Health Tips : ਗਰਮੀਆਂ 'ਚ ਫੂਡ ਪੋਇਜ਼ਨਿੰਗ ਤੋਂ ਬੱਚਣ ਲਈ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼

ਗਰਮੀਆਂ ਵਿੱਚ ਸਿਹਤ ਪ੍ਰਤੀ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਗਰਮੀਆਂ ਵਿੱਚ ਖਾਣ-ਪੀਣ ਵਿੱਚ ਲਾਪਰਵਾਹੀ ਨਾਲ ਫੂਡ ਪੁਆਇਜ਼ਨਿੰਗ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ਵਿੱਚ ਇਸ ਤੋਂ ਬਚਾਅ ਕਰਨ ਲਈ ਖਾਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਕੇ ਅਸੀਂ ਫੂਡ ਪੋਇਜ਼ਨਿੰਗ ਤੋਂ ਖ਼ੁਦ ਦਾ ਬਚਾਅ ਕਰ ਸਕਦੇ ਹਾਂ।

By  Pushp Raj June 26th 2024 06:37 PM -- Updated: June 26th 2024 06:42 PM

Food Poisoning Awareness in Summer : ਗਰਮੀਆਂ ਵਿੱਚ ਸਿਹਤ ਪ੍ਰਤੀ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਗਰਮੀਆਂ ਵਿੱਚ ਖਾਣ-ਪੀਣ ਵਿੱਚ ਲਾਪਰਵਾਹੀ ਨਾਲ ਫੂਡ ਪੁਆਇਜ਼ਨਿੰਗ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ਵਿੱਚ ਇਸ ਤੋਂ ਬਚਾਅ ਕਰਨ ਲਈ ਖਾਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਕੇ ਅਸੀਂ ਫੂਡ ਪੋਇਜ਼ਨਿੰਗ ਤੋਂ ਖ਼ੁਦ ਦਾ ਬਚਾਅ ਕਰ ਸਕਦੇ ਹਾਂ। 

ਸਿਹਤ ਮਾਹਰਾਂ ਦੇ ਮੁਤਾਬਕ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਖਾਣ-ਪੀਣ ਬਾਰੇ ਖਾਸ ਖਿਆਲ ਰੱਖਣ ਦੀ  ਲੋੜ ਹੁੰਦੀ ਹੈ। ਕਿਉਂਕਿ ਇਸ ਮੌਸਮ ਵਿੱਚ ਜਿੱਥੇ ਇੱਕ ਪਾਸੇ ਮੱਖੀਆਂ ਤੇ ਮੱਛਰਾਂ ਦਾ ਡਰ ਵਧ ਜਾਂਦਾ ਹੈ, ਉੱਥੇ ਹੀ ਕਈ ਤਰ੍ਹਾਂ ਦੇ ਬੈਕਟੀਰਆ ਭੋਜਨ ਨੂੰ ਦੁਸ਼ਿਤ ਤੇ ਖਰਾਬ ਕਰਦੇ ਹਨ। 

View this post on Instagram

A post shared by Food Poisoning Awareness (@foodsafety.bn)


ਡਾਕਟਰਾਂ ਮੁਤਾਬਕ ਦੂਸ਼ਿਤ ਭੋਜਨ ਖਾਣ ਨਾਲ ਤੁਹਾਨੂੰ ਪੇਟ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮਾਮਲਿਆਂ ਵਿੱਚ, ਜੇਕਰ ਫੂਡ ਪੋਇਜ਼ਨਿੰਗ ਦਾ ਸਮੇਂ ਸਿਰ ਇਲਾਜ ਨਾਂ ਕੀਤਾ ਜਾਵੇ, ਤਾਂ ਇਸ ਨਾਲ ਗੰਭੀਰ ਡੀਹਾਈਡ੍ਰੇਸ਼ਨ ਅਤੇ ਹੋਰ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਫੂਡ ਪੋਇਜ਼ਨਿੰਗ ਦੀ ਸਮੱਸਿਆ ਦੇ ਕੀ ਕਾਰਨ ਹਨ? ਅਤੇ ਇਸ ਤੋਂ ਬਚਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ?

ਕਿਉਂ ਹੁੰਦੀ ਹੈ ਫੂਡ ਪੋਇਜ਼ਨਿੰਗ ? 

ਫੂਡ ਪੋਇਜ਼ਨਿੰਗ ਮੁੱਖ ਤੌਰ 'ਤੇ ਬੈਕਟੀਰੀਆ ਜਾਂ ਵਾਇਰਸਾਂ ਨਾਲ ਦੂਸ਼ਿਤ ਭੋਜਨ ਕਾਰਨ ਹੁੰਦੀ ਹੈ। ਜੇਕਰ ਤੁਸੀਂ ਦੂਸ਼ਿਤ ਭੋਜਨ ਖਾਂਦੇ ਹੋ, ਤਾਂ ਬੈਕਟੀਰੀਆ ਪਾਚਨ ਤੰਤਰ ਵਿੱਚ ਵਧਦੇ ਹਨ ਅਤੇ ਲਾਗ ਦਾ ਕਾਰਨ ਬਣਦੇ ਹਨ। ਖਾਣੇ ਦੀ ਸੰਭਾਲ ਵਿੱਚ ਲਾਪਰਵਾਹੀ, ਬਾਸੀ ਚੀਜ਼ਾਂ ਨੂੰ ਪਕਾਉਣ ਜਾਂ ਖਾਂਦੇ ਸਮੇਂ ਸਾਫ ਸਫ਼ਾਈ ਵਿੱਚ ਲਾਪਰਵਾਹੀ ਨਾਲ ਫੂਡ ਪੋਇਜ਼ਨਿੰਗ ਦਾ ਖ਼ਤਰਾ ਵੱਧ ਜਾਂਦੀ ਹੈ।

 ਫੂਡ ਪੋਇਜ਼ਨਿੰਗ ਤੋਂ ਕਿੰਝ ਕਰੀਏ ਬਚਾਅ 

ਫੂਡ ਪੋਇਜ਼ਨਿੰਗ ਲਈ ਇਲਾਜ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਲੱਛਣ ਕਿੰਨੇ ਗੰਭੀਰ ਹਨ ਅਤੇ ਬਿਮਾਰੀ ਦਾ ਕਾਰਨ ਕੀ ਹੈ। ਸਿਹਤ ਮਾਹਰ ਕਹਿੰਦੇ ਹਨ ਕਿ ਸਰੀਰ ਵਿੱਚ ਤਰਲ ਅਤੇ ਇਲੈਕਟ੍ਰੋਲਾਈਟ ਦੇ ਨੁਕਸਾਨ ਨੂੰ ਠੀਕ ਕਰਨ ਲਈ ਤਰਲ ਸੰਚਾਰ ਜ਼ਰੂਰੀ ਹੋ ਸਕਦਾ ਹੈ। ਜੇ ਬਿਮਾਰੀ ਬੈਕਟੀਰੀਆ ਕਾਰਨ ਹੁੰਦੀ ਹੈ, ਤਾਂ ਤੁਹਾਨੂੰ ਐਂਟੀਬਾਇਓਟਿਕਸ ਦੀ ਵੀ ਲੋੜ ਹੋ ਸਕਦੀ ਹੈ। ਮਾਹਰਾਂ ਮੁਤਾਬਕ ਫੂਡ ਪੋਇਜ਼ਨਿੰਗ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕੁਝ ਸਾਧਾਰਨ ਸਾਵਧਾਨੀਆਂ ਵਰਤੋ।

View this post on Instagram

A post shared by Food Poisoning Awareness (@foodsafety.bn)




ਹੋਰ ਪੜ੍ਹੋ : ਗਰਮੀਆਂ 'ਚ ਸਰੀਰ ਨੂੰ ਅੰਦਰੋਂ ਠੰਡਾ ਰੱਖਦੇ ਨੇ ਇਹ ਹਰਬਸ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

 ਫੂਡ ਪੋਇਜ਼ਨਿੰਗ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ

ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥ ਧੋਵੋ।ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਧੋਵੋ।ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ।ਰਸੋਈ ਦੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।ਕੱਚਾ ਜਾਂ ਘੱਟ ਪਕਾਇਆ ਹੋਇਆ ਭੋਜਨ ਨਾਂ ਖਾਓ।ਭੋਜਨ ਨੂੰ ਜ਼ਿਆਦਾ ਦੇਰ ਤੱਕ ਨਾਂ ਰੱਖੋ।
ਫਰਿੱਜ ਵਿੱਚ ਵੀ ਭੋਜਨ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।ਸੜਕ ਕਿਨਾਰੇ ਲੱਗਣ ਵਾਲੇ ਫੂਡ ਸਟਾਲਸ  ਤੋਂ ਚੀਜ਼ਾਂ ਖਾਣ ਤੋਂ ਬੱਚੋ। 

Related Post