ਸਰਦੀਆਂ ‘ਚ ਦੇਸੀ ਘਿਉ (Desi Ghee) ਖਾਣ ਦੇ ਕਈ ਫਾਇਦੇ ਹਨ। ਕਿਉਂਕਿ ਘਿਉ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ । ਅੱਜ ਅਸੀਂ ਤੁਹਾਨੂੰ ਦੇਸੀ ਘਿਉ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਉੱਤਰ ਭਾਰਤ ‘ਚ ਅੰਤਾਂ ਦੀ ਠੰਢ ਪੈ ਰਹੀ ਹੈ। ਠੰਢ ਦੇ ਮੌਸਮ ‘ਚ ਅਕਸਰ ਸਿਹਤ ਮਾਹਿਰ ਘਿਉ ਖਾਣ ਦੀ ਸਲਾਹ ਵੀ ਦਿੰਦੇ ਹਨ । ਹਾਲਾਂਕਿ ਕਈਆਂ ਲੋਕਾਂ ਦਾ ਮੰਨਣਾ ਹੈ ਕਿ ਘਿਉ ਖਾਣ ਦੇ ਨਾਲ ਵਜ਼ਨ ਵਧਦਾ ਹੈ । ਪਰ ਇਹ ਲੋੜੀਂਦੀ ਮਾਤਰਾ ‘ਚ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਕਈ ਲਾਭ ਪਹੁੰਚਾਉਂਦਾ ਹੈ। ਘਿਉ ‘ਚ ਐਂਟੀਇਫਲੇਮੈਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ ।ਇਸ ਦੇ ਨਾਲ ਹੀ ਘਿਉ ‘ਚ ਪਾਏ ਜਾਣੇ ਵਾਲੇ ਸਰੀਰ ਨੂੰ ਅੰਦਰੋਂ ਗਰਮ ਰੱਖਦੇ ਹਨ ਅਤੇ ਇਮਊਨਿਟੀ ਨੂੰ ਮਜ਼ਬੂਤ ਰੱਖਣ ‘ਚ ਸਹਾਇਕ ਹੁੰਦੇ ਹਨ।
ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਨੇ ਮਨਾਇਆ ਜਨਮ ਦਿਨ, 7 ਹਜ਼ਾਰ ਤੋਂ ਸ਼ੁਰੂਆਤ ਕਰਨ ਵਾਲਾ ਅਦਾਕਾਰ 70 ਕਰੋੜ ਦੇ ਘਰ ‘ਚ ਹੈ ਰਹਿੰਦਾ
ਠੰਢ ‘ਚ ਸਾਡੀ ਇਮਊਨਿਟੀ ਕਾਫੀ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਘਿਉ ਦਾ ਸੇਵਨ ਬੇਹੱਦ ਫਾਇਦੇਮੰਦ ਹੁੰਦਾ ਹੈ। ਘਿਉ ਜੇ ਤੁਹਾਨੂੰ ਖਾਣਾ ਪਸੰਦ ਨਹੀਂ ਹੈ ਤਾਂ ਘਿਉ ਦਾ ਇੱਕ ਚੱਮਚ ਦੁੱਧ ਜਾਂ ਚਾਹ ‘ਚ ਪਾ ਕੇ ਪੀਤਾ ਜਾ ਸਕਦਾ ਹੈ।ਇਸ ਨਾਲ ਸਰੀਰ ਨੂੰ ਗਰਮੀ ਮਿਲ ਸਕਦੀ ਹੈ।
ਘਿਉ ਨਾ ਸਿਰਫ਼ ਸਰੀਰ ਨੂੰ ਅੰਦਰੋਂ ਗਰਮਾਹਟ ਦਿੰਦਾ ਹੈ, ਬਲਕਿ ਇਸਦੇ ਸੇਵਨ ਦੇ ਨਾਲ ਰੋਗਾਂ ਦੇ ਨਾਲ ਲੜਨ ਦੀ ਤਾਕਤ ਵੀ ਮਿਲਦੀ ਹੈ। ਕਿਉਂਕਿ ਘਿਉ ਇਮਊਨਿਟੀ ਨੂੰ ਮਜ਼ਬੂਤ ਕਰਦਾ ਹੈ।ਘਿਉ ਖਾਣ ਦੇ ਨਾਲ ਪਾਚਣ ਪ੍ਰਕਿਰਿਆ ਵੀ ਠੀਕ ਰਹਿੰਦੀ ਹੈ।
ਘਿਉ ਜਿੱਥੇ ਸਰੀਰ ਨੂੰ ਅੰਦਰੋਂ ਮਜ਼ਬੂਤ ਰੱਖਣ ‘ਚ ਸਹਾਇਕ ਹੁੰਦਾ ਹੈ, ਉੱਥੇ ਹੀ ਇਸ ਦੇ ਸੇਵਨ ਨਾਲ ਸਕਿਨ ਨੂੰ ਵੀ ਕਈ ਫਾਇਦੇ ਹੁੰਦੇ ਹਨ । ਕਿਉਂਕਿ ਸਰਦੀਆਂ ‘ਚ ਅਕਸਰ ਸਕਿਨ ਰੁੱਖੀ ਅਤੇ ਬੇਜਾਨ ਜਿਹੀ ਹੋ ਜਾਂਦੀ ਹੈ। ਇਸ ਦੇ ਨਾਲ ਸਕਿਨ ਵੀ ਵਧੀਆ ਰਹਿੰਦੀ ਹੈ।
ਸਰਦੀਆਂ ਦੇ ਮੌਸਮ ‘ਚ ਅਕਸਰ ਸਾਨੂੰ ਖੰਘ ਦੀ ਸਮੱਸਿਆ ਦੇ ਨਾਲ ਦੋ ਚਾਰ ਹੋਣਾ ਪੈਂਦਾ ਹੈ। ਅਜਿਹੇ ‘ਚ ਖੰਘ ਤੋਂ ਬਚਾਅਦ ਦੇ ਲਈ ਤੁਸੀਂ ਘਿਉ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ ।ਕਿਉਂਕਿ ਘਿਉ ਜ਼ੁਕਾਮ ਅਤੇ ਖੰਘ ਤੋਂ ਬਚਾਅ ‘ਚ ਮਦਦਗਾਰ ਹੁੰਦਾ ਹੈ।