Google Doodle: ਗੂਗਲ ਨੇ ਨਵਰੋਜ਼ ਦਾ ਡੂਡਲ ਬਣਾ ਕੇ ਕੀਤਾ ਪਾਰਸੀ ਨਵੇਂ ਸਾਲ ਦਾ ਸਵਾਗਤ
Google Doodle on Nowruz 2024: 19 ਮਾਰਚ ਨੂੰ ਹਰ ਸਾਲ ਨਵਰੋਜ਼ ਦਾ ਤਿਉਹਾਰ ਮਨਾਇਆ ਜਾਂਦਾ ਹੈ। ਨਵਰੋਜ਼ (Nowruz 2024) ਨੂੰ ਪਾਰਸੀ ਨਵਾਂ ਸਾਲ (Parsi New Year) ਵੀ ਕਿਹਾ ਜਾਂਦਾ ਹੈ। ਹਾਲ ਹੀ 'ਚ ਪਾਰਸੀ ਨਵੇਂ ਸਾਲ ਦੇ ਮੌਕੇ 'ਤੇ ਗੂਗਲ ਨੇ ਸਪੈਸ਼ਲ ਡੂਡਲ (Google Doodle) ਬਣਾ ਕੇ ਪਾਰਸੀ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਨਵਰੋਜ਼ 2024 ਦੇ ਮੌਕੇ 'ਤੇ, ਗੂਗਲ ਨੇ ਇੱਕ ਸ਼ਾਨਦਾਰ ਡੂਡਲ (Google Doodle) ਬਣਾਇਆ ਹੈ, ਜਿਸ ਨੂੰ ਇਸ ਦੇ ਹੋਮਪੇਜ 'ਤੇ ਦੇਖਿਆ ਜਾ ਸਕਦਾ ਹੈ। ਪਾਰਸੀ ਵਿੱਚ ਨਵਰੋਜ਼ ਦਾ ਅਰਥ ਹੈ ਨਵਾਂ ਦਿਨ। ਨਵਰੋਜ਼ਉੱਤਰੀ ਗੋਲਿਸਫਾਇਰ ਵਿੱਚ ਬਸੰਤ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਨਵਰੋਜ਼ ਦੇ ਦਿਨ ਰਾਤ ਅਤੇ ਦਿਨ ਦੀ ਲੰਬਾਈ ਲਗਭਗ ਬਰਾਬਰ ਹੁੰਦੀ ਹੈ।
ਗੂਗਲ ਨੇ ਅੱਜ ਆਪਣੇ ਡੂਡਲ ਵਿੱਚ ਫ਼ਾਰਸੀ ਸੱਭਿਆਚਾਰ ਦੇ ਜੀਵੰਤ ਤੱਤ ਸ਼ਾਮਲ ਕੀਤੇ ਹਨ। ਡੂਡਲ ਬਸੰਤ ਰੁੱਤ ਦੇ ਸੁੰਦਰ ਥੀਮ ਨੂੰ ਦਰਸਾਉਂਦਾ ਹੈ ਜਿਸ ਵਿੱਚ ਕਲਾਕਾਰੀ ਵਿੱਚ ਟਿਊਲਿਪਸ, ਹਾਈਸਿਂਥਸ, ਡੈਫੋਡਿਲਸ ਅਤੇ ਓਫਰੀਸ ਐਪੀਫੇਰਾ ਵਰਗੇ ਸੁੰਦਰ ਬਸੰਤ ਦੇ ਫੁੱਲ ਬਣਾਏ ਹਨ। ਦੱਸ ਦੇਈਏ ਕਿ ਹੈਫਟ-ਸਿਨ ਇੱਕ ਵਿਸ਼ੇਸ਼ ਟੇਬਲ ਸੈਟਿੰਗ ਹੈ ਜਿਸ ਵਿੱਚ ਸੱਤ ਆਈਟਮਾਂ ਸ਼ਾਮਲ ਹਨ ਜਿਨ੍ਹਾਂ ਦੇ ਨਾਮ ਫਾਰਸੀ ਵਿੱਚ "ਪਾਪ" ਅੱਖਰ ਨਾਲ ਸ਼ੁਰੂ ਹੁੰਦੇ ਹਨ ਜੋ ਹਰ ਇੱਕ ਆਉਣ ਵਾਲੇ ਸਾਲ ਲਈ ਇੱਕ ਮਹੱਤਵਪੂਰਨ ਧਾਰਨਾ ਨੂੰ ਦਰਸਾਉਂਦਾ ਹੈ।
ਪਾਰਸੀ ਭਾਈਚਾਰੇ ਦੇ ਲੋਕਾਂ ਵਿੱਚ ਪਿਛਲੇ 3000 ਸਾਲਾਂ ਤੋਂ ਨਵਰੋਜ਼ ਦਾ ਤਿਉਹਾਰ ਮਨਾਇਆ ਜਾਂਦਾ ਹੈ। ਨਵਰੋਜ਼ ਨੂੰ ਜਮਸ਼ੇਦੀ ਨਵਰੋਜ਼, ਨੌਰੋਜ਼, ਪਟੇਤੀ ਵਜੋਂ ਵੀ ਜਾਣਿਆ ਜਾਂਦਾ ਹੈ। ਨਵਰੋਜ਼ ਨੂੰ ਜਮਸ਼ੇਦੀ ਨਵਰੋਜ਼ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਪਾਰਸੀ ਕੈਲੰਡਰ ਵਿੱਚ ਸੂਰਜੀ ਗਣਨਾ ਸ਼ੁਰੂ ਕਰਨ ਵਾਲੇ ਮਹਾਨ ਫਾਰਸੀ ਰਾਜੇ ਦਾ ਨਾਮ ਜਮਸ਼ੇਦ ਸੀ।
ਹੋਰ ਪੜ੍ਹੋ: ਨਿੱਕੇ ਸਿੱਧੂ ਦੇ ਜਨਮ 'ਤੇ ਬੱਬੂ ਮਾਨ ਨੇ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤੀ ਵਧਾਈ, ਨਵ-ਜਨਮੇ 'ਤੇ ਲੁਟਾਇਆ ਪਿਆਰ
ਨਵਰੋਜ਼ ਦਾ ਤਿਉਹਾਰ ਭਾਰਤ ਸਣੇ ਕਈ ਹੋਰਨਾਂ ਦੇਸ਼ਾਂ ਜਿਵੇਂ ਕਿ ਇਰਾਨ, ਇਰਾਕ, ਅਫਗਾਨਿਸਤਾਨ ਤੇ ਮੱਧ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਸਣੇ ਮਹੱਤਵਪੂਰਨ ਫ਼ਾਰਸੀ ਸੱਭਿਆਚਾਰਕ ਪ੍ਰਭਾਵ ਵਾਲੇ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਸਵੇਰੇ ਜਲਦੀ ਉੱਠ ਕੇ ਆਪਣੇ ਘਰਾਂ ਦੀ ਸਫ਼ਾਈ ਕਰਦੇ ਨੇ ਅਤੇ ਨਵਰੋਜ਼ ਦੇ ਮੌਕੇ 'ਤੇ ਲੋਕ ਨਵੇਂ ਕੱਪੜੇ ਪਾਉਂਦੇ ਹਨ ਅਤੇ ਲੋੜਵੰਦਾਂ ਨੂੰ ਦਾਨ ਵੀ ਕਰਦੇ ਹਨ ਤੇ ਜਸ਼ਨ ਮਨਾਉਂਦੇ ਹਨ।