ਸਿੱਖ ਕੌਮ ‘ਚ ਅਜਿਹੇ ਕਈ ਮਹਾਨ ਯੋਧੇ ਅਤੇ ਸ਼ਖ਼ਸੀਅਤਾਂ ਹੋਈਆਂ ਹਨ । ਜਿਨ੍ਹਾਂ ਨੇ ਆਪਣੇ ਕੰਮਾਂ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਅੱਜ ਅਸੀਂ ਜਿਸ ਮਹਾਨ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ । ਉਨ੍ਹਾਂ ਦਾ ਨਾਮ ਹੈ ਮਹਾਰਾਜਾ ਰਣਜੀਤ ਸਿੰਘ (Maharaja Ranjit Singh) । ਨਵੰਬਰ 1780 ਈਸਵੀ ‘ਚ ਗੁਜਰਾਂਵਾਲਾ ਵਿਖੇ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ ਸੀ । ਪੰਜਾਬ ਦੇ ਇਸ ਮਹਾਨ ਨਾਇਕ ਨੇ ਤਲਵਾਰਬਾਜ਼ੀ, ਘੋੜ-ਸਵਾਰੀ, ਯੁੱਧ ਕਲਾਂ ‘ਚ ਮਾਹਿਰ ਮਹਾਰਾਜਾ ਸਿੰਘ ਬਾਦਸ਼ਾਹ ਜਮਾਨ ਸ਼ਾਹ ਦੀਆਂ ਕਾਬਲੀ ਫੌਜਾਂ ਨੂੰ ਵੰਗਾਰਦਿਆਂ ਆਪਣੀ ਬਹਾਦਰੀ ਦੇ ਨਾਲ ਦੁਸ਼ਮਣਾਂ ਨੂੰ ਭਾਜੜਾਂ ਪਾਈਆਂ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ‘ਸ਼ੇਰੇ ਪੰਜਾਬ’ ਦੇ ਨਾਮ ਨਾਲ ਨਵਾਜਿਆ ਗਿਆ ਸੀ ।
image From google
ਹੋਰ ਪੜ੍ਹੋ : ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ’ਤੇ ਹਰਜੀਤ ਹਰਮਨ ਨੇ ਸਾਂਝੀ ਕੀਤੀ ਖਾਸ ਪੋਸਟ
ਆਪਣੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਰਾਣੀ ਸਦਾ ਕੌਰ ਦੀ ਧੀ ਦੇ ਨਾਲ ਵਿਆਹ ਕਰਨ ਤੋਂ ਬਾਅਦ ਜਦੋਂ ਸ਼ੁਕਰਚੱਕੀਆ ਅਤੇ ਘਨੱਈਆ ਮਿਸਲ ਇੱਕ ਹੋ ਗਈਆਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਚੜ੍ਹਦੀ ਉਮਰ ਤੱਕ ਸ਼ਾਸ਼ਨ ਚਲਾਉਣ ਦੇ ਕਈ ਗੁਰ ਹਾਸਲ ਕਰ ਲਏ ਸਨ ।ਕਾਬਲ ਦੇ ਬਾਦਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ ਹਰਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਕਰਚੱਕੀਆ, ਭੰਗੀ, ਨਕੱਈ, ਆਹਲੂਵਾਲੀਆ ਸਣੇ ਕਈ ਮਿਸਲਾਂ ਦੇ ਨਾਲ ਰਲ ਕੇ 27 ਜੁਲਾਈ 1799 ਨੂੰ ਲਾਹੌਰ ‘ਤੇ ਹਮਲਾ ਕਰਦਿਆਂ ਅਫਗਾਨ ਫੌਜਾਂ ਨੂੰ ਭਾਜੜਾਂ ਪਾਈਆਂ ਤਾਂ ਇਹ ਪਹਿਲੀ ਵਾਰ ਹੋਇਆ ਕਿ ਲਾਹੌਰ ਸਿੱਖ ਰਾਜ ਦਾ ਅਧਿਕਾਰਕ ਖੇਤਰ ਬਣਿਆ ।
image From google
ਹੋਰ ਪੜ੍ਹੋ : ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਗਈ ਭੰਨਤੋੜ, ਸਿੱਖ ਭਾਈਚਾਰੇ ਵਿੱਚ ਰੋਸ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਘੇਰਾ ਇੱਥੋਂ ਤੱਕ ਹੀ ਸੀਮਿਤ ਰਿਹਾ ਉਨ੍ਹਾਂ ਨੇ ਇਸ ਤੋਂ ਬਾਅਦ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਅਤੇ ਹੋਰ ਨਿੱਕੇ-ਵੱਡੇ ਇਲਾਕਿਆਂ ਪੁਰ ਜਿੱਤ ਪ੍ਰਾਪਤ ਕਰ ਸਿੱਖ ਰਾਜ ਦਾ ਘੇਰਾ ਵਿਸ਼ਾਲ ਕੀਤਾ । ਮਹਾਰਾਜਾ ਰਣਜੀਤ ਸਿੰਘ ਨੇ ਹੀ ਸਿੱਖ ਰਾਜ ਦਾ ਫੈਲਾਅ ਕਰਦਿਆਂ ‘ਨਾਨਕਸ਼ਾਹੀ’ (Nanakshahi) ਰੁਪਈਆ ਜਾਰੀ ਕੀਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ ਚੜਤ ਨੂੰ ਵੇਖ ਕੇ ਹੋਰ ਕਈ ਮਿਸਲਾਂ ਵੀ ਉਨ੍ਹਾਂ ਦੇ ਨਾਲ ਆ ਗਈਆਂ ਸਨ । ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਮਿੱਤਰਤਾ ਤੋਂ ਬਾਅਦ 1802 ਈਸਵੀ ‘ਚ ਫਗਵਾੜੇ ਦੀ ਜਿੱਤ ਨੇ ਸਿੱਖ ਰਾਜ ਨੂੰ ਹੋਰ ਵੀ ਵਿਸਥਾਰ ਦਿੱਤਾ ਸੀ । ਉਨ੍ਹਾਂ ਨੇ ਨਾ ਸਿਰਫ ਸਿੱਖ ਰਾਜ ਨੂੰ ਵਿਸਥਾਰ ਦੇਣ ਦੇ ਲਈ ਕੰਮ ਕੀਤਾ ।
ਉੱਥੇ ਹੀ ਗੁਰੂ ਧਾਮਾਂ (Gurdwara) ਦੇ ਪ੍ਰਬੰਧ ਨੂੰ ਸਹੀ ਕਰਨ ਦੇ ਲਈ ਵੀ ਕਈ ਕਦਮ ਚੁੱਕੇ। ਸ਼ੇਰੇ ਪੰਜਾਬ ਦੇ ਨਾਂਅ ਨਾਲ ਮਸ਼ਹੂਰ ਰਣਜੀਤ ਸਿੰਘ ਨੇ ਕਸੂਰ, ਮੁਲਤਾਨ ਅਤੇ ਫਿਰ ਸਿਆਲਕੋਟ ‘ਚ ਜਿੱਤ ਪ੍ਰਾਪਤ ਕੀਤੀ ਅਤੇ ਪੰਜਾਬ ਨੂੰ ਖੁਸ਼ਹਾਲ ਸੂਬੇ ਦੇ ਤੌਰ ‘ਤੇ ‘ਮਹਾਂ ਪੰਜਾਬ’ ਦੇ ਤੌਰ ‘ਤੇ ਪਛਾਣ ਦਿੱਤੀ । ਮਹਾਰਾਜਾ ਦੀ ਚੜਤ ਦੇ ਕਾਰਨ ਜਦੋਂ ਅੰਗਰੇਜ਼ਾਂ ਨੂੰ ਇਹ ਲੱਗਣ ਲੱਗ ਪਿਆ ਕਿ ਅੰਗਰੇਜ਼ੀ ਸਾਮਰਾਜ ‘ਚ ਉਹ ਰੁਕਾਵਟ ਬਣ ਰਹੇ ਹਨ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਦੀ ਸੰਧੀ ਕਰਦਿਆਂ ਸਿੱਖ ਰਾਜ ਨੂੰ ਸਤਲੁਜ ਨਦੀ ਤੱਕ ਸੀਮਤ ਕਰ ਦਿੱਤਾ । ਅਨੇਕਾਂ ਮੁਸ਼ਕਿਲਾਂ, ਔਕੜਾਂ, ਸਾਜ਼ਿਸ਼ਾਂ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਆਪਣਾ ਰੁਤਬਾ ਕਾਇਮ ਕਰਨ ‘ਚ ਕਾਮਯਾਬ ਰਹੇ । ਉਹ ਇੱਕ ਮਹਾਨ ਰਾਜਾ ਸਨ ਜਿਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ । ਆਪਣੀ ਬਹਾਦਰੀ ਦੇ ਨਾਲ ਕਈ ਇਲਾਕੇ ਜਿੱਤਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਸੂਰਬੀਰਤਾ ਕਾਰਨ ਹੀ ਅੰਗਰੇਜ਼ ਵੀ ਉਨ੍ਹਾਂ ਦਾ ਲੋਹਾ ਮੰਨਦੇ ਸਨ ।