Janmashtami 2023: ਜਾਣੋ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਕਿਉਂ ਸਜਾਈ ਜਾਂਦੀ ਹੈ ਦਹੀਂ ਹਾਂਡੀ ਅਤੇ ਇਸ ਦਾ ਮਹੱਤਵ
ਦਹੀ ਹਾਂਡੀ ਦਾ ਇਹ ਉਤਸਵ ਭਗਵਾਨ ਕ੍ਰਿਸ਼ਨ ਵੱਲੋਂ ਮੱਖਣ ਦੀ ਚੋਰੀ ਨੂੰ ਦਰਸਾਉਂਦਾ ਹੈ। ਆਓ ਜਾਣਦੇ ਹਾਂ ਕਿ ਜਨਮ ਅਸ਼ਟਮੀ 'ਤੇ ਦਹੀਂ ਹਾਂਡੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਕੀ ਮਹੱਤਵ ਹੈ।
Janmashtami 2023: ਅੱਜ ਦੇਸ਼ ਭਰ 'ਚ ਕ੍ਰਿਸ਼ਨ ਜਨਮ ਅਸ਼ਟਮੀ (Janmashtami 2023) ਦਾ ਤਿਉਹਾਰ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਸਾਲ ਜਨਮ ਅਸ਼ਟਮੀ ਦੇ ਦੋ ਦਿਨ ਯਾਨੀ ਕਿ 6 ਤੇ 7 ਸਤੰਬਰ ਨੂੰ ਮਨਾਈ ਜਾ ਰਹੀ ਹੈ। ਇਸ ਦੇ ਨਾਲ ਹੀ ਅੱਜ ਯਾਨੀ ਕਿ 7 ਸਤੰਬਰ ਦਹੀਂ ਹਾਂਡੀ ਉਤਸਵ ਮਨਾਇਆ ਜਾਵੇਗਾ। ਦਹੀ ਹਾਂਡੀ ਦਾ ਇਹ ਉਤਸਵ ਭਗਵਾਨ ਕ੍ਰਿਸ਼ਨ ਵੱਲੋਂ ਮੱਖਣ ਦੀ ਚੋਰੀ ਨੂੰ ਦਰਸਾਉਂਦਾ ਹੈ। ਆਓ ਜਾਣਦੇ ਹਾਂ ਕਿ ਜਨਮ ਅਸ਼ਟਮੀ 'ਤੇ ਦਹੀਂ ਹਾਂਡੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਕੀ ਮਹੱਤਵ ਹੈ।
ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਦੋ ਦਿਨ ਹੈ, ਅਜਿਹੇ 'ਚ ਕੁਝ ਲੋਕ 6 ਸਤੰਬਰ ਨੂੰ ਜਨਮ ਅਸ਼ਟਮੀ ਮਨਾ ਰਹੇ ਹਨ, ਜਦੋਂ ਕਿ ਕੁਝ ਲੋਕ 7 ਸਤੰਬਰ ਨੂੰ ਜਨਮ ਅਸ਼ਟਮੀ ਮਨਾ ਰਹੇ ਹਨ।
ਕਿਉਂ ਸਜਾਈ ਜਾਂਦੀ ਹੈ ਦਹੀਂ ਹਾਂਡੀ
ਦਹੀ ਹਾਂਡੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਬਚਪਨ ਦੀਆਂ ਮਨੋਰੰਜਨਕ ਲੀਲਾਵਾਂ ਨਾਲ ਸਬੰਧਤ ਹੈ। ਧਾਰਮਿਕ ਗ੍ਰੰਥਾਂ ਮੁਤਾਬਕ ਭਗਵਾਨ ਕ੍ਰਿਸ਼ਨ ਮੱਖਣ ਨੂੰ ਬਹੁਤ ਪਿਆਰਾ ਸੀ, ਇਸ ਲਈ ਉਹ ਆਪਣੇ ਸਾਥੀਆਂ ਸਣੇ ਪੂਰੇ ਗੋਕੁਲ ਵਿੱਚ ਮੱਖਣ ਚੋਰੀ ਕਰਦੇ ਸੀ। ਅਜਿਹੇ 'ਚ ਗੋਕੁਲ ਨਿਵਾਸੀਆਂ ਨੇ ਕ੍ਰਿਸ਼ਨ ਤੇ ਉਸ ਦੇ ਸਾਥੀਆਂ ਕੋਲੋਂ ਪਰੇਸ਼ਾਨ ਹੋ ਕੇ ਉੱਚੀ ਥਾਂ 'ਤੇ ਮੱਖਣ ਦੇ ਭਾਂਡੇ ਲਟਕਾਉਣੇ ਸ਼ੁਰੂ ਕਰ ਦਿੱਤੇ। ਅਜਿਹੀ ਹਾਲਤ ਵਿੱਚ ਨਿੱਕੇ ਕ੍ਰਿਸ਼ਨ ਆਪਣੀ ਸਾਥੀਆਂ ਦੇ ਮੋਢਿਆਂ 'ਤੇ ਚੜ੍ਹ ਕੇ ਭਾਂਡਿਆਂ ਤੱਕ ਪਹੁੰਚ ਜਾਂਦੇ ਸੀ ਅਤੇ ਆਪਣੇ ਨਾਲ-ਨਾਲ ਉਹ ਪੂਰੀ ਟੋਲੀ ਨੂੰ ਵੀ ਮੱਖਣ ਖੁਆਉਂਦੇ ਸੀ। ਮੰਨਿਆ ਜਾਂਦਾ ਹੈ ਕਿ ਦਹੀਂ-ਹਾਂਡੀ ਇੱਥੋਂ ਸ਼ੁਰੂ ਹੋਈ ਸੀ। ਅੱਜ ਦੇ ਸਮੇਂ ਵਿੱਚ, ਮਨੁੱਖੀ ਪਿਰਾਮਿਡ ਬਣਾਉਣ ਵਾਲਿਆਂ ਨੂੰ ਗੋਵਿੰਦਾ ਕਿਹਾ ਜਾਂਦਾ ਹੈ।
ਦਹੀਂ ਹਾਂਡੀ ਦਾ ਮਹੱਤਵ
ਜਨਮ ਅਸ਼ਟਮੀ ਵਿੱਚ ਦਹੀਂ ਹਾਂਡੀ ਦਾ ਵਿਸ਼ੇਸ਼ ਮਹੱਤਵ ਹੈ। ਦਹੀਂ ਹਾਂਡੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਬਾਲ ਮਨੋਰੰਜਨ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਮੱਖਣ ਦੀ ਚੋਰੀ ਲਈ ਘੜਾ ਤੋੜਿਆ ਜਾਂਦਾ ਹੈ, ਉੱਥੇ ਹਰ ਦੁੱਖ ਵੀ ਦੂਰ ਹੋ ਜਾਂਦਾ ਹੈ ਅਤੇ ਸੁੱਖ ਹੀ ਸੁੱਖ ਆਉਂਦਾ ਹੈ।