ਪੁਦੀਨੇ ਦੇ ਹਨ ਬਹੁਤ ਹੀ ਫਾਇਦੇ, ਸੇਵਨ ਨਾਲ ਪਾਚਨ ਸਬੰਧੀ ਬੀਮਾਰੀਆਂ ਤੋਂ ਮਿਲਦੀ ਹੈ ਰਾਹਤ

By  Shaminder February 15th 2024 05:50 PM

ਪੁਦੀਨੇ (Mint) ਦਾ ਜ਼ਿਆਦਾਤਰ ਇਸਤੇਮਾਲ ਗਰਮੀਆਂ ‘ਚ ਕੀਤਾ ਜਾਂਦਾ ਹੈ। ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਗਰਮੀਆਂ ‘ਚ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ। ਪਰ ਹਰ ਮੌਸਮ ‘ਚ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਉਂਕਿ ਇਸ ‘ਚ ਅਜਿਹੇ ਕਈ ਗੁਣ ਛਿਪੇ ਹੋਏ ਹਨ । ਜੋ ਪਾਚਣ ਸਬੰਧੀ ਬੀਮਾਰੀਆਂ ਤੋਂ ਤੁਹਾਨੂੰ ਰਾਹਤ ਦਿਵਾਉਂਦੇ ਹਨ । 

5 Diet Tips to Reduce Creatinine Levels for Healthy Kidneys

ਹੋਰ ਪੜ੍ਹੋ : ਮਿਸ ਪੂਜਾ ਨੇ ਵੈਲੇਂਨਟਾਈਨ ਡੇਅ ‘ਤੇ ਪਤੀ ਅਤੇ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ

ਮੂੰਹ ਦੀ ਬਦਬੂ ਹੁੰਦੀ ਦੂਰ

ਪੁਦੀਨੇ ਦੀਆਂ ਪੱਤੀਆਂ ਨੂੰ ਚਬਾਉਣ ਦੇ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਜ਼ੁਕਾਮ ਅਤੇ ਖੰਘ ਤੋਂ ਵੀ ਰਾਹਤ ਮਿਲਦੀ ਹੈ। ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ, ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ।ਤੁਸੀਂ ਪੁਦੀਨੇ ਵਾਲੀ ਚਾਹ ਪੀ ਸਕਦੇ ਹੋ । ਇਹ ਚਾਹ ਤੁਹਾਨੂੰ ਜ਼ੁਕਾਮ ਤੋਂ ਰਾਹਤ ਦਿਵਾਏਗੀ।

860X484.jpg
ਪੁਦੀਨੇ ਦੀ ਚਟਨੀ 

ਪੁਦੀਨੇ ਦੀ ਚਟਨੀ  ਜਿੱਥੇ ਖਾਣ ‘ਚ ਸੁਆਦ ਲੱਗਦੀ ਹੈ, ਉੱਥੇ ਹੀ ਇਹ ਕਈ ਗੁਣਾਂ ਦੇ ਨਾਲ ਭਰਪੂਰ ਵੀ ਹੁੰਦੀ ਹੈ। ਇਸ ਦੇ ਸੇਵਨ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ।ਗਰਮੀਆਂ ‘ਚ ਲੱਸੀ ‘ਚ ਪਾ ਕੇ ਪੀਤਾ ਜਾਂਦਾ ਹੈ ।ਇਸ ਤੋਂ ਇਲਾਵਾ ਰਾਇਤੇ ‘ਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਗਰਮੀਆਂ ‘ਚ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ, ਅਜਿਹੇ ‘ਚ ਕਈ ਵਾਰ ਪਾਚਨ ਪ੍ਰਕਿਰਿਆ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਸਾਨੂੰ ਕਰਨਾ ਪੈਂਦਾ ਹੈ। ਪਰ ਪੁਦੀਨੇ ‘ਚ ਅਜਿਹੇ ਗੁਣ ਹੁੰਦੇ ਹਨ ਜੋ ਸਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ । 

Pudina 44.jpg
ਸਕਿਨ ਦੇ ਲਈ ਵੀ ਵਧੀਆ ਆਪਸ਼ਨ 

ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ ‘ਤੇ ਲਗਾਉਣ ਦੇ ਨਾਲ ਚਿਹਰੇ ਦੀ ਰੰਗਤ ‘ਚ ਨਿਖਾਰ ਆਉਂਦਾ ਹੈ ਅਤੇ ਚਿਹਰੇ ਨੂੰ ਠੰਢਕ ਵੀ ਮਿਲਦੀ ਹੈ। ਇਸ ਲਈ ਗਰਮੀਆਂ ‘ਚ ਇਹ ਕੁਦਰਤ ਦੀ ਬਹੁਤ ਵਧੀਆ ਨਿਆਮਤ ਮੰਨੀ ਜਾਂਦੀ ਹੈ।

ਭਾਰ ਘਟਾਉਣ ‘ਚ ਮਦਦਗਾਰ 

ਪੁਦੀਨੇ ਦੀਆਂ ਪੱਤੀਆਂ ਭਾਰ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦੀਆਂ ਨੇ । ਤੁਸੀਂ ਪੁਦੀਨੇ ਦਾ ਰਸ ਕੱਢ ਕੇ ਇਸ ‘ਚ ਨਿੰਬੂ, ਕਾਲੀ ਮਿਰਚ ਮਿਕਸ ਕਰਕੇ ਖਾਲੀ ਪੇਟ ਪੀ ਸਕਦੇ ਹੋ ।ਜਿਸ ਨਾਲ ਤੁਸੀਂ ਕੁਝ ਕੁ ਦਿਨਾਂ ‘ਚ ਫਰਕ ਮਹਿਸੂਸ ਕਰੋਗੇ ਅਤੇ ਤੁਹਾਡਾ ਭਾਰ ਘੱਟਣਾ ਸ਼ੁਰੂ ਹੋ ਜਾਵੇਗਾ ।



Related Post