ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਯਾਨੀ ਕਿ ਸ਼ੁੱਭਦੀਪ ਸਿੰਘ ਸਿੱਧੂ, ਜੇਕਰ ਦੁਨੀਆ ਵਿੱਚ ਹੁੰਦਾ ਤਾਂ 11 ਜੂਨ ਨੂੰ ਉਹ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰਦੇ। ਹਰ ਸਾਲ ਸਿੱਧੂ ਮੂਸੇਵਾਲਾ ਦੇ ਪਿੰਡ ਕੇਕ ਲੈ ਕੇ ਜਾਂਦੇ ਪ੍ਰਸ਼ੰਸਕ ਇਸ ਵਾਰ ਬਹੁਤ ਹੀ ਭਾਵੁਕ ਨਜ਼ਰ ਆਏ। ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ਰਧਾਂਜਲੀ ਦਿੱਤੀ ਹੈ।
ਹੋਰ ਪੜ੍ਹੋ : ‘ਮੂਸੇਵਾਲਾ ਨੇ ਦੱਸਿਆ ਸੀ ਕਿ ਕੈਨੇਡਾ ਛੱਡ ਕੇ ਪਿੰਡ ਆ ਕੇ ਵੀ ਰਿਹਾ ਜਾ ਸਕਦਾ ਹੈ’-ਗੁਰਪ੍ਰੀਤ ਘੁੱਗੀ
ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲਾ ਵਿੱਚ ਹੋਇਆ ਸੀ। ਪਰ 29 ਮਈ 2022 ਦਾ ਦਿਨ ਕਹਿਰ ਬਣਕੇ ਝੜੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ। ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਉੱਤੇ ਦੁਖਾਂ ਦਾ ਪਹਾੜ ਟੁੱਟ ਪਿਆ। ਇੱਕ ਪਿਤਾ ਨੇ ਆਪਣੇ ਹੱਥਾਂ ਨਾਲ ਬੇਟੇ ਦੀ ਅਰਥੀ ਸਜਾਈ ਅਤੇ ਲਾੜੇ ਵਾਂਗ ਸਜਾ ਕੇ ਅੰਤਿਮ ਵਿਦਾਈ ਦਿੱਤੀ। ਬੀਤੇ ਦਿਨੀ ਇੱਕ ਵਾਰ ਫਿਰ ਗਾਇਕ ਦੇ ਪ੍ਰਸ਼ੰਸਕ ਅਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਦੱਸ ਦਈਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਥਾਂ-ਥਾਂ ਛਬੀਲ ਲਾ ਕੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ।
ਅਦਾਕਾਰਾ ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ- ‘ਜਨਮਦਿਨ ਮੁਬਾਰਕ ਲੇਜੈਂਡ...ਤੁਹਾਡਾ ਸੰਗੀਤ ਅਤੇ ਯਾਦਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਰਹਿਣਗੀਆਂ’।
ਅਦਾਕਾਰਾ ਸਰਗੁਣ ਮਹਿਤਾ ਨੇ ਵੀ ਸਿੱਧੂ ਮਸੂਵਾਲੇ ਨਾਲ ਬਿਤੇ ਪਲ ਦੀ ਇੱਕ ਖ਼ੂਬਸੂਰਤ ਯਾਦ ਨੂੰ ਸਾਂਝਾ ਕੀਤਾ ਹੈ। ਉਹਨਾਂ ਨੇ ਲਿਖਿਆ ਹੈ- ‘ਪਹਿਲੀ ਵਾਰ ਸਿੱਧੂ ਨੂੰ ਮਿਲੀ ਸੀ ਤਾਂ ਮੈਂ ਹੋਟਲ ਐਂਟਰ ਕਰ ਰਹੀ ਸੀ ਤੇ ਉਹ (ਸਿੱਧੂ ਮੂਸੇਵਾਲਾ) ਕਾਫੀ ਬੰਦਿਆਂ ਨਾਲ ਘਿਰਿਆ ਹੋਇਆ ਬਾਹਰ ਆ ਰਿਹਾ ਸੀ...ਮੈਨੂੰ ਪਤਾ ਨਹੀਂ ਲੱਗ ਕੇ ਕੌਣ ਬਾਹਰ ਗਿਆ... ਇੱਕ ਮਿੰਟ ਬਾਅਦ ਹੀ ਪਿੱਛੋ ਆਵਾਜ਼ ਆਈ ਮੈਂ ਮੁੜੀ ਤਾਂ ਸਿੱਧੂ ਸੀ...ਉਹ ਆਪਣੀ ਗੱਡੀ ਚ ਬੈਠ ਗਿਆ ਸੀ ਫਿਰ ਕਿਸੇ ਨੇ ਦੱਸਿਆ ਕਿ ਮੈਨੂੰ (ਸਰਗੁਣ) ਕਰੋਸ ਕੀਤਾ ਉਹਨੇ ਤਾਂ ਉਤਰ ਕੇ ਵਾਪਸ ਹੈਲੋ ਬੋਲਣ ਆਇਆ...ਤੇ ਨਾਲ 5 ਵਾਰ sorry ਵੀ ਕਿਹਾ, ਕੀ ਉਹ ਪਹਿਲਾਂ ਨੀਂ ਰੁਕਿਆ...'
ਉਨ੍ਹਾਂ ਨੇ ਅੱਗੇ ਲਿਖਿਆ- ‘ਥੋੜ੍ਹੇ ਮਹੀਨਿਆਂ ਬਾਅਦ ਕਿਸਮਤ-2 ਦੇ ਸੈੱਟ ਤੇ ਮਿਲੇ...ਉਨ੍ਹਾਂ ਫਿਰ ਦੁਬਾਰਾ ਸੌਰੀ ਬੋਲ ਕੇ ਉਸ ਦਿਨ ਉਨ੍ਹਾਂ ਪਤਾ ਨਹੀਂ ਸੀ ਲੱਗਿਆ ਕੇ ਮੈਂ ਉਨ੍ਹਾਂ ਕਰੋਸ ਕੀਤਾ....ਮੈਂ ਸੋਚਦੀ ਰਹੀ ਕਿ ਇਨ੍ਹਾਂ ਪਤਾ ਹੀ ਨਹੀਂ ਸ਼ਾਇਦ ਕਿ ਆ ਕਿੰਨੀ ਵੱਡੀ ਚੀਜ਼ ਆ...ਬਸ ਉੱਦੋਂ ਇੱਕ ਗੱਲ ਪੱਕੀ ਪਤਾ ਲੱਗ ਗਈ ਸੀ ਕਿ "dil da ni maada , tera siddhu moosewala"...ਸਿਰਫ ਗਾਣਿਆਂ ਲਈ ਯਾਦ ਰੱਖਿਆ ਤਾਂ ਤੇਰਾ ਮੁੱਲ ਨਹੀਂ ਪੈਣਾ ਕਿਉਂਕਿ ਤੂੰ ਇਨਸਾਨ ਵੀ ਬਹੁਤ ਵੱਡਾ ਸੀ... #LEGEND HAPPY BIRTHDAY ...’
ਦੱਸ ਦਈਏ ਬੀਤੇ ਦਿਨੀਂ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਦਾਸ ਮਾਨ, ਸੁਨੰਦਾ ਸ਼ਰਮਾ, ਐਮੀ ਵਿਰਕ, ਅਫਸਾਨਾ ਖ਼ਾਨ ਅਤੇ ਕਈ ਹੋਰ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਨੂੰ ਜਨਮਦਿਨ ਤੇ ਸ਼ਰਧਾਂਜਲੀ ਦਿੰਦੇ ਹੋਏ ਯਾਦ ਕੀਤਾ।
View this post on Instagram
A post shared by Sonam Bajwa (@sonambajwa)