Chaitra Navratri 2023: ਵਰਤ ਦੇ ਦੌਰਾਨ ਖਾਓ ਇਹ 5 ਚੀਜ਼ਾਂ, ਸਰੀਰ 'ਚ ਬਣੀ ਰਹੇਗੀ ਤਾਕਤ

ਇਸ ਸਾਲ ਚੈਤਰ ਨਰਾਤੇ 22 ਮਾਰਚ 2023 ਨੂੰ ਸ਼ੁਰੂ ਹੋਣ ਜਾ ਰਹੇ ਹਨ ਅਤੇ ਇਹ 30 ਮਾਰਚ 2023 ਨੂੰ ਖ਼ਤਮ ਹੋਣਗੇ । ਇਸ ਤਿਉਹਾਰ ਵਿੱਚ ਲੋਕ ਮਾਂ ਦੁਰਗਾ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ। ਵਰਤ ਦੇ ਦੌਰਾਨ ਕੁਝ ਚੀਜ਼ਾਂ ਖਾ ਕੇ ਤੁਸੀਂ ਊਰਜਾਵਾਨ ਰਹਿ ਸਕਦੇ ਹੋ।

By  Pushp Raj March 20th 2023 03:10 PM

Chaitra Navratri 2023: 22 ਮਾਰਚ ਤੋਂ ਚੈਤਰ ਨਰਾਤੇ ਸ਼ੁਰੂ ਹੋਣ ਵਾਲੇ ਹਨ। ਇਸ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਤੋਂ ਸ਼ਰਧਾਲੂ ਦੁਰਗਾ ਦੇ ਨੌਂ ਦਿਨ ਵਰਤ ਰੱਖਦੇ ਹਨ। ਅਜਿਹੇ 'ਚ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਵਰਤ ਦੌਰਾਨ ਤੁਸੀਂ ਆਪਣਾ ਖਿਆਲ ਕਿਵੇਂ ਰੱਖ ਸਕਦੇ ਹੋ। 

ਸਰੀਰ ਨੂੰ ਡੀਟੌਕਸ ਕਰਨ ਲਈ ਰੱਖੋ ਵਰਤ

ਹਾਲਾਂਕਿ ਸਰੀਰ ਨੂੰ ਡੀਟੌਕਸ ਕਰਨ ਲਈ ਵਰਤ ਰੱਖਣਾ ਇੱਕ ਬਿਹਤਰ ਵਿਕਲਪ ਹੈ, ਪਰ ਸਰੀਰ ਦੀ ਊਰਜਾ ਨੂੰ ਬਰਕਰਾਰ ਰੱਖਣ ਲਈ, ਤੁਹਾਨੂੰ ਸਿਹਤਮੰਦ ਖੁਰਾਕ ਲੈਣ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਵਰਤ ਦੇ ਦੌਰਾਨ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਪੂਰਾ ਦਿਨ ਊਰਜਾਵਾਨ ਰਹਿ ਸਕਦੇ ਹੋ।


ਸਾਬੂਦਾਣਾ ਖਿਚੜੀ

ਸਾਬੂਦਾਨਾ ਖਿਚੜੀ  ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਕਈ ਸੁਆਦੀ ਪਕਵਾਨ ਬਣਾ ਸਕਦੇ ਹੋ। ਤੁਸੀਂ ਚਾਹੋ ਤਾਂ ਸਾਬੂਦਾਨੇ ਦੀ ਖੀਰ, ਵੜਾ, ਖਿਚੜੀ ਆਦਿ ਬਣਾ ਸਕਦੇ ਹੋ। ਇਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ ਤੇ ਇਹ ਤੁਹਾਨੂੰ ਊਰਜਾਵਾਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਮੱਖਾਨੇ ਦੀ ਖੀਰ

ਮੱਖਾਨੇ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਸ 'ਚ ਪੋਟਾਸ਼ੀਅਮ, ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਤੱਤ ਹਨ। ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਵਰਤ ਦੇ ਦੌਰਾਨ ਤੁਸੀਂ ਇਸ ਨੂੰ ਭੁੰਨ ਕੇ ਵੀ ਖਾ ਸਕਦੇ ਹੋ।

ਲੱਸੀ ਪੀਓ

ਵਰਤ ਦੇ ਦੌਰਾਨ ਲੱਸੀ ਦਾ ਸੇਵਨ ਕਰਨ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰ ਸਕਦੇ ਹੋ। ਇਸ ਦੇ ਲਈ ਕੇਲੇ ਅਤੇ ਅਖਰੋਟ ਦੀ ਲੱਸੀ ਬਣਾਈ ਜਾ ਸਕਦੀ ਹੈ। ਤੁਸੀਂ ਇਸ 'ਚ ਚੀਨੀ ਦੀ ਬਜਾਏ ਗੁੜ ਜਾਂ ਸ਼ਹਿਦ ਮਿਲਾ ਸਕਦੇ ਹੋ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 

ਮੂੰਗਫਲੀ

ਤੁਸੀਂ ਮੂੰਗਫਲੀ ਦਾ ਸੇਵਨ ਫਲ ਦੇ ਰੂਪ 'ਚ ਵੀ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਤੁਸੀਂ ਇਸ ਨੂੰ ਘਿਓ 'ਚ ਭੁੰਨ ਕੇ ਖਾ ਸਕਦੇ ਹੋ।


ਹੋਰ ਪੜ੍ਹੋ: Health Tips: ਜਾਣੋ ਕਿਉਂ ਸੌਣ ਵੇਲੇ ਫੋਨ ਰੱਖਣਾ ਚਾਹੀਦਾ ਹੈ ਦੂਰ, ਸਿਹਤ ਲਈ ਹੋਵੇਗਾ ਫਾਇਦੇਮੰਦ 

ਕੁੱਟੂ ਦੇ ਆਟੇ ਦਾ ਸੇਵਨ

ਤੁਸੀਂ ਨਰਾਤਿਆਂ  ਦੇ ਦੌਰਾਨ ਕੁੱਟੂ ਦੇ ਆਟੇ ਦੀਆਂ ਬਣੀਆਂ ਚੀਜ਼ਾਂ ਖਾ ਸਕਦੇ ਹੋ। ਤੁਸੀਂ ਇਸ ਤੋਂ ਟਿੱਕੀ ਵੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ, ਉਬਲੇ ਹੋਏ ਆਲੂਆਂ ਨੂੰ ਮੈਸ਼ ਕਰੋ, ਇਸ ਵਿੱਚ ਕੁੱਟੂ ਦਾ ਆਟਾ ਪਾਓ ਅਤੇ ਸਵਾਦ ਮੁਤਾਬਕ ਹਰਾ ਧਨੀਆ, ਜ਼ੀਰਾ ਪਾਊਡਰ ਤੇ ਵਰਤ ਵਾਲਾ ਨਮਕ ਮਿਲਾਓ। ਹੁਣ ਇਸ ਨੂੰ ਤੇਲ 'ਚ ਫਰਾਈ ਕਰੋ। 


Related Post