ਸਿੱਧੂ ਮੂਸੇਵਾਲਾ ਦੇ ਕਤਲ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਸੀ ਮਾਸਟਰ ਮਾਈਂਡ: ਦਿੱਲੀ ਪੁਲਿਸ

Lawrence Bishnoi is mastermind in Sidhu Moose Wala's murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਿਵੇਂ ਜਿਵੇਂ ਪੁਲਿਸ ਜਾਂਚ ਕਰ ਰਹੀ ਹੈ, ਉਵੇਂ ਹੀ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ। ਇਸ ਕੇਸ ਉੱਤੇ ਵੱਖ-ਵੱਖ ਰਾਜਾਂ ਦੀਆਂ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ। ਅਜਿਹੇ ‘ਚ ਦਿੱਲੀ ਪੁਲਿਸ ਵੱਲੋਂ ਇੱਕ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਸਟਰ ਮਾਈਂਡ ਸੀ।
ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਦੇ ਭੋਗ ‘ਤੇ ਅਦਾਕਾਰਾ ਮੈਂਡੀ ਤੱਖਰ ਮੂਸੇਵਾਲੇ ਦੀ ਮਾਂ ਨੂੰ ਗਲ ਲੱਗਕੇ ਭੁੱਬਾ ਮਾਰ ਕੇ ਰੋਈ, ਦੇਖੋ ਤਸਵੀਰਾਂ
ਦਿੱਲੀ ਪੁਲਿਸ ਨੇ ਇੱਕ ਹੋਰ ਸ਼ੱਕੀ ਗੈਂਗਸਟਰ ਸੌਰਭ ਮਹਾਕਾਲ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੌਰਭ ਮਹਾਕਾਲ ਸਿੱਧੂ ਦੇ ਸ਼ੂਟਰਾਂ ‘ਚ ਇੱਕ ਦਾ ਕਰੀਬੀ ਹੈ। ਸਿੱਧੂ ਦੇ ਕਤਲ ‘ਚ ਉਸਦਾ ਸਿੱਧਾ ਹੱਥ ਨਹੀਂ ਹੈ।
HGS Dhaliwal, Special CP, Delhi Police ਨੇ ਕਿਹਾ ਹੈ ਕਿ ਸੌਰਭ ਮਹਾਕਾਲ ਨੂੰ ਮਹਾਰਾਸ਼ਟਰ ਪੁਲਿਸ ਨੇ 14 ਦਿਨਾਂ ਦੀ ਰਿਮਾਂਡ ਉੱਤੇ ਲਿਆ ਹੈ। ਉਨ੍ਹਾਂ ਇਸ ਕਤਲ ਕਾਂਡ ਚ ਪੰਜ ਤੋਂ ਵੱਧ ਲੋਕ ਸ਼ਾਮਿਲ ਸਨ। ਬਹੁਤ ਜਲਦ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਸ਼ੁੱਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਤੋਂ ਜਲਦ ਕਾਤਲਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਕਤਲ ਨਾਲ ਜੁੜੇ 10 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ ਤੇ ਇਹ ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਇਹ ਸ਼ਾਰਪ ਸ਼ੂਟਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੁੰਬਈ ਨਾਲ ਸਬੰਧ ਰੱਖਦੇ ਹਨ।
ਦੱਸ ਦਈਏ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਜਵਾਹਰਕੇ ਪਿੰਡ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ, ਜਿਸ ਚ ਪੰਜਾਬੀ ਮਨੋਰੰਜਨ ਜਗਤ ਅਤੇ ਸਿਆਸੀ ਜਗਤ ਦੀਆਂ ਨਾਮੀ ਹਸਤੀਆਂ ਪਹੁੰਚੀਆਂ ਸਨ। ਲੱਖਾਂ ਦੀ ਗਿਣਤੀ ‘ਚ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਗਾਇਕ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।