ਭਾਰਤ ਦੀ ਨਾਈਟਿੰਗੇਲ ਨਾਂਅ ਨਾਲ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ 8 ਜਨਵਰੀ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਹਨ। ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਚੱਲਦੇ ਉਨ੍ਹਾਂ ਨੂੰ ਆਈਸੀਯੂ 'ਚ ਭਰਤੀ ਕਰਵਾਇਆ ਗਿਆ ਹੈ। ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਨਵਾਂ ਹੈਲਥ ਅਪਡੇਟ ਜਾਰੀ ਕਰਕੇ ਦਿੱਤੀ ਹੈ।
ਉਨ੍ਹਾਂ ਹੈਲਥ ਅਪਡੇਟ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਲਤਾ ਮੰਗੇਸ਼ਕਰ ਜੀ 8 ਜਨਵਰੀ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਹਨ। ਲਤਾ ਮੰਗੇਸ਼ਕਰ ਦੀ ਹਾਲਤ 'ਚ ਪਹਿਲਾਂ ਹੀ ਕਾਫੀ ਸੁਧਾਰ ਹੋ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਡਾ.ਪ੍ਰੀਤ ਸਮਦਾਨੀ ਅਤੇ ਉਨ੍ਹਾਂ ਦੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪਰਿਵਾਰ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਦੇਖਭਾਲ ਜਾਰੀ ਹੈ। ਆਓ ਅਸੀਂ ਲਤਾ ਦੀਦੀ ਦੇ ਜਲਦੀ ਠੀਕ ਹੋਣ ਅਤੇ ਘਰ ਵਾਪਸੀ ਲਈ ਪ੍ਰਾਰਥਨਾ ਕਰੀਏ।
ਹੋਰ ਪੜ੍ਹੋ : A.K. Hangal Birthday Special : ਜਾਣੋ ਸ਼ੋਲੇ ਫ਼ਿਲਮ ਦੇ ਰਹੀਮ ਚਾਚਾ ਦੀ ਅਸਲ ਜ਼ਿੰਦਗੀ ਦੀ ਕਹਾਣੀ, 98 ਸਾਲ ਦੀ ਉਮਰ ਤੱਕ ਕੀਤਾ ਕੰਮ
ਇਸ ਤੋਂ ਪਹਿਲਾਂ, ਦਿੱਗਜ ਗਾਇਕ ਨੂੰ ਸਾਹ ਲੈਣ ਵਿੱਚ ਤਕਲੀਫ ਤੋਂ ਬਾਅਦ ਨਵੰਬਰ 2019 ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
Image Source: Google
ਦੱਸਣਯੋਗ ਹੈ ਕਿ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ 93ਵੇਂ ਸਾਲਾਂ ਦੇ ਹਨ। ਉਹ ਕੋਰੋਨਾ ਦੇ ਨਾਲ-ਨਾਲ ਨਿਮੋਨੀਆ ਤੋਂ ਵੀ ਪੀੜਤ ਹਨ। ਬਿਮਾਰੀ ਅਤੇ ਉਨ੍ਹਾਂ ਦੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ। ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿੱਚ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੌਰਾਨ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਦੇਸ਼ ਭਰ 'ਚ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
pic.twitter.com/xDxD43SHsw
— Lata Mangeshkar (@mangeshkarlata) January 27, 2022