਾਜ਼ੇਟਿਵ ਰਹੋ । ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਹੱਸੋ ਖੇਡੋ ਅਤੇ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਢਹਿੰਦੀ ਕਲਾ ਵਾਲੀਆਂ ਗੱਲਾਂ ਕਰਦੇ ਹੋਣ ।
ਕਈ ਵਾਰ ਆਪਾਂ ਸਵੇਰੇ ਵੇਲੇ ਲੇਟ ਉੱਠਦੇ ਹਾਂ ਅਤੇ ਫਿਰ ਆਪਣੇ ਕੰਮ ਜਾਂ ਦਫਤਰ ‘ਤੇ ਜਾਣ ਦੀ ਜਲਦੀ ਹੁੰਦੀ ਹੈ।ਜਿਸ ਕਾਰਨ ਥਕਾਨ ਦੇ ਨਾਲ ਤਣਾਅ ਵੱਧਦਾ ਹੈ ਅਤੇ ਹੋਰ ਵੀ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਇਨਸਾਨ ਨੂੰ ਕਰਨਾ ਪੈਂਦਾ ਹੈ। ਇਸ ਲਈ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ । ਖੁਦ ਨੂੰ ਫਿੱਟ ਰੱਖਣ ਦੇ ਲਈ ਐਕਸਰਸਾਈਜ਼ ਜ਼ਰੂਰ ਕਰੋ ਅਤੇ ਕੁਝ ਸਮਾਂ ਮੈਡੀਟੇਸ਼ਨ ਕਰੋ । ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਮਿੱਤਰ ਹੁੰਦੀਆਂ ਹਨ । ਇਸ ਲਈ ਚੰਗੀਆਂ ਕਿਤਾਬਾਂ ਪੜ੍ਹੋ ।ਇਸ ਤਰ੍ਹਾਂ ਕੁਝ ਕੁ ਚੰਗੀਆਂ ਆਦਤਾਂ ਅਪਣਾ ਕੇ ਤੁਸੀਂ ਤਣਾਅ ਨੂੰ ਆਪਣੀ ਜ਼ਿੰਦਗੀ ‘ਚੋਂ ਕੱਢ ਸਕਦੇ ਹੋ ।