ਅੰਡੇ ਸਾਡੇ ਭੋਜਨ ਦਾ ਅਹਿਮ ਹਿੱਸਾ ਹਨ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਣ ਹੁੰਦਾ ਹੈ। ਇਸ ਬਾਰੇ ਹਰ ਕੋਈ ਜਾਣਦਾ ਹੈ ਕਿ ਅੰਡੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਉਬਲੇ ਆਂਡੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਆਪਣੇ ਦਿਨ ਦੀ ਸ਼ੁਰੂਆਤ ਅੰਡੇ ਨਾਲ ਕਰੋ ਅਤੇ ਇਸ ਨਾਲ ਤੁਹਾਨੂੰ ਪੂਰੇ ਦਿਨ ਲਈ ਊਰਜਾ ਮਿਲਦੀ ਹੈ ਤੇ ਤੁਸੀਂ ਬਿਨਾਂ ਥਕਾਵਟ ਤੋਂ ਕੰਮ ਕਰ ਸਕੋਗੇ। ਅੰਡੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ,ਜੋ ਤੁਹਾਡੇ ਲੰਬੇ ਕੰਮਕਾਜੀ ਦਿਨ ਦੌਰਾਨ ਤੁਹਾਨੂੰ ਸਹੀ ਊਰਜਾ ਦੇ ਨਾਲ ਰੱਖਣਗੇ। ਇਨ੍ਹਾਂ ਵਿੱਚ ਪੌਸ਼ਟਿਕ ਤੱਤਾਂ ਦੀ ਇੱਕ ਰਚਨਾ ਹੁੰਦੀ ਹੈ ਜੋ ਹੌਲੀ- ਹੌਲੀ ਊਰਜਾ ਨੂੰ ਰਿਲੀਜ਼ ਕਰਦੀ ਹੈ ਤੇ ਇਸ ਨਾਲ ਥਕਾਵਟ ਨਹੀਂ ਹੁੰਦੀ।
ਜਦੋਂ ਤੁਸੀਂ ਫਲੂ, ਜਾਂ ਜ਼ੁਕਾਮ ਤੋਂ ਠੀਕ ਹੋ ਰਹੇ ਹੋ, ਤਾਂ ਅੰਡੇ ਤੁਹਾਡੇ ਸਭ ਤੋਂ ਚੰਗੇ ਦੋਸਤ ਹੁੰਦੇ ਹਨ। "ਅੰਡੇ ਦੀ ਜ਼ਰਦੀ ਵਿਟਾਮਿਨ ਡੀ ਦਾ ਇੱਕ ਵਧੀਆ ਸਰੋਤ ਹੈ, ਜੋ ਤੁਹਾਨੂੰ ਬਿਮਾਰ ਹੋਣ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ ਅਤੇ ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਤੁਹਾਨੂੰ ਠੀਕ ਹੋਣ ਵਿੱਚ ਮਦਦ ਕਰ ਸਕਦੇ ਹਨ।
ਹੋਰ ਪੜ੍ਹੋ : ਸਰਦੀਆਂ ਦਾ ਸੁਪਰਫੂਡ ਹੈ ਗਾਜਰ, ਜਾਣੋ ਇਸ ਦੇ ਫਾਇਦੇ
ਅੰਡੇ ਵਿੱਚ ਮੁੱਖ ਤੌਰ 'ਤੇ ਦੋ ਮਹੱਤਵਪੂਰਨ ਖਣਿਜ ਹੁੰਦੇ ਹਨ: ਜ਼ਿੰਕ ਅਤੇ ਸੇਲੇਨੀਅਮ! ਜ਼ਿੰਕ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੈ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਰੋਗ ਪ੍ਰਤੀਰੋਧਕ ਸਮਰਥਾ ਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਚੰਗੀ ਤਰ੍ਹਾਂ ਕੰਮ ਕਰਦੀ ਰਹੇ। ਜਦੋਂ ਕਿ ਸੇਲੇਨਿਅਮ ਤੁਹਾਨੂੰ ਬੋਧਾਤਮਕ ਪੱਧਰ 'ਤੇ ਤਿੱਖਾ ਰੱਖਦਾ ਹੈ। ਇਹ ਤੁਹਾਡੀ ਬੁੱਧੀ, ਇਕਾਗਰਤਾ ਅਤੇ ਯਾਦਦਾਸ਼ਤ ਨੂੰ ਵਧਾਉਂਦਾ ਹੈ।
ਅੰਡੇ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਬਾਇਓਟਿਨ ਹੁੰਦਾ ਹੈ। ਇਹ ਦੋਵੇਂ ਸਾਡੀ ਸਕਿਨ ਤੇ ਵਾਲਾਂ ਦੇ ਲਈ ਲਾਭਦਾਇਕ ਹਨ। ਇਸ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ।ਬਾਇਓਟਿਨ ਚਰਬੀ ਦੀ ਵਰਤੋਂ ਅਤੇ ਫੈਟੀ ਐਸਿਡ ਬਣਾਉਂਦੇ ਹਨ। ਇਹ ਵਾਲਾਂ ਨੂੰ ਚਮਕਦਾਰ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ।