ਅਚਾਰ (Pickle) ਭੋਜਨ ਦੇ ਨਾਲ ਪਰੋਸੀ ਜਾਣ ਵਾਲੀ ਅਜਿਹੀ ਡਿਸ਼ ਹੈ।ਜੋ ਖਾਣੇ ਦਾ ਸੁਆਦ ਦੁੱਗਣਾ ਕਰ ਦਿੰਦੀ ਹੈ।ਭਾਰਤ ‘ਚ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਅਚਾਰ ਵੇਖਣ ਨੂੰ ਮਿਲਦੇ ਹਨ । ਪਰ ਸਰਦੀਆਂ ‘ਚ ਕਈ ਸਬਜ਼ੀਆਂ ਦੇ ਅਚਾਰ ਵੀ ਤੁਸੀਂ ਟ੍ਰਾਈ ਕਰ ਸਕਦੇ ਹੋ । ਇਸ ‘ਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਗੋਭੀ ਦਾ । ਗੋਭੀ ਆਮ ਤੌਰ ‘ਤੇ ਸਰਦੀਆਂ ‘ਚ ਵਧੀਆ ਮਿਲਦੀ ਹੈ। ਕਿਉਂਕਿ ਇਹ ਸੀਜ਼ਨ ਦੀ ਸਬਜ਼ੀ ਹੁੰਦੀ ਹੈ। ਸਰਦੀਆਂ ‘ਚ ਲੋਕ ਵੱਡੇ ਪੱਧਰ ‘ਤੇ ਗੋਭੀ ਦੇ ਅਚਾਰ ਦਾ ਲੁਤਫ ਲੈਂਦੇ ਹਨ ।
ਹੋਰ ਪੜ੍ਹੋ : ਸਰਜਰੀ ਤੋਂ ਬਾਅਦ ਹਸਪਤਾਲ ਤੋਂ ਸੈਫ ਅਲੀ ਹੋਏ ਡਿਸਚਾਰਜ, ਪਤਨੀ ਕਰੀਨਾ ਨਾਲ ਆਏ ਨਜ਼ਰ
ਆਂਵਲੇ ਦਾ ਅਚਾਰ
ਅਕਸਰ ਕਿਹਾ ਜਾਂਦਾ ਹੈ ਕਿ ਆਂਵਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲਾ ਇੱਕ ਅਜਿਹੀ ਗੁਣਕਾਰੀ ਚੀਜ਼ ਹੈ, ਜਿਸ ਦੇ ਅਨੇਕਾਂ ਹੀ ਫਾਇਦੇ ਹਨ । ਲੋਕ ਇਸ ਨੂੰ ਮੁਰੱਬੇ ਦੇ ਤੌਰ ‘ਤੇ ਵੀ ਖਾਂਦੇ ਹਨ। ਇਸ ਤੋਂ ਇਲਾਵਾ ਕਈ ਲੋਕ ਚਟਨੀ ਵੀ ਬਣਾਉਂਦੇ ਹਨ । ਇਸ ਨੂੰ ਕਿਸੇ ਵੀ ਰੂਪ ‘ਚ ਖਾਣਾ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ ।ਸਰਦੀਆਂ ‘ਚ ਵੱਡੇ ਪੱਧਰ ‘ਤੇ ਆਂਵਲੇ ਦੀ ਪੈਦਾਵਰ ਹੁੰਦੀ ਹੈ। ਇਸ ਲਈ ਸਰਦੀਆਂ ‘ਚ ਤੁਸੀਂ ਆਂਵਲੇ ਦੇ ਅਚਾਰ ਦਾ ਮਜ਼ਾ ਲੈ ਸਕਦੇ ਹੋ । ਸਿਹਤ ਲਈ ਇਹ ਬਹੁਤ ਹੀ ਲਾਹੇਵੰਦ ਹੁੰਦਾ ਹੈ ਅਤੇ ਖਾਣੇ ‘ਚ ਆਂਵਲੇ ਦੇ ਅਚਾਰ ਨੂੰ ਸ਼ਾਮਿਲ ਕਰਕੇ ਤੁਸੀਂ ਵੀ ਭੋਜਨ ਦਾ ਸੁਆਦ ਦੁੱਗਣਾ ਕਰ ਸਕਦੇ ਹੋ ।
ਮਿਰਚ ਦਾ ਅਚਾਰ
ਹਰੀ ਮਿਰਚ ਅੱਜ ਕੱਲ੍ਹ ਹਰ ਸੀਜ਼ਨ ਨੂੰ ਤੁਹਾਨੂੰ ਮਿਲ ਜਾਵੇਗੀ । ਤਿੱਖੀ ਮਿਰਚ, ਅਚਾਰੀ ਮਿਰਚ ਸਣੇ ਮਿਰਚ ਦੀਆਂ ਕਈ ਵੈਰਾਇਟੀ ਤੁਹਾਨੂੰ ਮੰਡੀ ਚੋਂ ਮਿਲ ਜਾਣਗੀਆਂ । ਜੇ ਤੁਸੀਂ ਜ਼ਿਆਦਾ ਤਿੱਖਾ ਨਹੀਂ ਖਾਂਦੇ ਤਾਂ ਮੋਟੀ ਮਿਰਚ ਦਾ ਅਚਾਰ ਇਸਤੇਮਾਲ ਕਰ ਸਕਦੇ ਹੋ । ਇਸ ਤੋਂ ਇਲਾਵਾ ਮਸਾਲੇ ਵਾਲੀ ਮਿਰਚ ਕਾਫੀ ਮਸ਼ਹੂਰ ਹੈ ਜੋ ਤੁਹਾਡੇ ਖਾਣੇ ਦੇ ਸੁਆਦ ਨੂੰ ਦੁੱਗਣਾ ਕਰ ਦੇਵੇਗੀ।
ਅੰਬ ਦਾ ਅਚਾਰ
ਅੰਬ ਗਰਮੀਆਂ ‘ਚ ਮਿਲਦਾ ਹੈ । ਇਸ ਲਈ ਗਰਮੀਆਂ ‘ਚ ਪਾਇਆ ਗਿਆ ਅੰਬ ਦਾ ਅਚਾਰ ਸਾਰਾ ਸਾਲ ਚੱਲਦਾ ਹੈ। ਇਸ ਦੇ ਨਾਲ ਵੀ ਖਾਣੇ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ। ਜੇਕਰ ਤੁਹਾਡੇ ਕੋਲ ਕੋਈ ਸਬਜ਼ੀ ਨਹੀਂ ਹੈ ਤਾਂ ਅੰਬ ਦਾ ਅਚਾਰ ਗਰਮ ਗਰਮ ਪਰੌਂਠੇ ਦੇ ਨਾਲ ਏਨਾਂ ਕੁ ਸੁਆਦ ਲੱਗਦਾ ਹੈ ਕਿ ਸੁਆਦਲੀ ਤੋਂ ਸੁਆਦਲੀ ਸਬਜ਼ੀ ਨੂੰ ਵੀ ਮਾਤ ਦਿੰਦਾ ਹੈ।