ਪੰਜਾਬੀ ਫ਼ਿਲਮ 'ਕਿੱਟੀ ਪਾਰਟੀ' ਜਲਦ ਆ ਰਹੀ ਹੈ ਸਭ ਨੂੰ ਹਸਾਉਣ, ਫਰਸਟ ਲੁੱਕ ਆਇਆ ਸਾਹਮਣੇ
ਪੰਜਾਬੀ ਫ਼ਿਲਮ 'ਕਿੱਟੀ ਪਾਰਟੀ' ਜਲਦ ਆ ਰਹੀ ਹੈ ਸਭ ਨੂੰ ਹਸਾਉਣ, ਫਰਸਟ ਲੁੱਕ ਆਇਆ ਸਾਹਮਣੇ : ਐਕਟਰ, ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਨਵ ਬਾਜਵਾ ਦੀ ਨਵੀਂ ਫ਼ਿਲਮ 'ਕਿੱਟੀ ਪਾਰਟੀ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਇਹ ਫ਼ਿਲਮ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ ਜਿਸ 'ਚ ਮੈਗਾ ਸਟਾਰਕਾਸਟ ਦੇਖਣ ਨੂੰ ਮਿਲਣ ਵਾਲੀ ਹੈ। ਜੀ ਹਾਂ ਦੱਸ ਦਈਏ ਇਸ ਫ਼ਿਲਮ 'ਚ ਕਾਇਨਾਤ ਅਰੋੜਾ, ਮਨੀ ਬੋਪਾਰਾਏ, ਨੀਲੂ ਕੋਹਲੀ, ਅਨੀਤਾ ਦੇਵਗਨ, ਉਪਾਸਨਾ ਸਿੰਘ ਅਤੇ ਇਹਨਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵ ਬਾਜਵਾ, ਰਾਣਾ ਰਣਬੀਰ ਅਤੇ ਜਸਵਿੰਦਰ ਭੱਲਾ ਲੀਡ ਰੋਲ ਨਿਭਾ ਰਹੇ ਹਨ।
View this post on Instagram
Very funny movie # ah dir by Nav bajwa bai
ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨਵ ਬਾਜਵਾ ਵੱਲੋਂ ਕੀਤਾ ਗਿਆ ਹੈ। ਜਗਜੀਤ ਸਿੰਘ ਐਰੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇੱਕ ਫੈਮਿਲੀ ਕਾਮੇਡੀ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ 'ਚ ਮੱਧ ਵਰਗ ਦੇ ਪਰਿਵਾਰ ਦੀਆਂ ਮਹਿਲਾਵਾਂ ਦੀ ਦੋਸਤੀ ਦਿਖਾਈ ਜਾਵੇਗੀ ਅਤੇ ਉਹਨਾਂ ਦੇ ਪਤੀ ਸਰਕਾਰੀ ਨੌਕਰੀ ਕਰਦੇ ਹਨ ਅਤੇ ਉਹ ਆਪਣੇ ਪਤੀਆਂ ਤੋਂ ਕੁਝ ਨਹੀਂ ਛੁਪਾਉਂਦੀਆਂ। ਪਰ ਇਸ ਵਿੱਚ ਹੀ ਬਹੁਤ ਸਾਰੇ ਟਵਿਸਟ ਦੇਖਣ ਨੂੰ ਮਿਲਦੇ ਹਨ ਜਿਹੜੇ ਹਸਾ ਹਸਾ ਕੇ ਢਿੱਡੀ ਪੀੜਾਂ ਪਾਉਣ ਵਾਲੇ ਹਨ।
ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੀ ਕਲਮ , ਦਿਲਪ੍ਰੀਤ ਢਿੱਲੋਂ ਦੀ ਆਵਾਜ਼ , ਤੇ ਮਨੀ ਔਜਲਾ ਦਾ ਮਿਊਜ਼ਿਕ , ਦੇਖੋ ਵੀਡੀਓ
View this post on Instagram
'ਕਿੱਟੀ ਪਾਰਟੀ' ਨਾਮਕ ਇਹ ਫ਼ਿਲਮ ਅਕਤੂਬਰ 4 ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲਣ ਵਾਲੀ ਹੈ। ਦੇਖਣਾ ਹੋਵੇਗਾ ਦਰਸ਼ਕ ਇਸ 'ਕਿਟੀ ਪਾਰਟੀ' ਪਾਰਟੀ ਦਾ ਕਿੰਨ੍ਹਾਂ ਕੁ ਅਨੰਦ ਮਾਣਦੇ ਹਨ।