International Hot and Spicy Food Day 'ਤੇ ਜਾਣੋ ਮਿਰਚਾਂ ਖਾਣ ਦੇ ਫਾਇਦੇ

By  Pushp Raj January 16th 2024 07:13 PM

Benefits of eating chilles: ਅੱਜ ਵਿਸ਼ਵ ਪੱਧਰ 'ਤੇ ਇੰਟਰਨੈਸ਼ਨਲ ਹੌਟ ਤੇ ਸਪਾਈਸੀ ਫੂਡ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕ ਅਸੀਂ ਅੱਜ ਤੁਹਾਨੂੰ  ਮਿਰਚਾਂ ਖਾਣ ਦੇ ਫਾਇਦੇ ਬਾਰੇ ਜਾਣੂ ਕਰਾਵਾਂਗੇ। ਮਿਰਚਾਂ (chilles) ਖਾਣ ‘ਚ ਭਾਵੇਂ ਤਿੱਖੀਆਂ ਹੁੰਦੀਆਂ ਹਨ ਪਰ ਇਹ ਸਾਡੀ ਸਿਹਤ ਲਈ ਬੇਹੱਦ ਚੰਗੀ ਹੁੰਦੀ ਹੈ। 

ਮਿਰਚਾਂ ਖਾਣ ‘ਚ ਭਾਵੇਂ ਤਿੱਖੀਆਂ ਹੁੰਦੀਆਂ ਹਨ ਪਰ ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਨੇ । ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਰਚਾਂ ਰੋਟੀ ਦੇ ਨਾਲ ਖਾਂਦੇ ਹੋਏ ਦੇਖਦੇ ਹਾਂ, ਪਰ ਕੁੱਝ ਲੋਕ ਇਸ ਤੋਂ ਦੂਰ ਹੀ ਭੱਜਦੇ ਹਨ।

View this post on Instagram

A post shared by ????️????️????️ THREE CHILLES ????️????️????️ (@three_chillies_)

 

ਮਿਰਚਾਂ ਕਈ ਕਿਸਮਾਂ ਦੀਆਂ ਪਾਈ ਜਾਂਦੀਆਂ ਹਨ, ਇਨ੍ਹਾਂ ਵਿੱਚ ਲਾਲ ਮਿਰਚ, ਹਰੀ ਮਿਰਚ, ਕਾਲੀ ਮਿਰਚ ਆਦਿ ਦੇ ਰੂਪ ਵਿੱਚ ਮਿਲਦੀ ਹੈ। ਮਿਰਚਾਂ ਨੂੰ ਸਬਜ਼ੀ ਵਿੱਚ, ਸਾਧਾਰਨ ਤਰੀਕੇ ਨਾਲ, ਆਚਾਰ ਤੇ ਚਟਨੀ ਦੇ ਰੂਪ ‘ਚ ਵੀ ਵਰਤੋਂ ਕੀਤੀ ਜਾਂਦੀ ਹੈ।ਮਿਰਚ ਦੇ ਅਚਾਰ ਨੂੰ ਲੋਕ ਬੜੇ ਚਾਅ ਨਾਲ ਖਾਧੇ ਹਨ। 

ਮਿਰਚਾਂ 'ਚ ਹੁੰਦੇ ਨੇ ਕਈ ਪੋਸ਼ਕ ਤੱਤ 
 ਮਿਰਚ ਇੱਕ ਦਵਾਈ ਵੀ ਹੈ। ਮਿਰਚ ਖਾਣਾ ਸਿਹਤ ਲਈ ਬਹੁਤ ਵਧੀਆ ਹੈ । ਮਿਰਚ ਖਾਣ ਵਾਲੇ ਲੋਕ ਪਤਲੇ, ਤੰਦਰੁਸਤ, ਚੁਸਤ ਅਤੇ ਅਪਣੀ ਉਮਰ ਦੇ ਹਿਸਾਬ ਨਾਲ ਜਵਾਨ ਹੁੰਦੇ ਹਨ। ਮਿਰਚ 'ਚ ਮੌਜੂਦ ਪੌਸ਼ਕ ਤੱਤ ਸਾਡੀ ਸਿਹਤ ਨੂੰ ਖ਼ੂਬਸੂਰਤ ਬਣਾਈ ਰੱਖਣ 'ਚ ਅਤੇ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਨ 'ਚ ਮਦਦਗਾਰ ਸਾਬਿਤ ਹੁੰਦੀ ਹੈ । ਮਿਰਚਾਂ ‘ਚ ਵਿਟਾਮਿਨ ਏ, ਬੀ, ਸੀ, ਆਇਰਨ, ਤਾਂਬਾ ਤੇ ਕਈ ਹੋਰ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ।

ਮਿਰਚਾਂ ਖਾਣ ਦੇ ਫਾਇਦੇ 

ਬਲੱਡ ਪਿਊਰੀਫੇਕਸ਼ਨ 
ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ ।

ਭਾਰ ਘੱਟ ਕਰਨ 'ਚ ਮਦਦਗਾਰ
ਮਿਰਚ ‘ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ ਅਤੇ ਪਰ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਖਾਣ ਨਾਲ ਭਾਰ ਘੱਟ ਹੁੰਦਾ ਹੈ।

ਕੈਂਸਰ ਤੋਂ ਬਚਾਅ 
ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਵੀ ਹਰੀ ਮਿਰਚ ਫਾਇਦੇਮੰਦ ਹੁੰਦੀ ਹੈ । ਹਰੀ ਮਿਰਚ ‘ਚ ਮੌਜੂਦ ‘ਐਂਟੀਆਕਸੀਡੈਂਟ’ ਭਰਪੂਰ ਮਾਤਰਾ ‘ਚ ਹੋਣ ਨਾਲ ਕੈਂਸਰ ਤੋਂ ਬਚਾਉਂਦੀ ਹੈ । ਹਰੀ ਮਿਰਚ ਦੇ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

View this post on Instagram

A post shared by ????️????️????️ THREE CHILLES ????️????️????️ (@three_chillies_)



ਹੋਰ ਪੜ੍ਹੋ: Viral Video: ਫਲਾਈਟ ਯਾਤਰੀਆਂ ਨੇ ਰਨਵੇਅ 'ਤੇ ਬੈਠ ਕੇ ਖਾਧਾ ਖਾਣਾ, ਵੇਖੋ ਵੀਡੀਓ

ਸਕਿਨ ਪ੍ਰਾਬਲਮਸ ਤੋਂ ਛੂਟਕਾਰਾ 
 ਮਿਰਚ ‘ਚ ‘ਵਿਟਾਮਿਨ ਸੀ’ ਅਤੇ ‘ਵਿਟਾਮਿਨ ਈ’ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਚਮੜੀ ‘ਚ ਕਸਾਵਟ ਬਣੀ ਰਹਿੰਦੀ ਹੈ। ਹਰੀਆਂ ਮਿਰਚਾਂ ਖਾਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।

 

Related Post