ਗਰਮੀਆਂ 'ਚ ਲੂ ਤੋਂ ਬਚਾਉਂਣ ਲਈ ਪਿਆਜ਼ ਦਾ ਕਰੋ ਸੇਵਨ, ਜਾਣੋ ਪਿਆਜ਼ ਖਾਣ ਦੇ ਫਾਇਦੇ

ਪਿਆਜ਼ ਇੱਕ ਅਜਿਹੀ ਸਬਜ਼ੀ ਹੈ ਜੋ ਕਿਲਆਮਤੌਰ 'ਤੇ ਘਰ-ਘਰ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ। ਪਿਆਜ਼ ਤੋਂ ਬਿਨਾਂ ਕਿਸੇ ਵੀ ਪਕਵਾਨ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਪਿਆਜ਼ ਮਹਿਜ਼ ਖਾਣੇ ਦੇ ਸੁਆਦ ਨੂੰ ਹੀ ਨਹੀਂ ਵਧਾਉਂਦਾ ਬਲਿਕ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਕਿ ਪਿਆਜ਼ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

By  Pushp Raj June 11th 2024 07:41 PM

Health Benefits of Onion: ਪਿਆਜ਼ ਇੱਕ ਅਜਿਹੀ ਸਬਜ਼ੀ ਹੈ ਜੋ ਕਿਲਆਮਤੌਰ 'ਤੇ ਘਰ-ਘਰ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ। ਪਿਆਜ਼ ਤੋਂ ਬਿਨਾਂ ਕਿਸੇ ਵੀ ਪਕਵਾਨ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਪਿਆਜ਼ ਮਹਿਜ਼ ਖਾਣੇ ਦੇ ਸੁਆਦ ਨੂੰ ਹੀ ਨਹੀਂ ਵਧਾਉਂਦਾ ਬਲਿਕ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਕਿ ਪਿਆਜ਼ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

View this post on Instagram

A post shared by Charina Pradeep Gosavi Aikar (@cvircel77)


ਪਿਆਜ਼ ਖਾਣ ਦੇ ਫਾਇਦੇ

ਲੂ ਤੋਂ ਬਚਾਅ ਵਿੱਚ ਮਦਦਗਾਰ 

ਬਿਮਾਰੀਆਂ ਤੋਂ ਲੜਨ ਦੀ ਸਮਰਥਾ ਸਿਹਤ ਦੀ ਦੇਖਭਾਲ ਵਿੱਚ ਪਿਆਜ਼ ਦੀ ਵਰਤੋਂ ਸਾਡੇ ਲਈ ਬਹੁਤ ਲਾਭਕਾਰੀ ਹੈ। ਪਿਆਜ਼ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਐਨਜ਼ਾਈਮ ਤੇ ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਹ ਸਾਡੀ ਸਿਹਤ ਦੇ ਨਾਲ-ਨਾਲ ਸਾਡੇ ਵਾਲਾਂ ਤੇ ਸਕਿਨ ਨੂੰ ਚਮਕਦਾਰ ਤੇ ਨਰਮ ਬਣਾਉਂਦਾ ਹੈ। ਪਿਆਜ਼ ਦੇ ਲਗਾਤਾਰ ਸੇਵਨ ਨਾਲ ਸਾਡਾ ਇਮਿਊਨ ਸਿਸਟਮ ਠੀਕ ਹੁੰਦਾ ਹੈ ਤੇ ਸਰੀਰ ਦੀ ਕਈ ਬਿਮਾਰੀਆਂ ਤੋਂ ਲੜਨ ਦੀ ਸਮਰਥਾ ਵਿੱਚ ਵਾਧਾ ਹੁੰਦਾ ਹੈ।

ਕਾਲੇ ਬੁੱਲ੍ਹ ਹੋ ਜਾਣਗੇ ਗੁਲਾਬੀ 

ਪਿਆਜ਼ ਦੀ ਮਦਦ ਨਾਲ ਤੁਹਾਡੇ ਕਾਲੇ ਬੁੱਲ੍ਹ ਗੁਲਾਬੀ ਹੋ ਸਕਦੇ ਹਨ। ਇਸ ਤੋਂ ਇਲਾਵਾ, ਉਹ ਨਰਮ ਅਤੇ ਚਮਕਦਾਰ ਵੀ ਹੋ ਸਕਦੇ ਹਨ। ਇਸ ਲਈ, ਪਿਆਜ਼ ਦੇ ਰਸ ਵਿੱਚ ਵਿਟਾਮਿਨ ਈ ਦਾ ਤੇਲ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਬੁੱਲ੍ਹਾਂ ਉੱਤੇ ਲਗਾਓ। ਤੁਸੀਂ ਇਹ ਹਰ ਰੋਜ਼ ਕਰਦੇ ਰਹੋ। ਇੱਕ ਮਹੀਨੇ ਬਾਅਦ ਤੁਹਾਡੇ ਬੁੱਲ੍ਹ ਗੁਲਾਬੀ ਹੋ ਜਾਣਗੇ।

ਕਬਜ਼ 'ਚ ਫਾਇਦੇਮੰਦ 

ਪਿਆਜ਼ ਖਾਣਾ ਗੈਸਟਿਕ ਸਿੰਡਰੋਮ ਅਤੇ ਕਬਜ਼ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ।ਪੈਰਾਂ ਨੂੰ ਕਰੋ ਡੀਟੌਕਸਪੈਰਾਂ ਨੂੰ ਡੀਟੌਕਸ ਕਰਨ ਲਈ ਪਿਆਜ਼ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਪਿਆਜ਼ ਨੂੰ ਟੁਕੜਿਆਂ ਨੂੰ ਕੱਟ ਕੇ ਪੈਰਾਂ ਦੇ ਤਲੇ 'ਤੇ ਰੱਖੋ ਅਤੇ ਜੁਰਾਬਾਂ ਪਾ ਕੇ ਸੌਂ ਜਾਓ। ਪੈਰਾਂ ਨੂੰ ਇਸ ਤਰ੍ਹਾਂ ਰਾਤ ਭਰ ਰੱਖੋ। ਇਹ ਪੈਰਾਂ ਨੂੰ ਡੀਟੌਕਸਫਾਈ ਕਰਦਾ ਹੈ ਅਤੇ ਖੂਨ ਦਾ ਸੰਚਾਰ ਵੀ ਵਧਾਉਂਦਾ ਹੈ।

ਮਾਹਵਾਰੀ ਦੇ ਦਰਦ ਤੋਂ ਪਾਓ ਛੁਟਕਾਰਾ

ਪੀਰੀਅਡ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਪਿਆਜ਼ ਬਹੁਤ ਕਾਰਗਰ ਹੈ। ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਕੱਚਾ ਪਿਆਜ਼ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।

View this post on Instagram

A post shared by MEDIHEALTH Hub (@medihealthhub69)


ਹੋਰ ਪੜ੍ਹੋ : ਗਰਮੀਆਂ 'ਚ ਸੱਤੂ ਡ੍ਰਿੰਕ ਪੀਣ ਨਾਲ ਹੁੰਦੇ ਨੇ ਕਈ ਫਾਇਦੇ, ਸਰੀਰ ਰੱਖੇ ਠੰਡਾ ਤੇ ਨਿਰੋਗ

ਵਾਲਾਂ ਲਈ ਵੀ ਚੰਗਾ ਹੈ ਪਿਆਜ਼

ਪਿਆਜ਼ ਦਾ ਰਸ ਤੇ ਤੇਲ ਦੀ ਵਰਤੋਂ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ, ਇਸ ਨਾਲ ਵਾਲ ਸਿਲਕੀ ਤੇ ਚਮਕਦਾਰ ਹੁੰਦੇ ਹਨ।


Related Post