ਸਰੀਰ ਨੂੰ ਰੱਖਣਾ ਚਾਹੁੰਦੇ ਹੋ ਹਾਈਡ੍ਰੇਟ ਤਾਂ ਰੋਜ਼ਾਨਾ ਪੀਓ ਨਾਰੀਅਲ ਪਾਣੀ, ਜਾਣੋ ਇਸ ਦੇ ਫਾਇਦੇ

By  Pushp Raj January 30th 2024 07:03 PM

Benefits of coconut water: ਭਾਰਤੀ ਭੋਜਨ ਵਿੱਚ ਨਾਰੀਅਲ ਦੀ ਇੱਕ ਅਹਿਮ ਥਾਂ ਹੈ। ਭਾਰਤ ਵਿੱਚ ਨਾਰੀਅਲ ਦਾ ਇਸਤੇਮਾਲ ਕਈ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਨੂੰ ਭੋਜਨ, ਪਕਵਾਨਾਂ, ਚਟਨੀ ਅਤੇ ਮਿਠਾਈ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਹਲਾਂਕਿ ਨਾਰੀਅਲ (coconut ) ਨੂੰ ਕਈ ਤਰੀਕੀਆਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਪਰ ਖਾਲੀ ਪੇਟ ਨਾਰੀਅਲ ਪਾਣੀ ਪੀਣ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। 


View this post on Instagram

A post shared by Vineeta Choudhary (@fitwithvineeta)

 

ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਨਾਰੀਅਲ ਪਾਣੀ



ਨਾਰੀਅਲ ਪਾਣੀ 'ਚ ਵਿਟਾਮਿਨ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਤੇ ਖਣਿਜ ਬਹੁਤ ਜ਼ਿਆਦਾ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਅਕਸਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਮੌਜੂਦ ਵਿਟਾਮਿਨ ਸੀ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।

ਨਾਰੀਅਲ ਪਾਣੀ ਪੀਣ ਦੇ ਫ਼ਾਇਦੇ 

ਸਕਿਨ ਤੇ ਵਾਲਾਂ ਲਈ ਲਾਹੇਵੰਦ 
ਨਾਰੀਅਲ ਪਾਣੀ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਨਾ ਮਹਿਜ਼ ਸਿਹਤ ਲਈ, ਬਲਕਿ ਚਮੜੀ ਨੂੰ ਸੁੰਦਰ ਬਣਾਉਣ ਵਿੱਚ ਮਦਦ ਕਰਦਾ ਹੈ। ਜਿਹੜੇ ਲੋਕ ਚਿਹਰੇ 'ਤੇ ਮੁਹਾਸੇ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਹ ਨਾਰੀਅਲ ਪਾਣੀ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਛੁੱਟਕਾਰਾ ਪਾ ਸਕਦੇ ਹਨ।

View this post on Instagram

A post shared by Priyanka Singh (@momandkidlifestyle)

 

ਜੋੜਾਂ ਦੇ ਦਰਦ ਤੋਂ ਪਾਓ ਛੁਟਕਾਰਾ 
ਪੇਟ ਵਿੱਚ ਦਰਦ, ਐਸਿਡਿਟੀ, ਅਲਸਰ, ਕੋਲਾਈਟਸ, ਅੰਤੜੀ ਦੀ ਸੋਜਿਸ਼ ਤੋਂ ਰਾਹਤ ਲਈ ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਬਹੁਤ ਜਲਦੀ ਰਾਹਤ ਮਿਲਦੀ ਹੈ। ਇਸ ਨੂੰ ਊਰਜਾ ਦਾ ਇੱਕ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਤਾਜ਼ਗੀ ਦਿੰਦਾ ਹੈ ਤੇ ਇਸ ਨਾਲ ਕਮਜ਼ੋਰੀ, ਥਕਾਵਟ, ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਤੋਂ ਤੁਰੰਤ ਲਾਭ ਹੁੰਦਾ ਹੈ।

ਹੋਰ ਪੜ੍ਹੋ: ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਮੇਥੀ, ਜਾਣੋ ਇਸ ਨੂੰ ਖਾਣ ਦੇ ਫਾਇਦੇ

 

ਮੋਟਾਪੇ ਤੇ ਮੌਸਮੀ ਬਿਮਾਰੀਆਂ ਤੋਂ ਪਾਓ ਛੁਟਕਾਰਾ 

ਇਸ ਦੇ ਸੇਵਨ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਦੇ ਸੇਵਨ ਨਾਲ ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਇਮਿਊਨਿਟੀ ਵਧਾਉਣ ਲਈ ਨਾਰੀਅਲ ਪਾਣੀ ਦਾ ਸੇਵਨ ਬੈਸਟ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ। ਉੱਥੇ ਹੀ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।

Related Post