Health Tips: ਖਾਲ੍ਹੀ ਪੇਟ ਨਾਂ ਖਾਓ ਤਰਬੂਜ਼, ਨਹੀਂ ਤਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਖਾਲ੍ਹੀ ਪੇਟ ਤਰਬੂਜ਼ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਅਜਿਹੇ 'ਚ ਲੋਕਾਂ ਦਾ ਇਨ੍ਹਾਂ ਨੁਕਸਾਨਾਂ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ, ਅੱਜ ਆਪਣੇ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਖਾਲ੍ਹੀ ਪੇਟ ਤਰਬੂਜ਼ ਹੋਣ ਨਾਲ ਕੀ ਨੁਕਸਾਨ ਹੋ ਸਕਦੇ ਹਨ।

By  Pushp Raj April 5th 2023 06:39 PM

Don't eat watermelon an empty stomach: ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਜ਼ਾਰ 'ਚ ਤਰਬੂਜ਼ ਦੀ ਵਿਕਰੀ ਵੱਧ ਜਾਂਦੀ ਹੈ। ਮਿੱਠੇ ਤੇ ਲਾਲ ਰੰਗ ਦੇ ਖੂਬਸੂਰਤ ਫਲ ਨੂੰ ਖਾਣ ਦੀ ਲਾਲਸਾ ਵੱਧ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਸਹੀ ਤਰੀਕੇ ਨਾਲ ਸੇਵਨ ਨਾਂ ਕਰਨ 'ਤੇ ਤਰਬੂਜ਼ ਸਿਹਤ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦਾ ਹੈ, ਅੱਜ ਆਪਣੇ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਇਸ ਫਲ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਇਹ ਤੁਹਾਨੂੰ ਕਈ ਰੋਗਾਂ ਤੋਂ ਦੂਰ ਰੱਖ ਸਕਦਾ ਹੈ। 


ਤਰਬੂਜ਼ ਖਾਣ ਦੇ ਫਾਇਦੇ

ਤਰਬੂਜ਼ ਇੱਕ ਅਜਿਹਾ ਫਲ ਹੈ, ਜਿਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਫਲ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਕਿ ਸਰੀਰ ਨੂੰ ਠੰਡਾ ਰੱਖਣ ਤੇ ਸਰੀਰ 'ਚ ਰੈੱਡ ਸੈਲਸ ਦੀ ਮਾਤਰਾ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।

ਖਾਲ੍ਹੀ ਪੇਟ ਨਾਂ ਖਾਓ ਤਰਬੂਜ਼ 

ਤਰਬੂਜ਼ ਦੇ ਵਿੱਚ ਮੌਜੂਦ ਫਾਈਬਰ  ਜਿੱਥੇ ਇੱਕ ਪਾਸੇ ਸਰੀਰ 'ਚ ਖੂਨ ਕਮੀ ਨੂੰ ਪੂਰਾ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਜੇਕਰ ਇਸ ਫਲ ਦਾ ਖਾਲ੍ਹੀ ਪੇਟ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। 

ਖਾਲ੍ਹੀ ਪੇਟ ਤਰਬੂਜ਼ ਖਾਣ ਦੇ ਨੁਕਸਾਨ 

ਜੇਕਰ ਖਾਲ੍ਹੀ ਪੇਟ ਤਰਬੂਜ਼ ਦਾ ਸੇਵਨ ਕੀਤਾ ਜਾਵੇ ਤਾਂ ਇਸ 'ਚ ਮੌਜੂਦ ਪੋਟਾਸ਼ੀਅਮ ਸੀਨੇ 'ਚ ਸਾੜ ਪੈਦਾ ਕਰਦਾ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ। 

ਖਾਲ੍ਹੀ ਪੇਟ ਤਰਬੂਜ਼ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂ ਸਕਦਾ ਹੈ। ਤਰਬੂਜ਼ ਦੇ ਅੰਦਰ ਫਾਈਬਰ ਪਾਇਆ ਜਾਂਦਾ ਹੈ। ਜੇਕਰ ਖਾਲ੍ਹੀ ਪੇਟ ਫਾਈਬਰ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਨਾ ਸਿਰਫ ਪੇਟ ਦਰਦ ਹੋ ਸਕਦਾ ਹੈ ਸਗੋਂ ਪੇਟ ਫੁੱਲਣ ਦੀ ਸਮੱਸਿਆ ਵੀ ਹੋ ਸਕਦੀ ਹੈ। ਪੇਟ ਦਰਦ, ਉਲਟੀ ਦੀ ਸਮੱਸਿਆ, ਦਸਤ ਦੀ ਸਮੱਸਿਆ, ਆਦਿ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।


ਹੋਰ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਰਿਲੀਜ਼ ਹੋਣ ਤੋਂ ਪਹਿਲਾਂ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਛਾਇਆ ਗਾਇਕ ਦਾ ਨਾਂਅ

ਸ਼ੂਗਰ ਦੇ ਮਰੀਜ਼ਾਂ ਨੂੰ ਖਾਲ੍ਹੀ ਪੇਟ ਤਰਬੂਜ਼ ਖਾਣ ਤੋਂ ਪਹਿਲਾਂ ਇੱਕ ਵਾਰ ਡਾਕਟਰ  ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦਰਅਸਲ, ਖਾਲ੍ਹੀ ਪੇਟ ਤਰਬੂਜ਼ ਦਾ ਸੇਵਨ ਸਰੀਰ 'ਚ ਗਲੂਕੋਜ਼ ਦਾ ਪੱਧਰ ਵਧਾ ਸਕਦਾ ਹੈ, ਜਿਸ ਨਾਲ ਨਾ ਸਿਰਫ ਸ਼ੂਗਰ ਦੀ ਸਮੱਸਿਆ ਵਧਦੀ ਹੈ, ਬਲਕਿ ਸਰੀਰ ਟਚ ਸ਼ੂਗਰ ਦੇ ਲੱਛਣ ਵੀ ਵੱਧ ਜਾਂਦੇ ਹਨ। ਅਜਿਹੇ 'ਚ ਡਾਇਬਟੀਜ਼ ਦੇ ਮਰੀਜ਼ਾਂ ਨੂੰ ਤਰਬੂਜ਼ ਨੂੰ ਡਾਈਟ 'ਚ ਸ਼ਾਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Related Post