ਜ਼ਰੂਰਤ ਤੋਂ ਜ਼ਿਆਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਹੋ ਸਕਦਾ ਹੈ ਖਤਰਨਾਕ

By  Shaminder March 4th 2024 05:59 PM

ਹਰ ਚੀਜ਼ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਸਾਡੇ ਲਈ ਨੁਕਸਾਨ ਦਾਇਕ ਸਾਬਿਤ ਹੁੰਦਾ ਹੈ । ਸੋਸ਼ਲ ਮੀਡੀਆ ਨੂੰ ਹੀ ਲੈ ਲਓ  ਜੋ ਅੱਜ ਕੱਲ੍ਹ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ । ਸੋਸ਼ਲ ਮੀਡੀਆ (Social Media) ਦਾ ਇਸਤੇਮਾਲ ਅੱਜ ਕੱਲ੍ਹ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ । ਕਿਉਂਕਿ ਇਸਦੇ ਜ਼ਰੀਏ ਅੱਜ ਕੱਲ੍ਹ ਪਲਾਂ ‘ਚ ਹੀ ਕੋਈ ਵੀ ਜਾਣਕਾਰੀ ਦੇਸ਼ ਵਿਦੇਸ਼ ‘ਚ ਪਹੁੰਚ ਜਾਂਦੀ ਹੈ। ਪਰ ਇਸ ਦਾ ਇਸਤੇਮਾਲ ਬਹੁਤ ਹੀ ਜ਼ਿਆਦਾ ਸੰਭਲ ਕੇ ਕਰਨਾ ਚਾਹੀਦਾ ਹੈ । ਕਿਉਂਕਿ ਇਸਦੇ ਜ਼ਿਆਦਾ ਇਸਤੇਮਾਲ ਦੇ ਫਾਇਦੇ ਦੇ ਨਾਲ–ਨਾਲ ਨੁਕਸਾਨ ਵੀ  ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਇਸਤੇਮਾਲ ਦੇ ਜ਼ਿਆਦਾ ਇਸਤੇਮਾਲ ਤੋਂ ਹੋਣ ਵਾਲੇ ਪ੍ਰਭਾਵਾਂ ਦੇ ਬਾਰੇ ਦੱਸਾਂਗੇ । 

Social Media44.jpg

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਦਗੁਰੂ ਤੋਂ ਲਿਆ ਆਸ਼ੀਰਵਾਦ, ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸਦਗੁਰੂ ਹੋਏ ਸਨ ਸ਼ਾਮਿਲ

ਬੱਚਿਆਂ ਦੀ ਸਿਹਤ ‘ਤੇ ਅਸਰ 

 ਅੱਜ ਕੱਲ੍ਹ ਬੱਚੇ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹਨ ।  ਬੱਚਿਆਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਕਿ ਫੇਸਬੁੱਕ, ਟਵਿੱਟਰ, ਯੂਟਿਊਬ, ਇੰਸਟਾਗ੍ਰਾਮ ਸਣੇ ਹੋਰ ਪਲੈਟਫਾਰਮ ਇਸਤੇਮਾਲ ਕਰਨ ਤੋਂ ਵਰਜਣਾ ਚਾਹੀਦਾ ਹੈ। ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਅਤੇ ਮੋਬਾਈਲ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ ਅਤੇ ਮੋਬਾਈਲ ਜਾਂ ਕੰਪਿਊਟਰ ‘ਤੇ ਗੇਮਸ ਖੇਡਣ ਦੀ ਬਜਾਏ ਉਨ੍ਹਾਂ ਨੂੰ ਬਾਹਰ ਖੇਡਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਕਿਉਂਕਿ ਖੇਡਣ ਦੇ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਵਧੀਆ ਹੁੰਦਾ ਹੈ ਅਤੇ ਮੋਬਾਈਲ ਫੋਨ ਅਤੇ ਕੰਪਿਊਟਰ ਦਾ ਇਸਤੇਮਾਲ ਕਰਨ ਦੇ ਨਾਲ ਬੱਚਿਆਂ ਦੀਆਂ ਅੱਖਾਂ ‘ਤੇ ਬੁਰਾ ਪ੍ਰਭਾਵ ਵੀ ਨਹੀਂ ਪੈਂਦਾ ।

Social Media 455.jpg
ਨੌਜਵਾਨਾਂ ਨੂੰ  ਸੋਚ ਸਮਝ ਕੇ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ 

ਸੋਸ਼ਲ ਮੀਡੀਆ ਜਿੱਥੇ ਕਈਆਂ ਲੋਕਾਂ ਦੇ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ । ਕਿਉਂਕਿ ਕਈ ਨੌਜਵਾਨ ਆਪਣੀਆਂ ਪ੍ਰੇਰਣਾਦਾਇਕ ਕਹਾਣੀਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਹਨ । ਜਿਸ ਤੋਂ ਪ੍ਰੇਰਿਤ ਹੋ ਕੇ ਕਈ ਨੌਜਵਾਨ ਖੁਦ ਵੀ ਆਪਣਾ ਕੋਈ ਕੰਮ ਸ਼ੁਰੂ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਫਾਇਦਾ ਵੀ ਹੁੰਦਾ ਹੈ। ਪਰ ਕਈ ਵਾਰ ਕੁਝ ਚੀਜ਼ਾਂ ਫਰਜ਼ੀ ਵੀ ਹੁੰਦੀਆਂ ਹਨ । ਜਿਸ ਕਾਰਨ ਕਈ ਵਾਰ ਭੋਲੇ ਭਾਲੇ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ । ਇਸ ਲਈ ਸੋਸ਼ਲ ਮੀਡੀਆ ‘ਤੇ ਕਦੇ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ।ਬਹੁਤ ਹੀ ਸੋਚ ਸਮਝ ਕੇ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।  


 

 

 



Related Post