ਘੜੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਲਾਭ, ਫਾਇਦੇ ਸੁਣ ਕੇ ਫਰਿਜ ਨੂੰ ਕਹਿ ਦਿਓਗੇ ਬਾਏ ਬਾਏ
ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਪਸੰਦ ਕਰਦੇ ਹਨ ਜਿਵੇਂ ਸ਼ਿੰਕਜਵੀ, ਸ਼ਰਬਤ, ਕਈ ਤਰ੍ਹਾਂ ਦੇ ਠੰਡੇ ਪਦਾਰਥ ਆਦਿ। ਪਰ ਕੀ ਤੁਸੀਂ ਜਾਣਦੇ ਹੋ ਫਰਿਜ ਦਾ ਠੰਡਾ ਪਾਣੀ ਸਿਹਤ ਨੂੰ ਠੀਕ ਰੱਖਣ ਦੀ ਬਜਾਏ ਕਾਫੀ ਨੁਕਸਾਨ ਕਰਦਾ ਹੈ। ਜੇਕਰ ਤੁਸੀਂ ਫਿਰ ਵੀ ਠੰਡਾ ਪਾਣੀ ਪੀਣ ਦੀ ਚਾਹ ਰੱਖ ਹੋ ਤਾਂ ਤੁਸੀਂ ਘੜੇ ਦਾ ਪਾਣੀ ਪੀ ਸਕਦੇ ਹੋ। ਆਓ ਜਾਣਦੇ ਹਾਂ ਘੜੇ ਦਾ ਪਾਣੀ ਪੀਣ ਦੇ ਫਾਇਦੇ।
Health Benefits of Drinking Mud Pot water : ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਪਸੰਦ ਕਰਦੇ ਹਨ ਜਿਵੇਂ ਸ਼ਿੰਕਜਵੀ, ਸ਼ਰਬਤ, ਕਈ ਤਰ੍ਹਾਂ ਦੇ ਠੰਡੇ ਪਦਾਰਥ ਆਦਿ। ਜ਼ਿਆਦਾਤਰ ਲੋਕ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਫਰਿਜ ਦਾ ਠੰਡਾ ਪਾਣੀ ਸਿਹਤ ਨੂੰ ਠੀਕ ਰੱਖਣ ਦੀ ਬਜਾਏ ਕਾਫੀ ਨੁਕਸਾਨ ਕਰਦਾ ਹੈ। ਜੇਕਰ ਤੁਸੀਂ ਫਿਰ ਵੀ ਠੰਡਾ ਪਾਣੀ ਪੀਣ ਦੀ ਚਾਹ ਰੱਖ ਹੋ ਤਾਂ ਤੁਸੀਂ ਘੜੇ ਦਾ ਪਾਣੀ ਪੀ ਸਕਦੇ ਹੋ। ਇਹ ਠੰਡੇ ਪਾਣੀ ਦੇ ਨਾਲ-ਨਾਲ ਸਰੀਰ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ।
ਗਰਮੀ ਵਿੱਚ ਇਨਸਾਨ ਨੂੰ ਖਾਣ ਨੂੰ ਕੁਝ ਮਿਲੇ ਜਾਂ ਨਾਂ ਮਿਲੇ, ਪਰ ਠੰਡਾ ਪਾਣੀ ਮਿਲਦਾ ਰਹੇ ਇਹ ਕਾਫੀ ਹੈ । ਜੇਕਰ ਪਾਣੀ ਤੇ ਗੱਲ ਚੱਲ ਰਹੀ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਗਰਮੀ ਸ਼ੁਰੂ ਹੁੰਦੇ ਹੀ ਬਜ਼ਾਰਾਂ ਵਿੱਚ ਕਈ ਕਿਸਮ ਦੇ ਘੜੇ ਦਿਖਾਈ ਦੇਣ ਲੱਗ ਜਾਂਦੇ ਹਨ ਕਿਉਂਕਿ ਕੁਝ ਲੋਕ ਗਰਮੀ ਵਿੱਚ ਫਰਿਜ ਦੇ ਪਾਣੀ ਦੀ ਬਜਾਏ ਘੜੇ ਦਾ ਪਾਣੀ ਪੀਣਾ ਹੀ ਪਸੰਦ ਕਰਦੇ ਹਨ । ਘੜੇ ਦੇ ਪਾਣੀ ਦੇ ਬਹੁਤ ਫਇਦੇ ਹਨ ।
ਘੜੇ ਦਾ ਪਾਣੀ ਪੀਣ ਦੇ ਫਾਇਦੇ
1. ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ।
2. ਘੜੇ ਦੇ ਪਾਣੀ ਦਾ ਤਾਪਮਾਨ ਠੀਕ ਹੁੰਦਾ ਹੈ ਜਿਸ ਨਾਲ ਸਰਦੀ-ਜੁਕਾਮ ਦੂਰ ਰਹਿੰਦਾ ਹੈ।
3. ਘੜੇ ਦੇ ਪਾਣੀ ਨਾਲ ਕੈਂਸਰ ਵਰਗੀ ਬਿਮਾਰੀ ਦਾ ਖਤਰਾ ਘੱਟ ਜਾਂਦਾ ਹੈ।
4. ਇਸ ਦੇ ਪਾਣੀ ਨਾਲ ਸਰੀਰ ਦਾ ਪੀਐੱਚ ਬੈਲੇਂਸ ਰਹਿੰਦਾ ਹੈ, ਜਿਸ ਕਰਕੇ ਸਰੀਰ ਕਈ ਦਿੱਕਤਾਂ ਤੋਂ ਬੱਚਿਆ ਰਹਿੰਦਾ ਹੈ।
5. ਗਰਮੀਆਂ ਵਿੱਚ ਦਮੇ ਦੇ ਮਰੀਜ਼ਾਂ ਲਈ ਘੜੇ ਦਾ ਪਾਣੀ ਫਾਇਦੇਮੰਦ ਹੁੰਦਾ ਹੈ।
ਹੋਰ ਪੜ੍ਹੋ : Health Tips: ਜੇਕਰ ਤੁਸੀਂ ਵੀ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ
6.ਘੜੇ ਦਾ ਪਾਣੀ ਡਾਇਰੀਆ ਤੇ ਪੀਲੀਏ ਵਰਗੀਆਂ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂਆਂ ਨੂੰ ਖਤਮ ਕਰ ਦਿੰਦਾ ਹੈ।
7. ਘੜੇ ਦਾ ਪਾਣੀ ਕੁਦਰਤੀ ਤੌਰ ਤੇ ਠੰਡਾ ਹੁੰਦਾ ਹੈ ਜਿਸ ਕਰਕੇ ਸਰੀਰ ਵਿੱਚ ਸੋਜ ਤੇ ਦਰਦ ਦੀ ਸਮੱਸਿਆ ਨਹੀਂ ਹੁੰਦੀ । ਇਸ ਨਾਲ ਕਬਜ਼ ਨਹੀਂ ਹੁੰਦੀ ਤੇ ਸਰੀਰ ਨੂੰ ਆਇਰਨ ਵੀ ਮਿਲਦਾ ਹੈ।