Health Tips: ਔਰਤਾਂ ਲਈ ਬੇਹੱਦ ਫਾਇਦੇਮੰਦ ਨੇ ਅਲਸੀ ਦੇ ਬੀਜ, ਹੋਵੇਗਾ ਕਈ ਸਮੱਸਿਆਵਾਂ ਦਾ ਹੱਲ

ਅਲਸੀ ਦੇ ਬੀਜ ਨੂੰ ਦਿਲ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਨਿਯਮਿਤ ਰੂਪ ਵਿਚ ਸੇਵਨ ਸਾਡੇ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ। ਅਲਸੀ ਦੇ ਬੀਜਖਾਣ ਨਾਲ ਦਿਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆਂ ਰਹਿੰਦਾ ਹੈ।

By  Pushp Raj July 14th 2023 08:44 PM

Flax Seed Benefits for Women: ਅਲਸੀ ਦੇ ਬੀਜ(Flax seeds) ਜਾਣੀ ਕਿ ਅਲਸੀ ਦੇ ਬੀਜ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ ਵਿਚ ਔਸ਼ਧੀ ਗੁਣ ਪਾਏ ਜਾਂਦੇ ਹਨ। ਇਹ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਅਲਸੀ ਦੇ ਬੀਜਵਿਚ ਫਾਈਬਰ, ਕਾਰਬੋਹਾਈਡਰੇਟ, ਪ੍ਰੋਟੀਨ, ਕਾਪਰ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਜ਼ਿੰਕ ਆਦਿ ਅਨੇਕਾਂ ਤੱਤ ਪਾਏ ਜਾਂਦੇ ਹਨ। ਇਹ ਤੱਤ ਚੰਗੀ ਸਿਹਤ ਦੇ ਲਈ ਲਾਜ਼ਮੀ ਹੁੰਦੇ ਹਨ। ਔਰਤਾਂ ਦੇ ਲਈ ਅਲਸੀ ਦੇ ਬੀਜ (Flax Seed ) ਵਿਸ਼ੇਸ਼ ਤੌਰ ‘ਤੇ ਲਾਹੇਵੰਦ ਹਨ। ਆਓ ਜਾਣਦੇ ਹਾਂ ਕਿ ਔਰਤਾਂ ਦੇ ਸਿਹਤ ਲਈ ਅਲਸੀ ਦੇ ਬੀਜ ਕਿਵੇਂ ਫ਼ਾਇਦੇਮੰਦ ਹਨ।


ਨਿਯਮਿਤ ਮਾਹਵਾਰੀ

ਅਲਸੀ ਦੇ ਬੀਜ ਨੂੰ ਔਰਤਾਂ ਦੇ ਮਾਹਵਾਰੀ ਸਰਕਲ ਲਈ ਚੰਗਾ ਮੰਨਿਆ ਜਾਂਦਾ ਹੈ। ਅਲਸੀ ਦੇ ਬੀਜਖਾਣ ਨਾਲ ਮਾਹਵਾਰੀ ਹਰ ਮਹੀਨੇ ਨਿਯਮਿਤ ਰੂਪ ਵਿਚ ਆਉਂਦੀ ਹੈ। ਇਸਦੇ ਨਾਲ ਹੀ ਇਨ੍ਹਾਂ ਦੇ ਸੇਵਨ ਨਾਲ ਗਰਭ ਧਾਰਨ ਕਰਨ ਦੀ ਸੰਭਾਵਨਾ ਵਧਦੀ ਹੈ।  ਔਰਤਾਂ ਵਿਚ ਹਾਰਮੋਨਸ ਦਾ ਸੰਤੁਲਨ ਵੀ ਬਣਾਉਂਦੇ ਹਨ।

ਸਕਿਨ ਤੇ ਵਾਲਾਂ ਲਈ ਫ਼ਾਇਦੇਮੰਦ

 ਅਲਸੀ ਦੇ ਬੀਜ ਵਿੱਚ ਭਰਪੂਰ ਮਾਤਰਾ ਵਿਚ ਵਿਟਾਮਿਨ ਈ ਪਾਇਆ ਜਾਂਦਾ ਹੈ। ਵਿਟਾਮਿਨ ਈ ਸਾਡੀ ਸਕਿਨ ਤੇ ਵਾਲਾਂ ਲਈ ਬਹੁਤ ਜ਼ਰੂਰੀ ਹੈ। ਇਸ ਲਈ  ਅਲਸੀ ਦੇ ਬੀਜ ਸਕਿਨ ਤੇ ਵਾਲਾਂ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਨ੍ਹਾਂ ਦਾ ਤੇਲ ਲਗਾਉਣ ਨਾਲ ਸਾਡੇ ਵਾਲ ਮਜ਼ਬੂਤ, ਕਾਲੇ ਤੇ ਘਣੇ ਹੁੰਦੇ ਹਨ। ਇਸ ਦੇ ਨਾਲ ਹੀ ਤੁਸੀਂ  ਅਲਸੀ ਦੇ ਬੀਜ ਦੀ ਜੈੱਲ ਨੂੰ ਵਾਲਾਂ ਤੇ ਸਕਿਨ ‘ਤੇ ਲਾ ਸਕਦੇ ਹੋ।


ਹੋਰ ਪੜ੍ਹੋ: 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਫ਼ਿਲਮ ਤੋਂ ਰਿਲੀਜ਼ ਹੋਇਆ ਗੀਤ 'ਕੋਰਾ ਕੁੱਜਾ', ਅਮਰਿੰਦਰ ਗਿੱਲ ਦੀ ਆਵਾਜ਼ 'ਚ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗੀਤ


ਕਬਜ਼ੀ ਤੋਂ ਰਾਹਤ

ਕਈ ਔਰਤਾਂ ਨੂੰ ਕਬਜ਼ੀ ਦੀ ਸਮੱਸਿਆ ਹੁੰਦੀ ਹੈ। ਕਬਜ਼ੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ  ਅਲਸੀ ਦੇ ਬੀਜ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿਚ ਭਰਪੂਰ ਮਾਤਰਾਂ ਵਿਚ ਫਾਇਬਰ ਪਾਇਆ ਜਾਂਦਾ ਹੈ। ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਭੁੰਨੇ ਹੋਏ ਅਲਸੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿਚ ਭਿਉਂ ਦਿਓ ਤੇ ਸਵੇਰ ਵੇਲੇ ਇਨ੍ਹਾਂ ਦਾ ਸੇਵਨ ਕਰੋ।

ਭਾਰ ਘਟਾਉਣ ‘ਚ ਮਦਦਗਾਰ

ਅੱਜ ਦੇ ਸਮੇਂ ਵਿਚ ਵਧਦਾ ਭਾਰ ਬਹੁਤ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ।  ਅਲਸੀ ਦੇ ਬੀਜ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਵਾ ਸਕਦੇ ਹਨ।  ਅਲਸੀ ਦੇ ਬੀਜ ਦੀ ਨਿਯਮਤ ਵਰਤੋਂ ਨਾਲ ਤੁਸੀਂ ਭਾਰ ਨੂੰ ਘੱਟ ਕਰ ਸਕਦੇ ਹੋ। ਭਾਰ ਘਟਾਉਣ ਲਈ ਤੁਸੀਂ  ਅਲਸੀ ਦੇ ਬੀਜ ਦਾ ਪਾਊਡਰ ਬਣਾ ਕੇ ਇਸਦਾ ਸੇਵਨ ਕਰੋ।


Related Post