ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਕਰਨ ਜਾ ਰਹੇ ਨੇ ਪਹਿਲਾ ਬਾਲੀਵੁੱਡ ਡੈਬਿਊ

ਦਿੱਗਜ ਅਭਿਨੇਤਾ ਇਰਫਾਨ ਖਾਨ ਕਰੀਬ ਦੋ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਅਜੇ ਵੀ ਆਪਣੇ ਫੈਨਜ਼ ਦੀਆਂ ਯਾਦਾਂ 'ਚ ਵਸਦੇ ਹਨ। ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਇਰਫਾਨ ਖਾਨ ਦੇ ਬੇਟੇ ਬਾਬਿਲ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਿਹਾ ਹੈ। ਬਾਬਿਲ ਨੇ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਦਾਕਾਰੀ ਦੀ ਰਾਹ ਚੁਣੀ ਹੈ।
ਬਾਬਿਲ ਜਿੱਥੇ ਹਰ ਰੋਜ਼ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ, ਉੱਥੇ ਹੀ ਦੂਜੇ ਪਾਸੇ ਉਹ ਬਾਲੀਵੁੱਡ 'ਚ ਆਪਣੇ ਡੈਬਿਊ ਦੀ ਤਿਆਰੀ ਵੀ ਕਰ ਰਹੇ ਹਨ। ਉਹ 'ਬੁਲਬੁਲ' ਨਿਰਦੇਸ਼ਕ ਅਨਵਿਤਾ ਦੱਤ ਦੀ ਫਿਲਮ 'ਕਾਲਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਚ ਉਨ੍ਹਾਂ ਨਾਲ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ 'ਦਿ ਰੇਲਵੇ ਮੈਨ' 'ਚ ਵੀ ਕੰਮ ਕਰ ਰਹੇ ਹਨ।
ਦੱਸ ਦਈਏ ਕਿ ਬਾਬਿਲ ਖਾਨ ਆਪਣੇ ਪਿਤਾ ਇਰਫਾਨ ਖਾਨ ਦੇ ਬਹੁਤ ਕਰੀਬ ਸਨ, ਇਸ ਲਈ ਉਹ ਅਕਸਰ ਆਪਣੇ ਪਿਤਾ ਦੀਆਂ ਯਾਦਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਪਰ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਇਰਫਾਨ ਅਤੇ ਮਾਂ ਸੁਤਾਪਾ ਦੇ ਰਿਸ਼ਤੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ।
ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਨੇ ਪਿਤਾ ਦੇ ਸਫਰ ਕਰੀਅਰ ਲਈ ਉਸ ਦੀ ਮਾਂ ਸੁਤਪਾ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਗੱਲ ਕੀਤੀ। ਬਾਬਿਲ ਨੇ ਗੱਲਬਾਤ ਦੌਰਾਨ ਕਿਹਾ ਕਿ ਮਾਂ ਤੋਂ ਬਿਨਾਂ ਬਾਬਾ ਕਦੇ ਵੀ ਇੰਨੇ ਦਮਦਾਰ ਐਕਟਰ ਨਹੀਂ ਬਣ ਸਕਦੇ ਸੀ। ਉਹ ਜੋ ਵੀ ਸੀ, ਉਹ ਮੇਰੀ ਮਾਂ ਕਰਕੇ ਹੀ ਸੀ। ਮੇਰੀ ਮਾਂ ਨੇ ਸਾਨੂੰ ਪਾਲਣ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਦਾ ਕਰੀਅਰ ਸੀ। ਮਾਤਾ ਜੀ ਨੇ ਪੂਰਾ ਧਿਆਨ ਰੱਖਿਆ ਕਿ ਬਾਬਾ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਕੰਮ ਕਰਦਾ ਰਹਿਣ।
ਬਾਬਿਲ ਨੇ ਅੱਗੇ ਕਿਹਾ, "ਮੇਰੀ ਮਾਂ ਇੱਕ ਬਹੁਤ ਹੀ ਮਹੱਤਵਕਾਂਸ਼ੀ ਔਰਤ ਹੈ ਅਤੇ ਉਸ ਨੂੰ ਆਪਣੇ ਪਤੀ ਅਤੇ ਬੱਚਿਆਂ ਲਈ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਕਰਨ ਲਈ ਬਹੁਤ ਹਿੰਮਤ ਦੀ ਲੋੜ ਹੋਵੇਗੀ। ਅਜਿਹਾ ਕਰਨ ਲਈ ਉਸ ਨੇ ਪਤਾ ਨਹੀਂ ਕਿੰਨੀ ਵਾਰ ਆਪਣੇ ਆਪ ਨੂੰ ਮਾਰਿਆ ਹੋਵੇਗਾ, ਪਰ ਉਹ ਹਾਰੀ। ਨਹੀਂ। ਬਾਬਾ...ਬਾਬਾ ਜਿਥੇ ਸੀ ਉਹ ਇਸ ਲਈ ਕਿਉਂਕਿ ਮੰਮਾ...ਮੰਮੀ ਉੱਥੇ ਸੀ। ਉਹ ਉਸ ਤੋਂ ਬਿਨਾਂ ਕੁਝ ਵੀ ਨਹੀਂ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਮੰਮੀ ਨੂੰ ਇਸ ਲਈ ਕਦੇ ਕਿਸੇ ਤੋਂ ਵੀ ਕ੍ਰੈਡਿਟ ਮਿਲੇਗਾ, ਬਾਬਾ ਤੋਂ ਵੀ ਨਹੀਂ। ਜਦੋਂ ਬਾਬਾ ਬਿਮਾਰ ਪੈ ਗਏ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਨੇ ਉਨ੍ਹਾਂ ਲਈ ਕੀ ਕੀਤਾ ਹੈ।"
ਹੋਰ ਪੜ੍ਹੋ : ਸੁਤਾਪਾ ਸਿਕੰਦਰ ਨੇ ਦੱਸੀ ਪਤੀ ਇਰਫਾਨ ਖ਼ਾਨ ਨਾਲ ਬਿਤਾਏ ਆਖ਼ਰੀ ਪਲਾਂ ਦੀ ਕਹਾਣੀ
ਹੁਣ ਇਰਫਾਨ ਖਾਨ ਦੇ ਫੈਨਜ਼ ਬਾਬਿਲ ਨੂੰ ਵੱਡੇ ਪਰਦੇ ਉੱਤੇ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਹੁਣ ਇਹ ਵੇਖਣਾ ਹੋਵੇਗਾ ਕਿ ਬਾਬਿਲ ਆਪਣੇ ਪਿਤਾ ਵਾਂਗ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਸਕਣਗੇ ਜਾਂ ਨਹੀਂ