ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਮਸ਼ਰੂਮ, ਜਾਣੋ ਮਸ਼ਰੂਮ ਖਾਣ ਦੇ ਫਾਇਦੇ

By  Pushp Raj January 12th 2024 07:07 PM

Benefits of eating mushrooms: ਆਮ ਤੌਰ 'ਤੇ ਜਦੋਂ ਸਬਜ਼ੀਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਹੀਰ ਪੱਤੇਦਾਰ ਤੇ ਮੌਸਮੀ ਸਬਜ਼ੀਆਂ ਦਾ ਖਿਆਲ ਆਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਵੀ ਸਬਜ਼ੀ ਹੈ, ਜੋ ਕਿ ਆਪਣੇ ਆਪ ਵਿੱਚ ਹੋਰਨਾਂ ਸਬਜ਼ੀਆਂ ਦੇ ਮੁਕਾਬਲੇ ਜ਼ਿਆਦਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੀਂ ਹਾਂ, ਅਸੀਂ ਗੱਲ ਕਰ ਰਹੇ ਹਾਂ ਮਸ਼ਰੂਮ ਦੀ, ਜਿਸ ਨੂੰ ਕਿ ਇੱਕ ਸ਼ਾਕਾਹਾਰੀ ਪ੍ਰੋਟੀਨ ਵੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਮਸ਼ਰੂਮ  (mushrooms) ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਆਓ ਜਾਣਦੇ ਹਾਂ ਕਿਵੇਂ। 

ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਮਸ਼ਰੂਮ 

 

ਸ਼ਾਕਾਹਾਰੀ ਪ੍ਰੋਟੀਨ ਤੇ ਇਮਿਊਨਿਟੀ ਬੂਸਟਰ ਫੂਡ 

ਮਸ਼ਰੂਮ ਸ਼ਾਕਾਹਾਰੀ ਲੋਕਾਂ ਦਾ ਉੱਚ ਪ੍ਰੋਟੀਨ ਵਾਲਾ ਭੋਜਨ ਹੈ, ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ, ਲੋਕ ਕਈ ਤਰੀਕਿਆਂ ਨਾਲ ਮਸ਼ਰੂਮ ਖਾਂਦੇ ਤੇ ਬਣਾਉਂਦੇ ਹਨ। ਕਿਉਂਕਿ ਮਸ਼ਰੂਮ ਹਰ ਕਿਸੇ ਲਈ ਇਮਿਊਨਿਟੀ ਬੂਸਟਰ ਫੂਡ ਹੈ। 

ਪੋਸ਼ਕ ਤੱਤਾਂ ਨਾਲ ਹੁੰਦਾ ਹੈ ਭਰਪੂਰ 
ਇਸ ਵਿੱਚ ਉੱਚ ਐਂਟੀਆਕਸੀਡੈਂਟ, ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਸ ਤੋਂ ਇਲਾਵਾ, ਇਸ ਵਿਚ ਪ੍ਰੋਟੀਨ, ਬੀਟਾ ਕੈਰੋਟੀਨ ਅਤੇ ਗਲੂਟਨ ਵਰਗੇ ਸੂਖਮ ਪੌਸ਼ਟਿਕ ਤੱਤ ਹੁੰਦੇ ਹਨ, ਜੋ ਕਈ ਵਾਰ ਦੂਜੇ ਭੋਜਨਾਂ ਵਿਚ ਨਹੀਂ ਪਾਏ ਜਾਂਦੇ ਹਨ।

Mushroom 1

ਮਸ਼ਰੂਮ ਖਾਣ ਦੇ ਫਾਇਦੇ 

 
ਦਿਲ ਸਬੰਧੀ ਬੀਮਾਰੀਆਂ ਨੂੰ ਕਰੇ ਠੀਕ 

ਮਸ਼ਰੂਮ ’ਚ ਅਜਿਹੇ ਅੰਜ਼ਾਈਮ ਅਤੇ ਰੇਸ਼ੇ ਮੌਜੂਦ ਹੁੰਦੇ ਹਨ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। 

ਭਾਰ ਘਟਾਉਣ 'ਚ ਮਦਦਗਾਰ
ਮਸ਼ਰੂਮ ਮੋਟਾਪਾ ਘੱਟ ਕਰਨ ’ਚ ਮਦਦ ਕਰਦਾ ਹੈ। ਮਸ਼ਰੂਮ ’ਚ ਮੌਜੂਦ ਲੀਨ ਪ੍ਰੋਟੀਨ ਭਾਰ ਘਟਾਉਣ ’ਚ ਮਦਦ ਕਰਦਾ ਹੈ। ਮੋਟਾਪਾ ਘੱਟ ਕਰਨ ਵਾਲਿਆਂ ਨੂੰ ਪ੍ਰੋਟੀਨ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ਰੂਮ ਖਾਣ ਨਾਲ ਮੈਟਾਬਾਲੀਜ਼ਮ ਵੀ ਮਜ਼ਬੂਤ ਹੁੰਦਾ ਹੈ। ਮਸ਼ਰੂਮ ’ਚ ਕਈ ਸਿਹਤ ਸਬੰਧੀ ਫਾਇਦੇ ਹੁੰਦੇ ਹਨ ਅਤੇ ਇਹ ਖਾਣ ’ਚ ਵੀ ਕਾਫੀ ਸੁਆਦ ਹੁੰਦਾ ਹੈ।

 

ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ

ਇਸ ਤੋਂ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ। ਇਸ ’ਚ ਮੌਜੂਦ ਅਮੀਨੋ ਐਸਿਡ, ਵਿਟਾਮਿਨ ਵਰਗੇ ਪੋਸ਼ਕ ਤੱਤ ਕਈ ਬੀਮਾਰੀਆਂ ਨਾਲ ਲੜਣ ’ਚ ਮਦਦ ਕਰਦੇ ਹਨ। ਗਰਭ ਅਵਸਥਾ ’ਚ ਫਾਇਦੇਮੰਦ – ਪੋਸ਼ਕ ਤੱਤਾਂ ਨਾਲ ਭਰਪੂਰ ਮਸ਼ਰੂਮ ਗਰਭ ਅਵਸਥਾ ’ਚ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ’ਚ ਮੌਜੂਦ ਪ੍ਰੋਟੀਨ,ਫੈਟ ਅਤੇ ਕਾਰਬੋਹਾਈਡ੍ਰੇਟ ਕੁਪੋਸ਼ਣ ਤੋਂ ਬਚਾਉਂਦੇ ਹਨ। 

Mushroom 2

ਹੋਰ ਪੜ੍ਹੋ: ਸ਼ਾਹਰੁਖ ਖਾਨ ਤੇ ਫੁੱਟਬਾਲਰ ਲਿਓਨੇਲ ਮੇਸੀ ਦੇ ਖਿਲਾਫ ਨੋਟਿਸ ਜਾਰੀ, ਜਾਣੋ ਕਿਉਂ

ਕੈਂਸਰ ਤੋਂ ਬਚਾਅ

ਇਸ ’ਚ ਮੌਜੂਦ ਵਿਟਾਮਿਨ ਬੀ2 ਮੈਟਾਬਾਲੀਜ਼ਮ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਕੈਂਸਰ ਦੇ ਇਲਾਜ ਲਈ ਵੀ ਕਾਰਗਰ ਹੈ। ਮਸ਼ਰੂਮ ਦਾ ਸੇਵਨ ਸਾਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਇਸ ’ਚ ਮੌਜੂਦ ਬੀਟਾ ਗਲੂਕਨ ਸਰੀਰ ਤੇ ਆਪਣਾ ਪ੍ਰਭਾਵ ਛੱਡਦੇ ਹਨ। ਮਸ਼ਰੂਮ ’ਚ ਮੌਜੂਦ ਤੱਤ ਕੈਂਸਰ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਇਸ ਨੂੰ ਸੁੱਕੀ ਜਾਂ ਰਸੇਦਾਰ ਸਬਜ਼ੀ ਬਣਾ ਕੇ ਵੀ ਡਾਈਟ ’ਚ ਸ਼ਾਮਿਲ ਕਰ ਸਕਦੇ ਹੋ। ਮਸ਼ਰੂਮ ’ਚ ਵਿਟਾਮਿਨ ਬੀ ਮੌਜੂਦ ਹੁੰਦਾ ਹੈ ਜੋ ਖਾਣੇ ਨੂੰ ਗਲੂਕੋਜ ’ਚ ਬਦਲ ਦਿੰਦਾ ਹੈ।



Related Post