ਰੋਜ਼ਾਨਾ ਅਖਰੋਟ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਕਈ ਫਾਇਦੇ

By  Shaminder February 5th 2024 08:00 AM

ਖੁਦ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਆਪਣੀ ਖੁਰਾਕ ‘ਚ ਕਈ ਪ੍ਰੋਟੀਨ, ਵਿਟਾਮਿਨਸ ਅਤੇ ਖਣਿਜਾਂ ਦੇ ਨਾਲ ਭਰਪੂਰ ਭੋਜਨ ਦਾ ਇਸਤੇਮਾਲ ਕਰਦੇ ਹਾਂ।ਪਰ ਖੁਰਾਕ ‘ਚ ਜਿੰਨੀ ਰੋਟੀ ਮਹੱਤਵਪੂਰਨ ਹੁੰਦੀ ਹੈ ਓਨੇਂ ਹੀ ਮਹੱਤਵਪੂਰਨ ਹੁੰਦੇ ਹਨ ਡਰਾਈ ਫਰੂਟਸ ।ਡਰਾਈ ਫਰੂਟਸ ‘ਚ ਗੱਲ ਕਰੀਏ ਅਖਰੋਟਾਂ (Walnut)ਦੀ ਤਾਂ ਇਹ ਵੀ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ। 

ਅਖਰੋਟ ਖਾਣ ਦੇ ਹਨ ਕਈ ਲਾਭ, ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰੋ ਅਖਰੋਟ

ਹੋਰ ਪੜ੍ਹੋ  : ਮੌਤ ਦੀ ਝੂਠੀ ਖ਼ਬਰ ਫੈਲਾਉਣ ਕਾਰਨ ਟ੍ਰੋਲ ਹੋ ਰਹੀ ਅਦਾਕਾਰਾ ਪੂਨਮ ਪਾਂਡੇ, ਲੋਕਾਂ ਨੇ ਕਿਹਾ ‘ਮੌਤ ਮਜ਼ਾਕ ਨਹੀਂ’

ਪੌਸ਼ਟਿਕ ਤੱਤਾਂ ਨਾਲ ਭਰਪੂਰ ਅਖਰੋਟ 

ਅਖਰੋਟ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ। ਇਸ ਲਈ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ । ਹੋ ਸਕੇ ਤਾਂ ਅਖਰੋਟਾਂ ਦਾ ਸੇਵਨ ਸਵੇਰ ਵੇਲੇ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਖਾਣ ਨਾਲ ਤੁਹਾਨੂੰ ਸਰੀਰ ‘ਚ ਨਵੀਂ ਊਰਜਾ ਦਾ ਅਹਿਸਾਸ ਹੋਵੇਗਾ ।ਇਸ ਨੂੰ ਪਾਣੀ ‘ਚ ਭਿਉਂ ਕੇ ਖਾ ਸਕਦੇ ਹੋ । ਇਸ ਤੋਂ ਇਲਾਵਾ ਜੇ ਤੁਸੀਂ ਇਸ ਨੂੰ ਭਿਉਂ ਕੇ ਨਹੀਂ ਖਾਣਾ ਚਾਹੁੰਦੇ ਤਾਂ ਰਾਤ ਵੇਲੇ ਦੁੱਧ ਦੇ ਨਾ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।  

ਅਖਰੋਟ ਖਾਣ ਦੇ ਹਨ ਕਈ ਲਾਭ, ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰੋ ਅਖਰੋਟ
ਓਮੈਗਾ ਫੈਟੀ ਐਸਿਡ ਦੇ ਨਾਲ ਭਰਪੂਰ

ਅਖਰੋਟ ਓਮੈਗਾ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦੇ ਹਨ । ਇਹ ਇੱਕ ਅਜਿਹਾ ਤੱਤ ਹੈ ਜਿਸ ਦੇ ਨਾਲ ਦਿਲ ਸਿਹਤਮੰਦ ਰਹਿੰਦਾ ਹੈ।ਜੇ ਤੁਸੀਂ ਦਿਲ ਦੀ ਬੀਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਇਹ ਤੁਹਾਡੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਅਖਰੋਟ ਐਂਟੀ ਆਕਸੀਡੈਂਟ ਦਾ ਵਧੀਆ ਜ਼ਰੀਆ ਹੈ ਅਤੇ ਇਹ ਸਰੀਰ ਦੇ ਇਮਿਊਨ ਸਿਸਟਮ ਨੂੰ ਸਹੀ ਰੱਖਦੇ ਹਨ । ਇਸਦੇ ਨਾਲ ਸਰੀਰ ‘ਚ ਸੈੱਲਾਂ ਦੀ ਹੁੰਦੀ ਟੁੱਟ ਭੱਜ ਨੂੰ ਠੀਕ ਰੱਖਿਆ ਜਾ ਸਕਦਾ ਹੈ। ਤੁਸੀਂ ਵੀ ਜੇ ਡਰਾਈ ਫਰੂਟ ਨੂੰ ਆਪਣੀ ਖੁਰਾਕ ‘ਚ ਸ਼ਾਮਿਲ ਨਹੀਂ ਕਰਦੇ ਤਾਂ ਅੱਜ ਹੀ ਸੁੱਕੇ ਮੇਵਿਆਂ ‘ਚ ਸ਼ਾਮਿਲ ਅਖਰੋਟ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰੋ । ਅਖਰੋਟ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਖਾ ਸਕਦੇ ਹੋ । ਛੋਲਿਆਂ ਨੂੰ ਬਾਰੀਕ ਪੀਸ ਕੇ ਉਸ ‘ਚ ਅਖਰੋਟ ਪਾ ਕੇ ਦੁੱਧ ਦੇ ਨਾਲ ਖਾਣ ਦੇ ਨਾਲ ਸਰੀਰ ਨੂੰ ਕਈ ਫਾਇਦੇ ਪਹੁੰਚਦੇ ਹਨ ।ਕਿਉਂਕਿ ਭੁੱਜੇ ਛੋਲਿਆਂ ‘ਚ ਵੀ ਕਈ ਗੁਣ ਹੁੰਦੇ ਹਨ ਅਤੇ ਦੋਵੇਂ ਰਲਾ ਕੇ ਖਾਣ ਦੇ ਨਾਲ ਦੁੱਗਣੇ ਫਾਇਦੇ ਸਰੀਰ ਨੂੰ ਪਹੁੰਚਦੇ ਹਨ ।  
 
 

 

Related Post