ਸ਼ਾਹਿਦ ਕਪੂਰ ਅਤੇ ਕੀਰਾ ਅਡਵਾਨੀ ਨੂੰ ਚੜੀ ਦਿੱਲੀ ਦੀ ਠੰਡ, ਦੇਖੋ ਵੀਡਿਓ

ਸ਼ਾਹਿਦ ਕਪੂਰ ਅਤੇ ਕੀਰਾ ਅਡਵਾਨੀ ਏਨੀਂ ਦਿਨੀਂ ਫਿਲਮ ਕਬੀਰ ਸਿੰਘ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ । ਇਹ ਫਿਲਮ ਤੇਲਗੂ ਫਿਲਮ ਅਰਜੁਨ ਰੈਡੀ ਦਾ ਹਿੰਦੀ ਰੀਮੈਕ ਹੈ । ਇਸ ਫਿਲਮ ਦੀ ਸ਼ੂਟਿੰਗ ਦਿੱਲੀ ਵਿੱਚ ਡਾਇਰੈਕਟਰ ਸੰਦੀਪ ਦੇ ਨਿਰਦੇਸ਼ਨ ਹੇਠ ਚੱਲ ਰਹੀ ਹੈ । ਸ਼ਾਹਿਦ ਕਪੂਰ ਤੇ ਕੀਰਾ ਇਸ ਫਿਲਮ ਦੇ ਬੀਹਾਈਂਡ ਦਾ ਸੀਨ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ ।
https://www.instagram.com/p/BshixSulTIH/?utm_source=ig_embed
ਇਹ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਤੇ ਵੀਡਿਓ ਵਿੱਚ ਸ਼ਾਹਿਦ ਕਪੂਰ ਬਾਈਕ ਚਲਾਉਂਦੇ ਹੋਏ ਦਿਖਾਈ ਦਿੰਦੇ ਹਨ । ਇਹਨਾਂ ਵਿੱਚੋਂ ਇੱਕ ਵੀਡਿਓ ਵਿੱਚ ਸ਼ਾਹਿਦ ਕਪੂਰ ਕੀਰਾ ਨੂੰ ਕਾਲਜ ਡਰਾਪ ਕਰਦੇ ਹੋਏ ਨਜ਼ਰ ਆ ਰਹੇ ਹਨ ।
https://www.instagram.com/p/BswfYFGgDx3/?utm_source=ig_embed
ਇਸੇ ਤਰ੍ਹਾਂ ਦੀ ਇੱਕ ਵੀਡਿਓ ਵਿੱਚ ਸ਼ਾਹਿਦ ਹੋਲੀ ਦੇ ਰੰਗ ਵਿੱਚ ਲਿਬੜੇ ਨਜ਼ਰ ਆ ਰਹੇ ਹਨ । ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਾਹਿਦ ਬਹੁਤ ਤੇਜ਼ ਬਾਇਕ ਚਲਾ ਰਹੇ ਹਨ ਤੇ ਉਹਨਾਂ ਦੇ ਪਿੱਛੇ ਕੀਰਾ ਬੈਠੀ ਹੈ । ਸ਼ਾਹਿਦ ਕਪੂਰ ਕਹਿ ਰਹੇ ਹਨ ਕਿ ਬਹੁਤ ਠੰਡ ਹੈ ।
https://www.instagram.com/p/Bs-F_XFA8OK/
ਕਬੀਰ ਸਿੰਘ ਦੀ ਸ਼ੂਟਿੰਗ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿੱਚ ਇਸ ਫਿਲਮ ਦੀ ਸ਼ੂਟਿੰਗ 25 ਦਿਨ ਚੱਲਣੀ ਹੈ । ਇਸ ਲਈ ਦਿੱਲੀ ਦੇ ਵੱਖ ਵੱਖ ਕਾਲਜਾਂ ਨੂੰ ਚੁਣਿਆ ਗਿਆ ਹੈ ।