ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਬ੍ਰੌਕਲੀ

By  Pushp Raj March 13th 2024 02:56 PM

Health benefits of Broccoli : ਫੁੱਲ ਗੋਭੀ ਵਰਗੀ ਦਿਖਣ ਵਾਲੀ ਬ੍ਰੌਕਲੀ (Broccoli) ਦਾ ਨਾਮ ਬਹੁਤ ਘੱਟ ਸੁਣਿਆ ਜਾਂਦਾ ਹੈ, ਕਿਉਂਕਿ ਬਹੁਤ ਹੀ ਘੱਟ ਲੋਕ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹਨ , ਜਦੋਂ ਕਿ ਬ੍ਰੌਕਲੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ, ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ । ਆਓ ਜਾਣਦੇ ਹਾਂ ਬ੍ਰੌਕਲੀ ਖਾਣ ਦੇ ਫਾਇਦਿਆਂ ਬਾਰੇ। 

ਬ੍ਰੌਕਲੀ ਨੂੰ ਕਿਉਂ ਡਾਈਟ 'ਚ ਕਰਨਾ ਚਾਹੀਦਾ ਹੈ ਸ਼ਾਮਲ 

ਬ੍ਰੌਕਲੀ ਵਿੱਚ ਕਈ ਜ਼ਰੂਰੀ ਤੱਤ ਹੁੰਦੇ ਹਨ, ਜਿਵੇਂ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟ, ਆਇਰਨ, ਵਿਟਾਮਿਨ ਏ, ਸੀ । ਇਸ ਦੀ ਵਰਤੋਂ ਸ਼ੂਗਰ ਰੋਗੀਆਂ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ । ਗਰਭਵਤੀ ਔਰਤਾਂ ਨੂੰ ਹਰ ਰੋਜ਼ ਬ੍ਰੌਕਲੀ ਦਾ ਸੇਵਨ ਕਰਨਾ ਚਾਹੀਦਾ ਹੈ।ਮਾਂ ਅਤੇ ਬੱਚੇ ਦੋਵਾਂ ਨੂੰ ਇਸ ਦੀ ਵਰਤੋਂ ਨਾਲ ਲਾਭ ਹੋਵੇਗਾ।

 

View this post on Instagram

A post shared by Zinplex Supplements & Skincare (@zinplex)



ਬ੍ਰੌਕਲੀ ਖਾਣ ਦੇ ਫਾਇਦੇ 

ਭਾਰ ਘੱਟ ਕਰਨ 'ਚ ਮਦਦਗਾਰ

ਬ੍ਰੌਕਲੀ ਵਿੱਚ ਕੈਲੋਰੀ ਬੇਹੱਦ ਘੱਟ ਮਾਤਰਾ ਵਿੱਚ ਹੁੰਦੀ ਹੈ,  ਜਿਸ ਕਾਰਨ ਇਹ ਸਰੀਰ ਵਿਚ ਪੋਟਾਸ਼ੀਅਮ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਨਹੀਂ ਵਧਣ ਦਿੰਦਾ ਹੈ। ਘੱਟ ਕੈਲੋਰੀ ਦੇ ਕਾਰਨ, ਇਹ ਸਰੀਰ ਵਿੱਚ ਵਾਧੂ ਚਰਬੀ ਇਕੱਠੀ ਨਹੀਂ ਕਰਦਾ। ਬ੍ਰੌਕਲੀ ਦੇ ਅੰਦਰ ਮੌਜੂਦ ਵਿਟਾਮਿਨ ਸੀ ਤੁਹਾਨੂੰ ਸਕਿਨ 'ਤੇ ਜੌਅ ਲਾਈਨਾਂ, ਝੁਰੜੀਆਂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦੀ ਹੈ। 

ਮਾਨਸਿਕ ਸਿਹਤ ਲਈ ਫਾਇਦੇਮੰਦ

ਬ੍ਰੌਕਲੀ ਵਿੱਚ ਫੋਲੇਟ ਪਾਇਆ ਜਾਂਦਾ ਹੈ ਜੋ ਸਾਡੀ ਮਾਨਸਿਕ ਸਿਹਤ ਨੂੰ ਸਥਿਰ ਰੱਖਣ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਵਿੱਚ ਸਹਾਇਤਾ ਕਰਦਾ ਹੈ। ਵਿਟਾਮਿਨ-C ਤੁਹਾਡੀ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਵਿਟਾਮਿਨ-C ਸੰਤਰੇ, ਅੰਗੂਰ, ਅੰਜੀਰ ਦੇ ਨਾਲ-ਨਾਲ ਬ੍ਰੌਕਲੀ ਵਿੱਚ ਵੀ ਪਾਇਆ ਜਾਂਦਾ ਹੈ।

ਕੈਲਸ਼ੀਅਮ ਦੀ ਕਮੀ ਨੂੰ ਕਰੇ ਪੂਰਾ 

ਬ੍ਰੌਕਲੀ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ। ਇਸ ਲਈ ਇਹ ਸਾਡੇ ਸਰੀਰ ਤੇ ਹੱਡੀਆਂ ਲਈ ਬੇਹੱਦ ਫਾਇਦੇਮੰਦ ਹੈ। ਬ੍ਰੌਕਲੀ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ​​ਕਰਨ ਵਿੱਚ ਸਹਾਇਤਾ ਕਰਦੀ ਹੈ । ਇਸ ਦੇ ਨਾਲ, ਬ੍ਰੌਕਲੀ ਦੇ ਸੇਵਨ ਨਾਲ ਦੰਦਾਂ ਨੂੰ ਕਮਜ਼ੋਰ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ। 

 

View this post on Instagram

A post shared by Roxana de Anda (@roxdeanda)



ਹੋਰ ਪੜ੍ਹੋ: ਜੌਰਡਨ ਸੰਧੂ ਦਾ ਨਵਾਂ ਗੀਤ Enemy ਹੋਇਆ ਰਿਲੀਜ਼, ਨਜ਼ਰ ਆਇਆ ਗਾਇਕ ਦਾ ਵੱਖਰਾ ਅੰਦਾਜ਼

ਪਾਚਨ ਪ੍ਰਣਾਲੀ ਨੂੰ ਰੱਖੇ ਸਹੀ

ਆਪਣੀ ਸਿਹਤ ਠੀਕ ਰੱਖਣ ਲਈ ਤੁਸੀਂ ਰੋਜ਼ਾਨਾ ਬ੍ਰੌਕਲੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਇਸ ਨੂੰ ਸੂਪ, ਜੁਸ, ਸੈਲਡ ਅਤੇ ਸਬਜ਼ੀ ਦੇ ਰੂਪ ਵਿੱਚ ਕਿਸੇ ਵੀ ਤਰੀਕੇ ਨਾਲ ਖਾ ਸਕਦੇ ਹੋ। ਬ੍ਰੌਕਲੀ ਸਾਡੇ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ। ਬ੍ਰੌਕਲੀ ਵਿੱਚ ਬਹੁਤ ਸਾਰਾ ਫਾਈਬਰ ਅਤੇ ਵਿਟਾਮਿਨ-A ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਸਹਾਇਤਾ ਕਰਦਾ ਹੈ ।  ਇਸਦੇ ਸੇਵਨ ਨਾਲ ਪਾਚਕ ਕਿਰਿਆ ਵੀ ਮਜ਼ਬੂਤ ​​ਹੁੰਦੀ ਹੈ ਤੇ ਪੇਟ ਨਾਲ ਸਬੰਧਤ ਸਾਰੀ ਹੀ ਸਮੱਸਿਆਵਾਂ ਦੂਰ ਹੁੰਦੀਆਂ ਹਨ। 

Related Post