ਪੰਜਾਬੀ ਸਿਨੇਮਾ 'ਚ ਕਦੇ ਅਜਿਹਾ ਸਮਾਂ ਹੁੰਦਾ ਸੀ ਜਦੋਂ ਐਕਟਰਾਂ ਜਾਂ ਗਾਇਕਾਂ ਵੱਲੋਂ ਆਪਣੇ ਸਿਹਤ ਅਤੇ ਸ਼ਰੀਰ ਨੂੰ ਲੈ ਕੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਅੱਜ ਤੋਂ 20 ਸਾਲ ਪਹਿਲਾਂ ਪੰਜਾਬੀ ਸਿਨੇਮਾ ਦਿੱਖ 'ਚ ਕੁੱਝ ਖਾਸ ਨਹੀਂ ਸੀ। ਉਹ ਸਮਾਂ ਹੀ ਅਜਿਹਾ ਸੀ ਇੱਕ ਐਕਟਰ ਫਿਲਮ 'ਚ ਕੰਮ ਕਰ ਰਿਹਾ ਹੈ ਅਤੇ ਚੰਗਾ ਕੰਮ ਕਰ ਰਿਹਾ ਅਤੇ ਨਿਰਮਾਤਾਵਾਂ ਵੱਲੋਂ ਫਿਲਮ ਬਣਾਉਣਾ ਹੀ ਬਹੁਤ ਵੱਡੀ ਗੱਲ ਸੀ। ਕਿਉਂਕਿ ਉਹਨਾਂ ਵੇਲਿਆਂ 'ਚ ਲੋਕਾਂ ਵੱਲੋਂ ਵੀ ਫ਼ਿਲਮਾਂ 'ਚ ਖਾਸ ਧਿਆਨ ਨਹੀਂ ਸੀ ਦਿੱਤਾ ਜਾਂਦਾ। ਫ਼ਿਲਮਾਂ 'ਚ ਕੰਮ ਕਰਨਾ ਵੀ ਪੰਜਾਬ ਦੇ ਪਿੰਡਾਂ 'ਚ ਚੰਗਾ ਨਹੀਂ ਸੀ ਸਮਜਿਆ ਜਾਂਦਾ।
ਪਰ ਸਿਨੇਮਾ ਦੀ ਦਿੱਖ ਬਦਲਦੀ ਗਈ ਅਤੇ ਕਲਾਕਾਰਾਂ ਦੀ ਸ਼ਰੀਰਕ ਬਣਤਰ 'ਚ ਅੰਤਰ ਆਉਂਦਾ ਗਿਆ। ਯੋਗਰਾਜ ਅਤੇ ਗੁੱਗੂ ਗਿੱਲ ਦੇ ਵੇਲੇ ਤੋਂ ਪੰਜਾਬੀ ਸਿਨੇਮਾ ਨੇ ਅਜਿਹੀ ਉਛਾਲ ਮਾਰੀ ਸੀ ਕਿ ਹਰ ਕੋਈ ਫ਼ਿਲਮਾਂ ਵੱਲ ਖਿੱਚਦਾ ਚਲਾ ਗਿਆ। ਅਜਿਹਾ ਨਹੀਂ ਕਿ ਪੰਜਾਬੀ ਫਿਲਮ ਅਤੇ ਸਿੰਗਿੰਗ ਇੰਡਸਟਰੀ 'ਚ ਕਦੇ ਗਿਰਾਵਟ ਨਹੀਂ ਆਈ। ਹਰ ਇੱਕ ਫੀਲਡ ਦੀ ਤਰਾਂ ਪੰਜਾਬੀ ਇੰਡਸਟਰੀ ਵੀ ਉੱਪਰ ਥੱਲੇ ਹੁੰਦੀ ਰਹੀ ਹੈ ਪਰ ਕੋਈ ਨਾ ਕੋਈ ਅਜਿਹਾ ਅਦਾਕਾਰ ਆਇਆ ਜਿਸ ਨੇ ਗਿਰਦੇ ਸਿਨੇਮਾ ਨੂੰ ਸਹਾਰਾ ਲਗਾਇਆ ਹੈ।
ਉਦਾਹਰਣ ਵੱਜੋਂ ਹਰਬਜਨ ਮਾਨ ਦਾ ਨਾਮ ਸਾਹਮਣੇ ਆਉਂਦਾ ਹੈ ਜਦੋਂ ਉਹਨਾਂ ਫਿਲਮ ਜਗਤ 'ਚ ਐਂਟਰੀ ਮਾਰੀ ਤਾਂ ਸਿਨੇਮਾ ਕੋਈ ਚੰਗੇ ਪੱਧਰ 'ਤੇ ਨਹੀਂ ਸੀ ਪਰ ਹਰਭਜਨ ਮਾਨ ਦੀਆਂ ਉਹਨਾਂ ਫ਼ਿਲਮਾਂ ਨੇ ਸਿਨੇਮਾ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ ਹੈ।
ਹੋਰ ਪੜ੍ਹੋ : ਜਾਣੋ ਉਹਨਾਂ ਪੰਜਾਬੀ ਸਿਤਾਰਿਆਂ ਬਾਰੇ ਜਿੰਨ੍ਹਾਂ ਟੀਵੀ ਸਕਰੀਨ ਤੋਂ ਕੀਤਾ ਸਿਨੇਮਾਂ ਸਕਰੀਨ ਤੱਕ ਦਾ ਸਫ਼ਰ
ਜੇਕਰ ਗੱਲ ਕਰੀਏ ਅੱਜ ਦੇ ਪੰਜਾਬੀ ਸਿਨੇਮਾ ਦੀ ਤਾਂ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਆਪਣੇ ਸੁਨਹਿਰੇ ਦੌਰ ਵਿਚੋਂ ਗੁਜ਼ਰ ਰਿਹਾ। ਉਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬੀ ਸਿਨੇਮਾ ਨਾਲ ਹੁਣ ਤਰਾਂ ਤਰਾਂ ਦੇ ਐਕਸਪੇਰੀਮੈਂਟ ਕੀਤੇ ਜਾ ਰਹੇ ਹਨ। ਆਰਟ ਸਿਨੇਮਾ ਤੋਂ ਲੈ ਕੇ ਰੋਮਾਂਟਿਕ ਸਿਨੇਮਾ ਤੱਕ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਪਿਛੱਲੇ ਵੇਲਿਆਂ 'ਚ ਫ਼ਿਲਮਾਂ ਦਾ ਬਜਟ ਵੀ ਕੁੱਝ ਖਾਸ ਨਹੀਂ ਹੁੰਦਾ ਪ੍ਰੋਡਿਊਸਰ ਲੱਬਣੇ ਵੀ ਬੜੇ ਮੁਸ਼ਕਿਲ ਹੁੰਦੇ ਸੀ ਪਰ ਅੱਜ ਸਮਾਂ ਬਦਲ ਚੁੱਕਿਆ ਹੈ। ਫ਼ਿਲਮ ਨਿਰਮਾਤਾ ਆਪ ਅੱਗੇ ਆ ਰਹੇ ਹਨ ਫ਼ਿਲਮਾਂ ਦਾ ਬਜਟ ਵਿਸ਼ਾਲ ਹੁੰਦਾ ਜਾ ਰਿਹਾ ਹੈ।
ਬਜਟ ਦੇ ਨਾਲ ਨਾਲ ਫ਼ਿਲਮਾਂ 'ਚ ਕੰਮ ਕਰਨ ਵਾਲੇ ਅਦਾਕਾਰ ਵੀ ਡੀਲ ਡੌਲ ਸਰੀਰ ਨਾਲ ਨਜ਼ਰ ਆ ਰਹੇ ਹਨ। ਅੱਜ ਅਸੀਂ ਉਹਨਾਂ ਚੁਣੀਦੇ ਪੰਜਾਬੀ ਅਦਾਕਾਰਾਂ ਬਾਰੇ ਚਾਨਣਾ ਪਾਵਾਂਗੇ ਜਿਹਨਾਂ ਪਾਲੀਵੁੱਡ ਤੋਂ ਲੈ ਕੇ ਅੱਜ
ਬਾਲੀਵੁੱਡ 'ਚ ਵੀ ਪੰਜਾਬੀ ਫ਼ਿਲਮਾਂ ਦਾ ਡੰਕਾ ਵੱਜਣ ਲਗਾ ਦਿੱਤਾ ਹੈ। ਅੱਜ ਪੰਜਾਬੀ ਫਿਲਮ ਇੰਡਸਟਰੀ ਅਤੇ ਸਿੰਗਿੰਗ ਇੰਡਸਟਰੀ ਆਪਣੇ ਪੂਰੇ ਜੋਬਨ 'ਤੇ ਹੈ।
ਜੇਕਰ ਗੱਲ ਕਰੀਏ ਅੱਜ ਦੇ ਸਿਤਾਰੇ ਦਾ ਤਾਂ ਪਹਿਲਾ ਨਾਮ ਦਿਲਜੀਤ ਦੋਸਾਂਝ ਦਾ ਆਉਂਦਾ ਹੈ ਜਿੰਨ੍ਹਾਂ ਸਿੰਗਗ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਅੱਜ ਸਿੰਗਿੰਗ ਦੇ ਨਾਲ ਨਾਲ ਅਦਾਕਾਰੀ 'ਚ ਵੀ ਝੰਡੇ ਗੱਡੇ ਹਨ। ਪੰਜਾਬੀ ਫ਼ਿਲਮਾਂ ਤੋਂ ਹਿੰਦੀ ਫ਼ਿਲਮਾਂ 'ਚ ਕੰਮ ਕਰ ਦਿਲਜੀਤ ਨੇ ਆਪਣੀ ਦਿੱਖ 'ਚ ਵੀ ਅੰਤਾਂ ਦਾ ਸੁਧਾਰ ਕੀਤਾ ਹੈ। ਆਪਣੇ ਸਿਕਸ ਪੈਕ ਸਰੀਰ ਨਾਲ ਪੰਜਾਬੀ ਇੰਡਸਟਰੀ ਦਾ ਝੰਡਾ ਬੁਲੰਦ ਕੀਤਾ ਹੈ।
https://www.instagram.com/p/BkF5ZjsheW0/
ਪੰਜਾਬ ਦੇ ਉੱਗੇ ਅਤੇ ਮੇਹਨਤੀ ਸਿੰਗਰ ਅਤੇ ਐਕਟਰ ਐਮੀ ਵਿਰਕ ਜਿੰਨ੍ਹਾਂ ਦੀ ਅਦਾਕਾਰੀ ਅਤੇ ਗਾਇਕੀ ਨੇ ਕਰੋੜਾਂ ਦਿਲ ਜਿੱਤੇ। ਕੁੱਝ ਸਮਾਂ ਪਹਿਲਾਂ ਉਹਨਾਂ ਦੀ ਫ਼ਿਲਮ ਆਈ ਸੀ 'ਹਾਰਜੀਤਾ' ਜੋ ਕਿ ਇੱਕ ਹਾਕੀ ਪਲੇਅਰ ਦੀ ਬਾਇਓਗ੍ਰਾਫੀ ਸੀ। ਐਮੀ ਵਿਰਕ ਨੇ ਇਸ ਫ਼ਿਲਮ ਲਈ ਜਿਸ ਤਰਾਂ ਇੱਕ ਕਿਸ਼ੋਰ ਦੇ ਸ਼ਰੀਰ 'ਚ ਆਪਣੇ ਆਪ ਨੂੰ ਢਾਲਿਆ ਉਹ ਹੈਰਾਨੀ ਜਨਕ ਸੀ। ਪੰਜਾਬੀ ਸਿਤਾਰਿਆਂ ਦੀ ਇਹ ਲਗਨ ਦੇਖ ਸਾਰਿਆਂ ਦਾ ਸਰ ਊਚਾ ਹੋ ਜਾਂਦਾ ਹੈ।
https://www.instagram.com/p/BiZnAOIget8/
ਅਗਲਾ ਨਾਮ ਆਉਂਦਾ ਹੈ ਕਰਤਾਰ ਕਰਤਾਰ ਚੀਮਾ ਹੋਰਾਂ ਦਾ ਜਿੰਨਾ ਆਪਣੀ ਮੇਹਨਤ ਅਤੇ ਲਗਨ ਦੇ ਸਦਕਾ ਗੂੜ੍ਹਾ ਨਾਮ ਖੱਟਿਆ ਹੈ। ਪੰਜਾਬੀ ਸਿਨੇਮਾ ਨੂੰ ਸਿਕੰਦਰ ਵਰਗੀਆਂ ਆਰਟ ਫ਼ਿਲਮਾਂ ਦੇਣ ਵਾਲੇ ਕਰਤਾਰ ਚੀਮਾ ਨੇ ਬਾਲੀਵੁੱਡ , ਟਾਲੀਵੁੱਡ ਆਦਿ 'ਚ ਵੀ ਪੰਜਾਬੀਆਂ ਦਾ ਨਾਮ ਚਮਕਾਇਆ ਹੈ ਅਤੇ ਹੁਣ ਵੀ ਪੰਜਾਬੀ ਰੀਮੇਕ ਸਿੰਘਮ ਅਤੇ ਡੀਡੀਐੱਲਜੇ ਵਰਗੀਆਂ ਫ਼ਿਲਮਾਂ 'ਚ ਕੰਮ ਕਰ ਰਹੇ ਹਨ, ਅਤੇ ਆਪਣੇ ਸ਼ਰੀਰ ਨੂੰ ਵੀ ਪੂਰੀ ਤਰਾਂ ਤਰਾਸ਼ ਸੁੱਟਿਆ ਹੈ।
https://www.instagram.com/p/Bn3wiRWBzMU/
ਪਰਮੀਸ਼ ਵਰਮਾ ਦਾ ਨਾਮ ਆਉਂਦਾ ਹੈ ਤਾਂ ਹਰ ਕੋਈ ਇਹ ਸੋਚੀ ਪੈ ਜਾਂਦਾ ਹੈ ਕਿ ਇੱਕ ਬੰਦਾ ਇਨ੍ਹਾਂ ਸਭ ਕੁੱਝ ਕਿਵੇਂ ਕਰ ਲੈਂਦਾ ਹੈ। ਪੰਜਾਬੀ ਗਾਣਿਆਂ ਦੇ ਨਿਰਦੇਸ਼ਨ ਤੋਂ ਸ਼ੁਰੂ ਹੋਇਆ ਪਟਿਆਲਾ ਦਾ ਪਰਮੀਸ਼ ਵਰਮਾ ਅੱਜ ਗਾਇਕੀ , ਫ਼ਿਲਮਾਂ 'ਚ ਐਕਟਿੰਗ ਮਾਡਲਿੰਗ ਅਤੇ ਨਿਰਦੇਸ਼ਨ ਤੱਕ 'ਚ ਆਪਣਾ ਨਾਮ ਸ਼ਿਖਰਾਂ 'ਤੇ ਲਿਖਵਾਈ ਬੈਠਾ ਹੈ। ਨਵਾਂ ਟਰੇਂਡ ਸੈੱਟ ਕਰਨ ਵਾਲੇ ਪਰਮੀਸ਼ ਵਰਮਾ ਦੇ ਅੱਗੇ ਕਈ ਅਉਕੜਾਂ ਵੀ ਆਈਆਂ ਪਰ ਉਹਨਾਂ ਹਰ ਨਹੀਂ ਮੰਨੀ।
https://www.instagram.com/p/BqXEAdIFIW_/
ਜਿੰਨ੍ਹਾਂ 'ਚੋਂ ਅੱਜ ਕੱਲ ਕਰੰਟ ਨਿੱਕਲ ਰਿਹਾ ਹੈ ਭਾਵ ਸਾਡਾ ਲੈਂਨਸਰ ਵਾਲਾ ਮੁੰਡਾ ਜੱਸੀ ਗਿੱਲ ਕਿਸੇ ਤੋਂ ਵੀ ਪਿੱਛੇ ਨਹੀਂ ਰਹਿੰਦਾ। ਜੱਸੀ ਗਿੱਲ ਨੇ ਵੀ ਗਾਇਕੀ ਤੋਂ ਸ਼ੁਰੂ ਹੋ ਕੇ ਪੰਜਾਬੀ ਅਤੇ ਬਾਲੀਵੁੱਡ 'ਚ ਸਿੱਕਾ ਕਾਇਮ ਕੀਤਾ ਹੈ। ਉਹਨਾਂ ਦੀ ਹਰ ਇੱਕ ਤਸਵੀਰ ਸ਼ੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ।
ਬੱਬਲ ਰਾਏ ਜਿੰਨ੍ਹਾਂ ਨੇ ਘੱਟ ਸਮੇਂ 'ਚ ਪ੍ਰਸਿੱਧੀ ਹਾਸਿਲ ਕਰ ਚੰਗਾ ਨਾਮ ਖੱਟਿਆ ਹੈ। ਉਹਨਾਂ ਆਪਣੇ ਸ਼ਰੀਰ ਅਤੇ ਅਦਾਕਰੀ 'ਤੇ ਅਜਿਹਾ ਕੰਮ ਕੀਤਾ ਕਿ ਅੱਜ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ।
https://www.instagram.com/p/Bqe89grHOXS/
ਦੀਪ ਸਿੱਧੂ ਜਿਸ ਨੂੰ ਕਹਿ ਲਈ ਏ ਪੰਜਾਬੀ ਸਿਨੇਮਾ ਨੂੰ ਇੱਕ ਹੀਰਾ ਮਿਲਿਆ ਹੈ। ਉਹਨਾਂ ਜ਼ੋਰਾ ਦੱਸ ਨੰਬਰੀਆ ਅਤੇ ਰੰਗ ਪੰਜਾਬ ਵਰਗੀਆਂ ਫ਼ਿਲਮਾਂ 'ਚ ਲੀਡ ਰੋਲ ਨਿਭਾ ਆਪਾਂ ਲੋਹਾ ਮਨਵਾਇਆ ਹੈ।
https://www.instagram.com/p/BpreuD_DLEb/
ਪੰਜਾਬ ਦੀ ਸੁਰੀਲੀ ਆਵਾਜ਼ ਅਤੇ ਮੀਠੀ ਆਵਾਜ਼ ਦੇ ਮਾਲਿਕ ਨਿੰਜਾ ਜਿੰਨ੍ਹਾਂ ਆਪਣੇ ਸ਼ਰੀਰ ਤੇ ਮੇਹਨਤ ਕਰ ਅਜਿਹਾ ਤਰਾਸ਼ਿਆ ਕਿ ਅੱਜ ਲੱਖਾਂ ਲੋਕਾਂ ਲਈ ਉਧਾਹਰਣ ਬਣ ਚੁੱਕੇ ਹਨ। ਨਿੰਜਾ ਦਾ ਪੰਜਾਬੀ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਵਜ਼ਨ ਬਹੁਤ ਜਜ਼ਿਆਦਾ ਹੁੰਦਾ ਸੀ। ਪਰ ਉਹਨਾਂ ਦਿਖਾ ਦਿੱਤਾ ਹੈ ਕਿ ਜੇਕਰ ਮਿਥ ਲਿਆ ਜਾਵੇ ਤਾਂ ਕੁੱਝ ਵੀ ਮੁਸ਼ਕਿਲ ਨਹੀਂ ਹੈ।
https://www.instagram.com/p/BqtWXOSnH9M/