ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ ਹੈ । ਅੱਜ ਦੇ ਹੀ ਦਿਨ ਅਦਾਕਾਰ ਨੇ ਆਪਣੇ ਫਲੈਟ ‘ਚ ਖੁਦਕੁਸ਼ੀ ਕਰ ਲਈ ਸੀ । ਜਿਸ ਤੋਂ ਬਾਅਦ ਪੂਰੀ ਬਾਲੀਵੁੱਡ ਇੰਡਸਟਰੀ ‘ਚ ਹੜਕੰਪ ਮੱਚ ਗਿਆ ਸੀ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੰਜੀਨਅਰਿੰਗ ਦੀ ਪੜ੍ਹਾਈ ਤੋਂ ਬਾਅਦ ਉਹ ਅਦਾਕਾਰੀ ਦੀ ਦੁਨੀਆ ‘ਚ ਆਏ।
Image From Instagram
ਹੋਰ ਪੜ੍ਹੋ : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗਾਇਕ ਕਮਲਹੀਰ ਅਤੇ ਬਿੰਨੂ ਢਿੱਲੋਂ ਨੇ ਗੁਰੂ ਸਾਹਿਬ ਨੂੰ ਕੀਤਾ ਯਾਦ
Image From Instagram
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ ਅਤੇ ਪਵਿੱਤਰ ਰਿਸ਼ਤਾ ਨਾਂਅ ਦੇ ਸੀਰੀਅਲ ‘ਚ ਅਦਾਕਾਰੀ ਕਰਕੇ ਉਨ੍ਹਾਂ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਅੱਜ ਉਸ ਨੂੰ ਗੁਜ਼ਰਿਆਂ ਇਕ ਸਾਲ ਪੂਰਾ ਹੋ ਗਿਆ ਹੈ। ਪਟਨਾ ’ਚ ਜਨਮੇ ਇਸ ਅਦਾਕਾਰ ਨੇ ਟੀਵੀ ਤੋਂ ਬਾਲੀਵੁੱਡ ਤਕ ਦਾ ਸਫ਼ਰ ਤੈਅ ਕੀਤਾ।
2002 ’ਚ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ। ਉਸੇ ਸਾਲ ਉਸ ਦਾ ਪਰਿਵਾਰ ਪਟਨਾ ਤੋਂ ਦਿੱਲੀ ਸ਼ਿਫਟ ਹੋ ਗਿਆ। ਉਹ ਪੜ੍ਹਨ ’ਚ ਬਹੁਤ ਹੁਸ਼ਿਆਰ ਸੀ।
Image From Instagram
11ਵੀਂ ਜਮਾਤ ’ਚ ਪੜ੍ਹਦਿਆਂ ਉਸ ਨੇ ਫਿਜ਼ਿਕਸ ਓਲੰਪੀਆਡ ’ਚ ਗੋਲਡ ਮੈਡਲ ਹਾਸਲ ਕੀਤਾ। ਦਿੱਲੀ ਦੇ ਕਾਲਜ ਆਫ ਇੰਜੀਨੀਅਰਿੰਗ ’ਚ ਮਕੈਨੀਕਲ ਇੰਜੀਨੀਅਰਿੰਗ ਕਰਦਿਆਂ ਉਸ ਨੂੰ ਲੱਗਿਆ ਕਿ ਉਸ ਨੂੰ ਕੁਝ ਵੱਖਰਾ ਕਰਨਾ ਚਾਹੀਦਾ ਹੈ। ਬਾਅਦ ’ਚ ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਤੇ ਸ਼ਿਆਮਕ ਡਾਵਰ ਦੇ ਡਾਂਸ ਗਰੁੱਪ ’ਚ ਸ਼ਾਮਲ ਹੋ ਗਿਆ, ਜਿਸ ਨਾਲ ਉਸ ਨੇ ਦੇਸ਼-ਵਿਦੇਸ਼ ’ਚ ਕਈ ਸ਼ੋਅ ਕੀਤੇ। 2013 ’ਚ ਉਸ ਨੇ ‘ਕਾਈ ਪੋ ਛੇ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ’ਚ ਉਸ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ।