ਦੋ ਪ੍ਰੇਮੀਆਂ ਦੇ ਵਿਛੋੜੇ ਨੂੰ ਬਿਆਨ ਕਰਦਾ ਹੈ ‘ਲੇਖ’ ਫ਼ਿਲਮ ਦਾ ਨਵਾਂ ਗੀਤ ‘ਮੇਰਾ ਯਾਰ’
Shaminder
March 25th 2022 01:11 PM
ਫ਼ਿਲਮ ‘ਲੇਖ’ (Lekh) ਦਾ ਨਵਾਂ ਗੀਤ ‘ਮੇਰਾ ਯਾਰ’ (Mera Yaar) ਰਿਲੀਜ਼ ਹੋ ਚੁੱਕਿਆ ਹੈ ।ਗੁਰਨਾਮ ਭੁੱਲਰ (Gurnam Bhullar) ਦੀ ਆਵਾਜ਼ ‘ਚ ਆਏ ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਦੋ ਪਿਆਰ ਕਰਨ ਵਾਲਿਆਂ ਦੇ ਜਜ਼ਬਾਤਾਂ ਨੂੰ ਪੇਸ਼ ਕਰਦਾ ਹੈ । ਜੋ ਕਿ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਉਨ੍ਹਾਂ ਦੇ ਸੰਯੋਗ ਉਨ੍ਹਾਂ ਨੂੰ ਇੱਕ ਦੂਜੇ ਤੋਂ ਹਮੇਸ਼ਾ ਦੇ ਲਈ ਦੂਰ ਕਰ ਦਿੰਦੇ ਨੇ । ਜ਼ਿੰਦਗੀ ਦੋਹਾਂ ਨੂੰ ਅਜਿਹੇ ਮੁਕਾਮ ‘ਤੇ ਲਿਆ ‘ਤੇ ਖੜਾ ਕਰ ਦਿੰਦੀ ਹੈ ।