Laung Laachi 2: ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ਲਾਹੌਰ, ਦੇਖੋ ਵੀਡੀਓ

Laung Laachi 2 Movie New song 'Lahore' released : ਲਾਹੌਰ ਸ਼ਹਿਰ ਨੂੰ ਲੈ ਕੇ ਕਈ ਗੀਤ ਪਹਿਲਾਂ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਵਾਰ ਐਮੀ ਵਿਰਕ ਲਾਹੌਰ ਟਾਈਟਲ ਹੇਠ ਗੀਤ ਲੈ ਕੇ ਆਏ ਹਨ। ਜੀ ਹਾਂ ਆਉਣ ਵਾਲੀ ਪੰਜਾਬੀ ਫ਼ਿਲਮ ਲੌਂਗ ਲਾਚੀ-2 ਦਾ ਇੱਕ ਹੋਰ ਨਵਾਂ ਪੰਜਾਬੀ ਗੀਤ ਲਾਹੌਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੱਸਿਆ ਕਿਵੇਂ ਲੰਘ ਰਹੀ ਹੈ ਵਿਆਹੁਤਾ ਜ਼ਿੰਦਗੀ, ਇਸ ਗੱਲ ਨੂੰ ਲੈ ਕੇ ਕੈਟਰੀਨਾ ਤੇ ਵਿੱਕੀ ‘ਚ ਵੀ ਹੁੰਦਾ ਹੈ ਝਗੜਾ
image source YouTube
ਇਹ ਗੀਤ ਦਰਸ਼ਕਾਂ ਨੂੰ ਨੱਚ-ਟੱਪਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਗੀਤ ਦੇ ਬੋਲ Kavvy Riyaaz ਨੇ ਲਿਖੇ ਨੇ ਤੇ ਮਿਊਜ਼ਿਕ Gaiphy ਨੇ ਦਿੱਤਾ ਹੈ। ਗਾਣੇ ਦੇ ਵੀਡੀਓ ਚ ਐਮੀ ਵਿਰਕ, ਨੀਰੂ ਬਾਜਵਾ, ਅੰਬਰਦੀਪ ਅਤੇ ਫ਼ਿਲਮ ਦੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਬਰਫੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗਾਣੇ ਵਿਊਜ਼ ਲਗਾਤਾਰ ਵੱਧ ਰਹੇ ਹਨ।
image source YouTube
ਹਾਲ ਹੀ ‘ਚ ਅਮਰ ਨੂਰੀ ਅਤੇ ਜਸਵਿੰਦਰ ਬਰਾੜ ਦੀ ਆਵਾਜ਼ ‘ਚ ਤਾੜੀਆਂ ਗੀਤ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਨੀਰੂ ਬਾਜਵਾ,ਐਮੀ ਵਿਰਕ ਤੇ ਅੰਬਰਦੀਪ ਸਿੰਘ ਦੀ ਇਹ ਫ਼ਿਲਮ 19 ਅਗਸਤ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਲੌਂਗ ਲਾਚੀ 2 ਦੀ ਫਿਲਮ ‘ਚ ਅੰਬਰਦੀਪ, ਨੀਰੂ, ਐਮੀ ਤੋਂ ਇਲਾਵਾ ਅਮਰ ਨੂਰੀ, ਜਸਵਿੰਦਰ ਭੱਲਾ, ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।
image source YouTube
View this post on Instagram