ਭਾਰਤੀ ਮੈਂਗੋ ਲੱਸੀ ਨੇ ਵਿਸ਼ਵ ਦੇ ਸਭ ਤੋਂ ਵਧੀਆ ਡੇਅਰੀ ਡਰਿੰਕ ਦਾ ਜਿੱਤਿਆ ਖਿਤਾਬ
Indian Mango Lassi wins world's best Dairy Drink : ਲੱਸੀ (Lassi) ਇੱਕ ਟ੍ਰੈਡੀਸ਼ਨਲ ਡਰਿੰਕ ਹੈ ਜੋ ਖਾਣੇ ਦੇ ਨਾਲ ਜਾਂ ਖਾਣੇ ਤੋਂ ਬਾਅਦ ਵਿੱਚ ਪਰੋਸਿਆ ਜਾਂਦਾ ਹੈ। ਉੱਤਰੀ ਭਾਰਤ ਮਸ਼ਹੂਰ ਮੈਗੋ ਲੱਸੀ ( Mango Lassi) ਨੂੰ ਹਾਲ ਹੀ ਵਿੱਚ ਵਿਸ਼ਵ ਦਾ ਸਭ ਤੋਂ ਵਧੀਆ ਡੇਅਰੀ ਡਰਿੰਕ ਜਿੱਤਿਆ ਖਿਤਾਬ ਦਿੱਤਾ ਗਿਆ ਹੈ।
ਅੰਬ (Mango) ਦਾ ਨਾਂਅ ਸੁਣਦੇ ਹੀ ਇਸ ਦਾ ਤਾਜ਼ਗੀ ਭਰਪੂਰ ਸੁਆਦ ਮੂੰਹ 'ਚ ਘੁਲ ਜਾਂਦਾ ਹੈ। ਕਈ ਪਕਵਾਨਾਂ, ਸ਼ੇਕ ਤੋਂ ਲੈ ਕੇ ਅਚਾਰ ਤੱਕ, ਅੰਬਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਕਿ ਕੁਦਰਤੀ ਸ਼ੂਗਰ ਨਾਲ ਭਰਪੂਰ ਹੁੰਦੀਆਂ ਹਨ। ਪਰ ਹਰ ਆਮ ਆਦਮੀ ਦੇ ਦਿਲ 'ਚ ਖਾਸ ਜਗ੍ਹਾ ਰੱਖਣ ਵਾਲਾ ਇਹ ਅੰਬ ਦਾ ਫਲ ਆਪਣੀ ਮੈਂਗੋ ਲੱਸੀ ਦੀ ਰੈਸਿਪੀ ਨਾਲ ਦੁਨੀਆ ਦੇ 16 ਡੇਅਰੀ ਪੀਣ ਵਾਲੇ ਪਦਾਰਥਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਆ ਗਿਆ ਹੈ।
ਪੰਜਾਬੀ ਲੱਸੀ, ਮੀਠੀ ਲੱਸੀ, ਨਮਕੀਨ ਲੱਸੀ, ਅਤੇ ਪੁਦੀਨਾ ਲੱਸੀ ਨੂੰ ਵੀ 2023-24 ਲਈ ਅੰਤਰਰਾਸ਼ਟਰੀ ਯਾਤਰਾ ਔਨਲਾਈਨ ਗਾਈਡ, ਟੈਸਟੀਟਲਸ ਪੁਰਸਕਾਰਾਂ ਦੀ ਦੌੜ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉੱਤਰੀ ਭਾਰਤ ਦੇ ਇਸ ਪ੍ਰਸਿੱਧ ਡਰਿੰਕ ਨੂੰ ਸਰਵੋਤਮ ਡੇਅਰੀ ਉਤਪਾਦ ਦਾ ਖਿਤਾਬ ਦਿੱਤਾ ਗਿਆ ਹੈ।
ਇਸ ਦੌੜ ਵਿੱਚ ਪੰਜਾਬੀ ਲੱਸੀ ਚੌਥੇ ਅਤੇ ਸਵੀਟ ਲੱਸੀ ਪੰਜਵੇਂ ਸਥਾਨ ’ਤੇ ਰਹੀ। ਲੱਸੀ ਦੀਆਂ ਤਿੰਨ ਵੱਖ-ਵੱਖ ਕਿਸਮਾਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਡੇਅਰੀ ਪੀਣ ਵਾਲੇ ਪਦਾਰਥਾਂ ਵਿੱਚੋਂ ਤਿੰਨ ਪੁਰਸਕਾਰ ਮਿਲੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਇਸ ਖਾਸ ਪਕਵਾਨ ਦੇ ਸ਼ੌਕੀਨ ਸਿਰਫ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਨ੍ਹਾਂ ਦੀ ਗਿਣਤੀ ਪੂਰੀ ਦੁਨੀਆ 'ਚ ਮੌਜੂਦ ਹੈ।
1. ਲੱਸੀ ਇੱਕ ਪਰੰਪਰਾਗਤ ਡ੍ਰਿੰਕ ਹੈ ਜੋ ਭੋਜਨ ਦੇ ਨਾਲ ਜਾਂ ਬਾਅਦ ਵਿੱਚ ਪਰੋਸਣ ਦਾ ਰਿਵਾਜ ਹੈ। ਲੱਸੀ ਦੀਆਂ ਦੋ ਕਿਸਮਾਂ ਹਨ, ਮਿੱਠੀ ਅਤੇ ਨਮਕੀਨ। ਇਸ ਵਿਚ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਨੂੰ ਮਿਲਾ ਕੇ ਇਸ ਨੂੰ ਸਿਹਤਮੰਦ ਅਤੇ ਪੌਸ਼ਟਿਕ ਬਣਾਇਆ ਜਾਂਦਾ ਹੈ। ਰਵਾਇਤੀ ਤੌਰ 'ਤੇ ਲੱਸੀ ਬਣਾਉਣ ਲਈ ਮਿੱਟੀ ਦੇ ਬਰਤਨ ਅਤੇ ਲੱਕੜ ਦੇ ਕਟੋਰੇ ਦੀ ਵਰਤੋਂ ਕੀਤੀ ਜਾਂਦੀ ਹੈ।
ਹੋਰ ਪੜ੍ਹੋ: ਮੁਨੱਵਰ ਫਾਰੂਕੀ ਨੂੰ ਜਿੱਤ ਦਾ ਜਸ਼ਨ ਮਨਾਉਣਾ ਪਿਆ ਭਾਰੀ, ਫੈਨ ਦੇ ਖਿਲਾਫ ਦਰਜ ਹੋਈ FIR
2. ਗਰਮੀਆਂ 'ਚ ਜਦੋਂ ਅੰਬਾਂ ਦੀ ਬਹੁਤਾਤ ਹੁੰਦੀ ਹੈ ਤਾਂ ਅੰਬ ਦੀ ਲੱਸੀ ਨੂੰ ਦੁੱਧ ਦੀ ਲੱਸੀ 'ਚ ਮਿਲਾ ਕੇ ਬਣਾਈ ਜਾਂਦੀ ਹੈ।
3. ਅੰਬ ਦੀ ਲੱਸੀ ਸਰੀਰ ਨੂੰ ਐਨਰਜੀ ਨਾਲ ਭਰਪੂਰ ਅਤੇ ਹਾਈਡਰੇਟ ਰੱਖਦੀ ਹੈ। ਇਸ ਨੂੰ ਦੁੱਧ ਅਤੇ ਦਹੀਂ ਦੇ ਸੁਮੇਲ ਤੋਂ ਤਿਆਰ ਕੀਤਾ ਜਾਂਦਾ ਹੈ। ਲੱਸੀ ਨਾ ਸਿਰਫ਼ ਭਾਰਤੀਆਂ ਦੀ ਸਗੋਂ ਪੂਰੀ ਦੁਨੀਆ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ।