ਠੰਡ ਦੇ ਮੌਸਮ 'ਚ ਬਿਮਾਰ ਹੋਣ ਤੋਂ ਬਚਣ ਲਈ ਇਨ੍ਹਾਂ ਹਰੀ ਪੱਤੇਦਾਰ ਸਬਜ਼ੀਆਂ ਨੂੰ ਭੋਜਨ 'ਚ ਕਰੋ ਸ਼ਾਮਲ,
Benefits of Green Leafy vegetables: ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਜ਼ਲਦੀ ਬਿਮਾਰ ਪੈ ਜਾਂਦੇ ਹਨ। ਕਿਉਂਕਿ ਅਜਿਹੇ ਸਮੇਂ ਵਿੱਚ ਮੌਸਮ ਵਿੱਚ ਆਈ ਤਬਦੀਲੀ ਦੇ ਕਾਰਨ ਕਈ ਤਰ੍ਹਾਂ ਦੇ ਸੰਕਰਮਣ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਸਰੀਰ ਦਾ ਇੰਮਊਨਿਟੀ ਸਿਸਟਮ ਕਮਜ਼ੋਰ ਪੈ ਜਾਂਦਾ ਹੈ। ਅਜਿਹੇ ਵਿੱਚ ਸਾਨੂੰ ਆਪਣੇ ਭੋਜਨ ਵਿੱਚ ਹਰੀ ਪੱਤੇਦਾਰ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਉਂਝ ਤਾਂ ਠੰਡ ਦੇ ਮੌਸਮ (winter season) ਵਿੱਚ ਸਬਜ਼ੀਆਂ ਦੀ ਭਰਮਾਰ ਹੁੰਦੀ ਹੈ, ਪਰ ਹੋਰਨਾਂ ਸਬਜ਼ੀਆਂ ਦੇ ਨਾਲ-ਨਾਲ ਹਰੀ ਪੱਤੇਦਾਰ ਸਬਜ਼ੀਆਂ (Green Leafy vegetables) ਦਾ ਸੇਵਨ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ, ਆਈਰਨ ਤੇ ਫਾਈਬਰ ਆਦਿ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵਧਾਉਂਦਾ ਹੈ।
ਪਾਲਕ ਦਾ ਕਰੋ ਸੇਵਨ
ਪਾਲਕ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ। ਇਸ ਵਿੱਚ ਫਾਈਬਰ ਦੇ ਨਾਲ-ਨਾਲ ਭਰਪੂਰ ਮਾਤਰਾ ਵਿੱਚ ਆਈਰਨ ਹੁੰਦਾ ਹੈ। ਇਸ ਲਈ ਇਹ ਅਨੀਮੀਆ ਵਰਗੀ ਸਰੀਰਕ ਸਮੱਸਿਆਵਾਂ ਵਿੱਚ ਲਾਭਦਾਇਕ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਪਾਲਕ ਦੇ ਸੇਵਨ ਨਾਲ ਸਰੀਰ ਵਿੱਚ ਫਾਈਬਰ, ਕਾਰਬੋਹਾਈਡ੍ਰੇਟ, ਆਈਰਨ ਦੀ ਘਾਟ ਪੂਰੀ ਹੁੰਦੀ ਹੈ। ਇਸ ਨੂੰ ਕਬਜ਼ ਦੀ ਸਮੱਸਿਆ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ, ਕਿਉਂਕਿ ਪਾਲਕ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ।
ਮੇਥੀ ਤੇ ਮੇਥੀ ਦਾ ਸਾਗ
ਪਾਲਕ ਤੋਂ ਉਲਟ ਮੇਥੀ ਦੇ ਪੱਤੇ ਛੋਟੇ ਹੁੰਦੇ ਹਨ। ਨਿੱਕੇ-ਨਿੱਕੇ ਹਰੇ ਪੱਤਿਆਂ ਵਾਲਾ ਮੇਥੀ ਦਾ ਸਾਗ ਸੁਆਦ 'ਚ ਥੋੜਾ ਜਿਹਾ ਕੜਵਾ ਜ਼ਰੂਰ ਹੁੰਦਾ ਹੈ, ਪਰ ਇਸ ਦੀ ਤਾਸੀਰ ਗਰਮ ਹੋਣ ਦੇ ਚਲਦੇ ਹੀ ਸਰੀਰ ਲਈ ਬਹੁਤ ਲਾਭਦਾਇਕ ਹੈ। ਇਸ ਨੂੰ ਪਰਾਂਠੇ, ਸਬਜ਼ੀ ਤੇ ਹੋਰਨਾਂ ਕਈ ਤਰੀਕੇ ਨਾਲ ਬਣਾ ਕੇ ਖਾਇਆ ਜਾ ਸਕਦਾ ਹੈ। ਮੇਥੀ ਵਿੱਚ ਪ੍ਰੋਟੀਨ, ਫਾਈਬਰ, ਆਈਰਨ, ਜਿੰਕ, ਕਾਪਰ ਵਰਗੇ ਪੋਸ਼ਕ ਤੱਤ ਹੁੰਦੇ ਹਨ।
ਸਰ੍ਹੋਂ ਦਾ ਸਾਗ
ਠੰਡ ਦੇ ਮੌਸਮ ਵਿੱਚ ਸਰ੍ਹੋਂ ਦਾ ਸਾਗ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਹ ਸਾਗ ਸਵਾਦ ਹੋਣ ਦੇ ਨਾਲ-ਨਾਲ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਸਾਨੂੰ ਠੰਢ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਵਿੱਚ ਵਿਟਾਮਿਨ B-12, C,D ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਦੀ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 'So High' ਨੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਸਾਂਝੀ ਕੀਤੀ ਤਸਵੀਰ
ਬਾਥੂ ਦਾ ਸਾਗ
ਬਾਥੂ ਦਾ ਸਾਗ ਅਸਾਨੀ ਨਾਲ ਮਿਲਣ ਵਾਲਾ ਸਾਗ ਹੈ। ਬਾਥੂ ਦਾ ਸਾਗ ਖਾਣ ਨਾਲ ਯੂਰਿਕ ਐਸਿਡ, ਗੁਰਦੇ ਜਾਂ ਕਿਡਨੀ ਨਾਲ ਸਬੰਧਤ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਆਈਰਨ ਤੇ ਜ਼ਿੰਕ ਹੁੰਦਾ ਹੈ। ਇਹ ਸਰੀਰ ਦੇ ਅੰਦਰ ਖੂਨ ਦੀਆਂ ਨਾੜੀਆਂ ਦੀ ਸਫਾਈ ਕਰਦਾ ਹੈ ਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਪੇਟ ਦੀ ਸਾਰੀਆਂ ਬਿਮਾਰੀਆਂ ਵਿੱਚ ਲਾਭਦਾਇਕ ਹੈ।