ਸ਼ੂਗਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਇਨ੍ਹਾਂ ਫ਼ਲਾਂ ਦਾ ਕਰ ਸਕਦੇ ਹੋ ਸੇਵਨ

ਅੱਜ ਕੱਲ੍ਹ ਦੀ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਹਰ ਦੂਜਾ ਇਨਸਾਨ ਸ਼ੂਗਰ ਦੀ ਬੀਮਾਰੀ ਦੇ ਨਾਲ ਪੀੜ੍ਹਤ ਹੈ। ਹੁਣ ਜਿਉਂਦੇ ਜੀਅ ਨੂੰ ਸਭ ਕੁਝ ਖਾਣ ਨੂੰ ਦਿਲ ਕਰਦਾ ਹੈ । ਪਰ ਸ਼ੂਗਰ ਦੇ ਚੱਲਦਿਆਂ ਕਈ ਲੋਕ ਮਠਿਆਈਆਂ ਨਹੀਂ ਖਾ ਪਾਉਂਦੇ । ਪਰ ਜੇ ਤੁਸੀਂ ਵੀ ਇਸ ਨਾਮੁਰਾਦ ਬੀਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਘੱਟ ਮਿੱਠੇ ਵਾਲੇ ਫਲ (Fruits) ਖ਼ਾ ਕੇ ਆਪਣਾ ਮਿੱਠਾ ਖਾਣ ਦੀ ਲਾਲਸਾ ਨੂੰ ਪੂਰਾ ਕਰ ਸਕਦੇ ਹੋ ।
ਹੋਰ ਪੜ੍ਹੋ : ਪੰਜਾਬੀ ਗਾਇਕ ਵਿੰਦਰ ਨੱਥੂਮਾਜਰਾ ਦੀ ਮਾਂ ਦਾ ਹੋਇਆ ਦਿਹਾਂਤ
ਸਟ੍ਰਾਬੇਰੀ ‘ਚ ਮਿੱਠੇ ਦੀ ਮਾਤਰਾ ਘੱਟ
ਸਟ੍ਰਾਬੇਰੀ ‘ਚ ਮਿੱਠੇ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸਟ੍ਰਾਬੇਰੀ ਦੇ ਇੱਕ ਕੱਪ ‘ਚ ਸਿਰਫ਼ ਸੱਤ ਗ੍ਰਾਮ ਚੀਨੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ । ਜਿਸ ਦੇ ਨਾਲ ਤੁਹਾਨੂੰ ਨਵੀਂ ਐਨਰਜੀ ਦਾ ਅਹਿਸਾਸ ਦਿਵਾਉਂਦੀ ਹੈ । ਇਸ ਲਈ ਤੁਸੀਂ ਵੀ ਜੇ ਸ਼ੂਗਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਇਸ ਫ਼ਲ ਦਾ ਸੇਵਨ ਕਰਕੇ ਮਿੱਠਾ ਖਾਣ ਦੀ ਲਾਲਸਾ ਨੂੰ ਪੂਰਾ ਕਰ ਸਕਦੇ ਹੋ ।
ਕੀਵੀ ਵਿਟਾਮਿਨ ਸੀ ਦਾ ਵਧੀਆ ਸਰੋਤ
ਕੀਵੀ ਵਿਟਾਮਿਨ ਸੀ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ। ਪਰ ਇਸ ‘ਚ ਮਿੱਠੇ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ।
ਬਲੈਕਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ
ਬਲੈਕ ਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਫ਼ਲ ਦਾ ਸੇਵਨ ਕਰ ਸਕਦੇ ਹੋ ।
ਸੰਤਰਾ ਵੀ ਵਿਟਾਮਿਨ ਸੀ ਨਾਲ ਭਰਪੂਰ
ਸੰਤਰਾ ਵੀ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਅਤੇ ਜੇ ਤੁਸੀਂ ਮਿੱਠਾ ਆਪਣੇ ਭੋਜਨ ‘ਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਇਸ ਫ਼ਲ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ ।
ਐਵੋਕਾਡੋ ਪੌਸ਼ਟਿਕ ਤੱਤਾਂ ਨਾਲ ਭਰਪੂਰ
ਐਵੋਕਾਡੋ ਵੀ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਇੱਕ ਫੀਸਦੀ ਮਿਠਾਸ ਹੁੰਦੀ ਹੈ। ਇਸ ਤੋਂ ਇਲਾਵਾ ਇਹ ਫ਼ਲ ਭਾਰ ਅਤੇ ਚਰਬੀ ਘਟਾਉਣ ‘ਚ ਵੀ ਮਦਦ ਕਰਦਾ ਹੈ।