'ਬੈਲ ਬੌਟਮ' ਫ਼ਿਲਮ ਵਿੱਚ ਲਾਰਾ ਦੱਤਾ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਆਵੇਗੀ ਨਜ਼ਰ
Rupinder Kaler
August 4th 2021 05:30 PM
ਅਕਸ਼ੇ ਕੁਮਾਰ ਦੀ ਫਿਲਮ 'ਬੈਲ ਬੌਟਮ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ।ਪਰ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੀ ਲਾਰਾ ਦੱਤਾ ਦੇ ਹਰ ਪਾਸੇ ਚਰਚੇ ਹਨ ।ਫਿਲਮ ਦਾ ਟ੍ਰੇਲਰ 1984 ਵਿੱਚ ਹਵਾਈ ਯਾਤਰੀਆਂ ਨੂੰ ਬੰਧਕ ਬਣਾਏ ਜਾਣ ਨਾਲ ਸ਼ੁਰੂ ਹੁੰਦਾ ਹੈ। ਫਿਲਮ ਦੇ ਅਗਲੇ ਦ੍ਰਿਸ਼ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਕਟ ਨਾਲ ਨਜਿੱਠਣ ਦੇ ਲਈ ਆਪਣੇ ਸਲਾਹਕਾਰਾਂ ਨਾਲ ਸਲਾਹ ਮਸ਼ਵਰਾ ਕਰਦੀ ਦਿਖਾਈ ਦੇ ਰਹੀ ਹੈ ।