Friendship Day 2024: ਆਪਣੇ ਦੋਸਤਾਂ ਨੂੰ ਇਹ ਸਪੈਸ਼ਲ ਤੇ ਉਪਯੋਗੀ ਤੋਹਫ਼ੇ ਦੇ ਕੇ ਆਪਣੇ ਫ੍ਰੈਂਡਸ਼ਿਪ ਡੇਅ ਨੂੰ ਬਣਾਓ ਹੋਰ ਵੀ ਖਾਸ

ਭਾਰਤ ਸਣੇ ਅੱਜ ਕਈ ਦੇਸ਼ਾਂ ਵਿੱਚ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਦੋਸਤੀ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਰਿਸ਼ਤਾ ਹੈ। ਤੁਸੀਂ ਵੀ ਆਪਣੇ ਦੋਸਤਾਂ ਨਾਲ ਆਊਟਿੰਗ, ਪਾਰਟੀ, ਮੂਵੀ ਡੇਟ ਦੇ ਨਾਲ-ਨਾਲ ਖਾਸ ਤੋਹਫਾ ਦੇ ਕੇ ਅੱਜ ਦੇ ਦਿਨ ਨੂੰ ਖਾਸ ਬਣਾ ਸਕਦੇ ਹੋ।

By  Pushp Raj August 4th 2024 12:38 PM

Friendship Day 2024 Gifts Idea: ਭਾਰਤ ਸਣੇ ਅੱਜ ਕਈ ਦੇਸ਼ਾਂ ਵਿੱਚ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਦੋਸਤੀ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਰਿਸ਼ਤਾ ਹੈ। ਜੋ ਵੀ ਅਸੀਂ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾ ਨਾਲ ਸਾਂਝਾ ਕਰਨ ਤੋਂ ਅਸਮਰੱਥ ਹੁੰਦੇ ਹਾਂ, ਅਸੀਂ ਦਲੇਰੀ ਨਾਲ ਆਪਣੇ ਦੋਸਤਾਂ ਨੂੰ ਦੱਸਦੇ ਹਾਂ। 

View this post on Instagram

A post shared by HAPPY__FRIENDSHIP__day (@happy__friendship__day1)

ਹੁਣ ਇੱਕ ਦਿਨ ਅਜਿਹੇ ਖਾਸ ਰਿਸ਼ਤੇ ਨੂੰ ਮਨਾਉਣ ਲਈ ਬਣਾਇਆ ਗਿਆ ਹੈ. ਸਾਲ 2024 ਵਿੱਚ 4 ਅਗਸਤ ਨੂੰ ਦੋਸਤੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਤੁਹਾਡੇ ਖਾਸ ਦੋਸਤਾਂ ਦਾ ਧੰਨਵਾਦ ਕਰਨ ਦਾ ਦਿਨ ਹੈ, ਜੋ ਹਰ ਖੁਸ਼ੀ ਅਤੇ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਖੜੇ ਰਹੇ, ਨਿਰਸਵਾਰਥ ਹੋ ਕੇ ਤੁਹਾਡਾ ਸਾਥ ਦਿੱਤਾ ਅਤੇ ਤੁਹਾਡੇ ਸਾਥੀ ਬਣੇ ਰਹੇ। 

ਹਾਲਾਂਕਿ ਉਨ੍ਹਾਂ ਦਾ ਧੰਨਵਾਦ ਕਰਨ ਲਈ ਇੱਕ ਦਿਨ ਕਾਫ਼ੀ ਨਹੀਂ ਹੈ, ਪਰ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ। ਤੁਸੀਂ ਦੋਸਤਾਂ ਨਾਲ ਆਊਟਿੰਗ, ਪਾਰਟੀ, ਮੂਵੀ ਡੇਟ ਦੀ ਯੋਜਨਾ ਬਣਾ ਸਕਦੇ ਹੋ ਅਤੇ ਜੇਕਰ ਤੁਸੀਂ ਆਪਣੇ ਦੋਸਤ ਤੋਂ ਦੂਰ ਰਹਿੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਪਿਆਰਾ ਤੋਹਫ਼ਾ ਦੇ ਕੇ ਉਨ੍ਹਾਂ ਦੇ ਦਿਨ ਨੂੰ ਯਾਦਗਾਰ ਬਣਾ ਸਕਦੇ ਹੋ।

ਫ੍ਰੈਂਡਸ਼ਿਪ ਡੇਅ  ਲਈ ਤੋਹਫ਼ਾ

ਫਰੈਂਡਸ਼ਿਪ ਬੈਂਡ 

ਫ੍ਰੈਂਡਸ਼ਿਪ ਡੇਅ 'ਤੇ ਅਸੀਂ ਆਪਣੇ ਦੋਸਤਾਂ ਨੂੰ ਬੈਂਡ ਬੰਨ੍ਹਦੇ ਹਾਂ। ਹਰ ਫਰੈਂਡਸ਼ਿਪ ਬੈਂਡ ਦੇ ਰੰਗ ਪਿੱਛੇ ਕੋਈ ਨਾ ਕੋਈ ਖਾਸ ਮਤਲਬ ਛੁਪਿਆ ਹੁੰਦਾ ਹੈ। ਜੋ ਨਾ ਸਿਰਫ ਤੁਹਾਡੀ ਦੋਸਤੀ ਵਿਚ ਨਵਾਂ ਰੰਗ ਭਰਦੇ ਹਨ, ਸਗੋਂ ਉਸ ਨੂੰ ਸੁੰਦਰ ਬਣਾਉਣ ਵਿਚ ਵੀ ਸਹਾਈ ਹੁੰਦੇ ਹਨ।

ਪਰਸਨਲਾਈਜ਼ਡ ਫਰੇਮ

ਜੇਕਰ ਤੁਹਾਡੇ ਕੋਲ ਤੁਹਾਡੇ ਦੋਸਤਾਂ ਨਾਲ ਕੋਈ ਚੰਗੀ ਫੋਟੋ ਹੈ, ਤਾਂ ਤੁਸੀਂ ਉਸ ਨੂੰ ਫਰੇਮ ਕਰਵਾ ਕੇ ਆਪਣੇ ਦੋਸਤ ਨੂੰ ਦੇ ਸਕਦੇ ਹੋ। ਜਿਸ ਨੂੰ ਉਹ ਆਪਣੇ ਘਰ ਜਾਂ ਦਫ਼ਤਰ ਵਿੱਚ ਰੱਖ ਸਕਦੇ ਹਨ। ਇਸ ਫੋਟੋ ਫ੍ਰੇਮ ਦੇ ਜ਼ਰੀਏ ਤੁਸੀਂ ਨੇੜੇ ਨਾ ਹੋਣ ਦੇ ਬਾਵਜੂਦ ਵੀ ਨੇੜੇ ਰਹੋਗੇ। ਇੱਕ ਚੰਗੀ ਫੋਟੋ ਦੀ ਬਜਾਏ, ਤੁਸੀਂ ਇੱਕ ਮਜ਼ਾਕੀਆ ਫੋਟੋ ਫਰੇਮ ਵੀ ਗਿਫਟ ਕਰ ਸਕਦੇ ਹੋ।

ਫੋਟੋ ਬੁੱਕ

ਇੱਕ ਫੋਟੋ ਫਰੇਮ ਨਾਲੋਂ ਇੱਕ ਵਧੀਆ ਵਿਕਲਪ ਇੱਕ ਫੋਟੋ ਬੁੱਕ ਜਾਂ ਐਲਬਮ ਹੈ। ਤੁਸੀਂ ਦੋਵਾਂ ਦੀਆਂ ਹਰ ਕਿਸਮ ਦੀਆਂ ਫੋਟੋਆਂ ਪ੍ਰਿੰਟ ਕਰਵਾ ਸਕਦੇ ਹੋ ਅਤੇ ਉਹਨਾਂ ਵਿੱਚੋਂ ਇੱਕ ਕਿਤਾਬ ਜਾਂ ਐਲਬਮ ਤਿਆਰ ਕਰ ਸਕਦੇ ਹੋ। ਆਨਲਾਈਨ ਅਤੇ ਆਫਲਾਈਨ ਦੋਵੇਂ ਵਿਕਲਪ ਉਪਲਬਧ ਹੋਣਗੇ। ਇਹ ਵਿਕਲਪ ਵੀ ਅਜਿਹਾ ਹੈ ਜਿਸ ਨੂੰ ਦੇਖ ਕੇ ਤੁਹਾਡਾ ਦੋਸਤ ਖੁਸ਼ ਹੋ ਜਾਵੇਗਾ, ਇਸ ਦੀ ਗਾਰੰਟੀ ਹੈ।

View this post on Instagram

A post shared by PTC Punjabi (@ptcpunjabi)

ਬੂਟਾ ਗਿਫਟ ਕਰੋ 

ਜੇਕਰ ਤੁਸੀਂ ਕੁਝ ਸੋਚ-ਸਮਝ ਕੇ ਤੋਹਫ਼ਾ ਦੇਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਸਜਾਵਟ ਦਾ ਪੌਦਾ ਦੇ ਸਕਦੇ ਹੋ। ਜਿਸ ਨੂੰ ਉਹ ਆਪਣੀ ਮਰਜ਼ੀ ਦੀ ਥਾਂ 'ਤੇ ਰੱਖ ਸਕਦੇ ਹਨ। ਅਜਿਹਾ ਅਨੋਖਾ ਤੋਹਫ਼ਾ ਮਿਲਣ ਤੋਂ ਬਾਅਦ ਤੁਹਾਡਾ ਦੋਸਤ ਜ਼ਰੂਰ ਖੁਸ਼ ਹੋਵੇਗਾ।


Related Post