Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਆਪਣੀ ਡਾਈਟ 'ਚ ਸ਼ਾਮਿਲ ਕਰੋ ਹਰੀਆਂ ਸਬਜ਼ੀਆਂ
ਭਾਰਤ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦਿਲ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਚੰਗਾ ਖਾਣਾ-ਪੀਣਾ ਚਾਹੀਦਾ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ ।ਦਿਲ ਨੂੰ ਤੰਦਰੁਸਤ ਰਖਣਾ ਹੈ ਤਾਂ ਬਰਗਰ, ਫ਼੍ਰੈਂਚ ਫ਼ਰਾਈ ਜਾਂ ਕੋਲਡ ਡ੍ਰਿੰਕ ਤੋਂ ਦੂਰੀ ਬਣਾ ਕੇ ਰਖਣੀ ਸ਼ੁਰੂ ਕਰ ਦਿਉ।
Green vegitables Benefits: ਭਾਰਤ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦਿਲ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਚੰਗਾ ਖਾਣਾ-ਪੀਣਾ ਚਾਹੀਦਾ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ ।ਦਿਲ ਨੂੰ ਤੰਦਰੁਸਤ ਰਖਣਾ ਹੈ ਤਾਂ ਬਰਗਰ, ਫ਼੍ਰੈਂਚ ਫ਼ਰਾਈ ਜਾਂ ਕੋਲਡ ਡ੍ਰਿੰਕ ਤੋਂ ਦੂਰੀ ਬਣਾ ਕੇ ਰਖਣੀ ਸ਼ੁਰੂ ਕਰ ਦਿਉ।
ਧਿਆਨ ਰੱਖੋ ਕਿ ਇਨ੍ਹਾਂ ਚੀਜ਼ਾਂ ਦੀ ਤੁਸੀਂ ਰੋਜ਼ਾਨਾ ਖਾਣ-ਪੀਣ 'ਚ ਵਰਤੋਂ ਨਾ ਕਰੋ ।ਸਾਨੂੰ ਅਪਣੇ ਖਾਣੇ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹੇ ।ਦਿਲ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਅਤੇ ਫ਼ਾਈਬਰ ਯੁਕਤ ਖਾਣਾ ਖਾਉ।
ਭਾਰ ਨੂੰ ਘੱਟ ਕਰ ਕੇ ਅਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹਾਂ ।ਇਸ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ ।ਰੋਜ਼ ਘੱਟ ਤੋਂ ਘੱਟ 40 ਮਿੰਟ ਵਾਕ ਕਰੋ ਜਾਂ ਸਾਈਕਲ ਚਲਾਉ।ਇਸ ਤੋਂ ਇਲਾਵਾ ਸਵਿਮਿੰਗ ਵੀ ਫ਼ਾਇਦਾ ਦਿੰਦੀ ਹੈ ।
ਦਿਲ ਨੂੰ ਸਿਹਤਮੰਦ ਰੱਖਣ ਲਈ ਵੱਖ-ਵੱਖ ਰੰਗਾਂ ਵਾਲੇ ਫਲ-ਸਬਜ਼ੀਆਂ ਖਾਉ ।ਇਸ ਨੂੰ ਖਾਣ ਨਾਲ ਗੰਭੀਰ ਬੀਮਾਰੀਆਂ ਨੂੰ ਰੋਕਣ 'ਚ ਮਦਦ ਮਿਲੇਗੀ। ਗਹਿਰੇ ਰੰਗ ਵਾਲੇ ਫਲ-ਸਬਜ਼ੀਆਂ 'ਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ ।ਜੂਸ ਦੀ ਥਾਂ ਸਾਬਤ ਫਲ-ਸਬਜ਼ੀਆਂ ਖਾਣ ਨਾਲ ਫ਼ਾਈਬਰ ਜ਼ਿਆਦਾ ਮਿਲੇਗੀ ।ਅਪਣੇ ਦਿਲ ਦੀ ਸਿਹਤ ਜੇਕਰ ਠੀਕ ਰਖਣੀ ਹੈ ਤਾਂ ਤੁਹਾਨੂੰ ਸੱਭ ਤੋਂ ਪਹਿਲਾਂ ਅਪਣੀ ਰੂਟੀਨ 'ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ ।
ਦੇਰ ਰਾਤ ਤਕ ਜਾਗਣ ਤੋਂ ਬਚੋ ।ਰਿਫ਼ਾਈਾਡ ਦੀ ਵਰਤੋਂ ਕਰਨ ਨਾਲ ਅਨਾਜ 'ਚ ਪੋਸ਼ਕ ਤੱਤ ਘੱਟ ਜਾਂਦੇ ਹਨ ।ਇਸ ਲਈ ਸਾਬਤ ਅਨਾਜ ਤੋਂ ਬਣੇ ਭੋਜਨ ਨੂੰ ਪਹਿਲ ਦਿਉ ।ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨ ਲਈ ਫਲੀਆਂ, ਨਟਸ ਜਿਵੇਂ ਸੋਇਆਬੀਨ, ਦਾਲਾਂ, ਛੋਲੇ ਅਤੇ ਮਟਰ ਦਾ ਸੇਵਨ ਕਰੋ ।ਇਹ ਪ੍ਰੋਟੀਨ ਦੇ ਸੱਭ ਤੋਂ ਵੱਧ ਫ਼ਾਈਬਰ ਵਾਲੇ ਸਰੋਤ ਹਨ ।ਡੇਅਰੀ ਉਤਪਾਦਕ ਘੱਟ ਫ਼ੈਟ ਜਾਂ ਫ਼ੈਟ ਮੁਕਤ ਚੁਣੋ ।
ਜਿਨ੍ਹਾਂ ਚੀਜ਼ਾਂ 'ਚ ਖੰਡ ਅਤੇ ਲੂਣ ਦੀ ਵਰਤੋਂ ਜ਼ਿਆਦਾ ਹੁੰਦੀ ਹੋਵੇ, ਉਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।ਇਸ ਨਾਲ ਸ਼ੂਗਰ, ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ ।ਦਿਲ ਦੇ ਮਰੀਜ਼ਾਂ ਲਈ ਮੈਦਾ ਜਾਨਲੇਵਾ ਸਾਬਤ ਹੋ ਸਕਦਾ ਹੈ ਕਿਉਂਕਿ ਮੈਦੇ 'ਚ ਸਟਾਰਚ ਹੁੰਦਾ ਹੈ ਜੋ ਸਰੀਰ ਵਿਚ ਜਾਣ ਤੋਂ ਬਾਅਦ ਰਬੜ ਬਣ ਜਾਂਦਾ ਹੈ ।ਜ਼ਿਆਦਾ ਮਾਤਰਾ ਵਿਚ ਮੈਦਾ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਦਾ ਲੈਵਲ ਵਧਦਾ ਹੈ ।