International Yoga Day 2024: ਜੇਕਰ ਤੁਸੀਂ ਪਹਿਲੀ ਵਾਰ ਯੋਗਾ ਕਰਨ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ। ਯੋਗ ਕਰਨ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ ਤੇ ਕਈ ਸਰੀਰਕ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਯੋਗਾ ਡੇਅ ਉੱਤੇ ਪਹਿਲੀ ਵਾਰ ਯੋਗ ਕਰਨ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ।

By  Pushp Raj June 20th 2024 11:46 PM

Yoga Tips : 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ। ਯੋਗ ਕਰਨ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ ਤੇ ਕਈ ਸਰੀਰਕ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਯੋਗਾ ਡੇਅ ਉੱਤੇ ਪਹਿਲੀ ਵਾਰ ਯੋਗ ਕਰਨ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ। 

ਭਾਰਤ ਵਿੱਚ ਯੋਗ ਪਰੰਪਰਾ ਨੂੰ ਲਗਭਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਯੋਗਾ ਸਾਡੇ ਸਰੀਰ ਅਤੇ ਦਿਮਾਗ ਲਈ ਲਾਭਦਾਇਕ ਹੈ। ਯੋਗਾ ਰਾਹੀਂ ਸਰੀਰ ਦੇ ਕਈ ਤਰ੍ਹਾਂ ਦੇ ਦਰਦਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੱਡੀਆਂ, ਜੋੜਾਂ ਦੇ ਦਰਦ ਜਾਂ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਯੋਗਾ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। 

View this post on Instagram

A post shared by Priyanka chauhan (@priya_theyogagirl)

ਯੋਗਾ ਕਰਨ ਨਾਲ ਤੁਹਾਡਾ ਮਨ ਸ਼ਾਂਤ ਰਹਿੰਦਾ ਹੈ ਅਤੇ ਤੁਹਾਡਾ ਭਾਰ ਵੀ ਘੱਟ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਅੱਜ ਦੀ ਵਿਗੜਦੀ ਜੀਵਨ ਸ਼ੈਲੀ ਵਿੱਚ ਯੋਗਾ ਕਰਨ ਨਾਲ, ਤੁਸੀਂ ਸਰਵਾਈਕਲ ਅਤੇ ਕਮਰ ਦੇ ਦਰਦ, ਚਿੰਤਾ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਯੋਗ ਕਰਨ ਦੇ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ

ਗ਼ਲਤ ਆਸਣ ਕਰਨ ਤੋਂ ਬਚੋ 

ਜੇਕਰ ਤੁਸੀਂ ਹਾਲ ਹੀ ਵਿੱਚ ਯੋਗਾ ਕਰਨਾ ਸ਼ੁਰੂ ਕੀਤਾ ਹੈ ਅਤੇ ਤੁਸੀਂ ਸੋਸ਼ਲ ਮੀਡੀਆ 'ਤੇ ਆਨਲਾਈਨ ਕਲਾਸਾਂ ਜਾਂ ਵੀਡੀਓ ਦੇਖ ਕੇ ਘਰ ਬੈਠੇ ਆਸਣ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਲਈ ਅਜਿਹੀ ਸਥਿਤੀ ਵਿੱਚ ਗ਼ਲਤ ਆਸਨ ਕਰਨ ਤੋਂ ਬਚੋ। ਕਿਉਂਕਿ ਇਸ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਕੁਝ ਯੋਗਾ ਆਸਣ ਕਰਨੇ ਆਸਾਨ ਹੋ ਸਕਦੇ ਹਨ ਅਤੇ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਸਿੱਖ ਸਕਦੇ ਹੋ।

ਯੋਗ ਆਸਣ ਦੇ ਦੌਰਾਨ ਪਹਿਨੋ ਆਰਾਮਦਾਇਕ ਕੱਪੜੇ 

ਯੋਗ ਕਰਦੇ ਸਮੇਂ ਆਪਣੇ ਆਪ ਨੂੰ ਠੀਕ ਰੱਖਣ ਲਈ ਆਰਾਮਦਾਇਕ ਕੱਪੜੇ ਹੀ ਪਹਿਨੋ ਤਾਂ ਜੋ ਤੁਸੀਂ ਚੰਗੇ ਤਰੀਕੇ ਦੇ ਨਾਲ ਯੋਗ ਆਸਣ ਕਰ ਸਕੋ। ਕਿਉਂਕਿ ਟਾਈਟ ਕੱਪੜੇ ਪਸੀਨੇ ਨੂੰ ਘੱਟ ਸੋਖਦੇ ਹਨ। 

ਯੋਗਾ ਕਰਨ ਲਈ ਚੁਣੋ ਸਹੀ ਯੋਗਾ ਮੈਟ 

ਇਸ ਦੇ ਨਾਲ ਹੀ ਤੁਹਾਡੀ ਯੋਗਾ ਮੈਟ ਵੀ ਸਹੀ ਤੇ ਆਰਾਮਦਾਇਕ ਹੋਣੀ  ਚਾਹੀਦੀ ਹੈ। ਕਈ ਮੈਟਾਂ ਦੀ ਚੰਗੀ ਪਕੜ ਨਹੀਂ ਹੁੰਦੀ, ਇਸ ਲਈ ਯੋਗਾ ਕਰਦੇ ਸਮੇਂ ਤੁਸੀਂ ਤਿਲਕ ਸਕਦੇ ਹੋ। ਇਸ ਲਈ, ਤੁਹਾਨੂੰ ਅਜਿਹੀ ਮੈਟ ਚੁਣਨੀ ਚਾਹੀਦੀ ਹੈ ਜਿਸ 'ਤੇ ਤੁਹਾਡੇ ਪੈਰਾਂ ਦੀ ਚੰਗੀ ਪਕੜ ਹੋਵੇ ਅਤੇ ਤੁਸੀਂ ਸੁਰੱਖਿਅਤ ਰਹੋ।

ਹੌਲੀ-ਹੌਲੀ ਸ਼ੁਰੂ ਕਰੋ ਯੋਗ ਆਸਣ 

ਹੌਲੀ ਹੌਲੀ ਅਤੇ ਆਸਾਨ ਯੋਗਾਸਨਾਂ ਨਾਲ ਸ਼ੁਰੂ ਕਰੋ। ਜਿਵੇਂ ਜਿਵੇਂ ਤੁਹਾਡਾ ਸਰੀਰ ਲਚਕੀਲਾ ਹੁੰਦਾ ਜਾਂਦਾ ਹੈ ਅਤੇ ਤਾਕਤ ਵਧਦੀ ਜਾਂਦੀ ਹੈ, ਤੁਸੀਂ ਹੌਲੀ-ਹੌਲੀ ਔਖੇ ਆਸਣ ਸਿੱਖ ਸਕਦੇ ਹੋ।

View this post on Instagram

A post shared by Anjaly Warrier | Expert in Yoga for Weight Loss (@yogawithanjaly)



ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ 'The Tonight Show' ਦੀ ਬੀਟੀਐਸ ਵੀਡੀਓ ਕੀਤੀ ਸਾਂਝੀ, ਆਪਣੀ ਟੀਮ ਨਾਲ ਮਸਤੀ ਕਰਦੇ ਆਏ ਨਜ਼ਰ 

ਸਹੀ ਤਕਨੀਕ ਦੀ ਕਰੋ ਵਰਤੋਂ 

ਕਿਸੇ ਵੀ ਯੋਗ ਆਸਣ ਨੂੰ ਗਲਤ ਤਰੀਕੇ ਨਾਲ ਕਰਨ ਨਾਲ ਸੱਟ ਲੱਗ ਸਕਦੀ ਹੈ। ਇਸ ਲਈ, ਯੋਗਾ ਆਸਣ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਯੋਗਾ ਅਧਿਆਪਕ ਤੋਂ ਜਾਂ ਕਿਸੇ ਭਰੋਸੇਯੋਗ ਵੀਡੀਓ ਤੋਂ ਸਿੱਖਣਾ। ਆਪਣੇ ਸਾਹ 'ਤੇ ਧਿਆਨ ਦਿਓ: ਯੋਗਾ ਕਰਦੇ ਸਮੇਂ ਆਪਣੇ ਸਾਹ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹੌਲੀ ਅਤੇ ਡੂੰਘੇ ਸਾਹ ਲਓ, ਜਿਸ ਨਾਲ ਤੁਹਾਡੇ ਸਰੀਰ ਵਿੱਚ ਆਕਸੀਜਨ ਦਾ ਪ੍ਰਵਾਹ ਵਧੇਗਾ ਅਤੇ ਤੁਸੀਂ ਆਰਾਮ ਮਹਿਸੂਸ ਕਰੋਗੇ।


Related Post