ਕੋਲੈਸਟ੍ਰੋਲ ਘਟਾਉਣ ਤੋਂ ਲੈ ਕੇ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਤਕ, ਜਾਣੋ ਮੱਕੀ ਦੇ ਹੋਰ ਫਾਇਦੇ

ਬਰਸਾਤ ਦੇ ਮੌਸਮ 'ਚ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਮੌਸਮ ਵਿੱਚ ਗਰਮ ਮੱਕੀ ਖਾਣ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ। ਇਹ ਬਰਸਾਤ ਦੇ ਮੌਸਮ ਵਿੱਚ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਮੱਕੀ ਨੂੰ ਸੁਪਰ ਫੂਡ ਵਜੋਂ ਜਾਣਿਆ ਜਾਂਦਾ ਹੈ। ਇਸ 'ਚ ਚਰਬੀ, ਕਾਰਬੋਹਾਈਡ੍ਰੇਟ, ਪ੍ਰੋਟੀਨ ਤੇ ਫਾਈਬਰ ਪਾਏ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੱਕੀ ਸਿਹਤ ਲਈ ਕਿੰਨੀ ਫਾਇਦੇਮੰਦ ਹੁੰਦੀ ਹੈ।

By  Pushp Raj June 28th 2024 06:23 PM

Corn Benefits for health: ਤੁਸੀਂ ਮੱਕੀ ਜ਼ਰੂਰ ਖਾਧੀ ਹੋਵੇਗੀ। ਬਰਸਾਤ ਦੇ ਮੌਸਮ 'ਚ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਮੌਸਮ ਵਿੱਚ ਗਰਮ ਮੱਕੀ ਖਾਣ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ। ਇਹ ਬਰਸਾਤ ਦੇ ਮੌਸਮ ਵਿੱਚ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਮੱਕੀ ਨੂੰ ਸੁਪਰ ਫੂਡ ਵਜੋਂ ਜਾਣਿਆ ਜਾਂਦਾ ਹੈ। ਇਸ 'ਚ ਚਰਬੀ, ਕਾਰਬੋਹਾਈਡ੍ਰੇਟ, ਪ੍ਰੋਟੀਨ ਤੇ ਫਾਈਬਰ ਪਾਏ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੱਕੀ ਸਿਹਤ ਲਈ ਕਿੰਨੀ ਫਾਇਦੇਮੰਦ ਹੁੰਦੀ ਹੈ।

ਪਾਚਨ ਲਈ ਫਾਇਦੇਮੰਦ

ਬਦਲਦੇ ਮੌਸਮ ਵਿੱਚ ਪਾਚਨ ਸੰਬੰਧੀ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਮੱਕੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਸ ਦੀ ਵਰਤੋਂ ਕਰਕੇ ਤੁਸੀਂ ਸਿਹਤਮੰਦ ਚੀਜ਼ਾਂ ਬਣਾ ਸਕਦੇ ਹੋ। ਮੱਕੀ ਫਾਈਬਰ ਦਾ ਇੱਕ ਭਰਪੂਰ ਸਰੋਤ ਹੈ, ਜੋ ਪਾਚਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਕਬਜ਼ ਸਮੇਤ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

View this post on Instagram

A post shared by Health_And_Hub (@health_and_hub)


ਊਰਜਾ ਬੂਸਟਰ ਵਜੋਂ ਕੰਮ ਕਰਦ ਹੈ

ਮੱਕੀ ਸਟਾਰਚ ਤੇ ਪਾਣੀ ਨਾਲ ਭਰਪੂਰ ਹੁੰਦੀ ਹੈ। ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਲੋੜੀਂਦੀ ਊਰਜਾ ਮਿਲਦੀ ਹੈ।

ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ

ਮੱਕੀ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਜਿਸ ਨਾਲ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਵਿੱਚ ਵਿਟਾਮਿਨ-ਸੀ ਤੇ ਕੈਰੋਟੀਨੋਇਡ ਪਾਏ ਜਾਂਦੇ ਹਨ, ਜੋ ਖੂਨ ਵਿੱਚ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਦੇ ਹਨ।

ਭਾਰ ਘਟਾਉਣ ਲਈ ਫਾਇਦੇਮੰਦ

ਮੱਕੀ ਵਿੱਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਖੁਰਾਕ ਵਿੱਚ ਮੱਕੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਅਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਵਾਲ ਝੜਨ ਨੂੰ ਕੰਟਰੋਲ

ਖਰਾਬ ਖੁਰਾਕ, ਧੂੜ-ਮਿੱਟੀ, ਪ੍ਰਦੂਸ਼ਣ ਕਾਰਨ ਵਾਲਾਂ ਦੀ ਸਮੱਸਿਆ ਆਮ ਹੈ। ਵਾਲਾਂ ਨੂੰ ਮਜ਼ਬੂਤ ​​ਰੱਖਣ ਲਈ ਆਪਣੀ ਡਾਈਟ ਦਾ ਖਾਸ ਧਿਆਨ ਰੱਖੋ। ਮੱਕੀ ਦਾ ਸੇਵਨ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ​​ਹੁੰਦੀਆਂ ਹਨ। ਇਸ ਨਾਲ ਤੁਸੀਂ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।


View this post on Instagram

A post shared by HEALTH HACK (@healthhack1)


ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਥ੍ਰੀਏਟਰ ਪਹੁੰਚ ਕੇ ਫਿਲਮ ਜੱਟ ਐਂਡ ਜੂਲੀਅਟ 3 ਵੇਖਣ ਆਏ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਵੇਖੋ ਵੀਡੀਓ 

ਗਲੋਇੰਗ ਸਕਿਨ ਲਈ 

ਮੱਕੀ 'ਚ ਵਿਟਾਮਿਨ-ਸੀ, ਥਿਆਮਿਨ, ਨਿਆਸੀਨ, ਵਿਟਾਮਿਨ ਈ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਲਈ ਜ਼ਰੂਰੀ ਹਨ। ਇਸ ਵਿੱਚ ਲਾਈਕੋਪੀਨ ਹੁੰਦਾ ਹੈ, ਜੋ ਯੂਵੀ ਕਿਰਨਾਂ ਨਾਲ ਲੜਦਾ ਹੈ ਅਤੇ ਕੋਲੇਜਨ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।


Related Post