ਕਿਸ 'ਤੇ ਕਾਲਾ ਸੂਟ ਬੈਨ ਕਰਨ ਦੀ ਮੰਗ ਕਰ ਰਹੇ ਨੇ ਵੀਤ ਬਲਜੀਤ ,ਵੇਖੋ ਵੀਡਿਓ 

By  Shaminder November 28th 2018 09:54 AM

ਲਾਲੀ ਖਾਨ ਦਾ ਗੀਤ ਸੂਟ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਦੇ ਬੋਲ ਲਿਖੇ ਨੇ ਵੀਤ ਬਲਜੀਤ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਅੰਕੂਰ ਚੌਧਰੀ ਨੇ । ਇਸ ਗੀਤ 'ਚ ਜੱਟੀ ਦੇ ਹੁਸਨ ਦੇ ਨਾਲ ਨਾਲ ਉਸਦੇ ਪਹਿਰਾਵੇ ਦੀ ਵੀ ਤਾਰੀਫ ਕੀਤੀ ਗਈ ਹੈ । ਕਿਉਂਕਿ ਜਦੋਂ ਇਹ ਜੱਟੀ ਪੰਜਾਬੀ ਸੂਟ ਪਾਉਂਦੀ ਹੈ ਇਹ ਸੂਟ ਉਸ ਦੇ ਹੁਸਨ ਨੂੰ ਚਾਰ ਚੰਨ ਲਗਾ ਦਿੰਦਾ ਹੈ ।

ਹੋਰ ਵੇਖੋ : ਵੀਤ ਬਲਜੀਤ ਦੇ ਨਵੇਂ ਗਾਣੇ ‘ ਟਾਊਨ ‘ ਨੇ ਮੋਹਿਆ ਲੋਕਾਂ ਦਾ ਦਿਲ , ਦੇਖੋ ਵੀਡੀਓ

https://www.youtube.com/watch?v=i707EBh9NuI

ਗੀਤ 'ਚ ਪਿੰਡਾਂ ਦੇ ਸੱਭਿਆਚਾਰ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਪੂਰੇ ਗੀਤ ਨੂੰ ਪਿੰਡ ਦੇ ਸਧਾਰਣ ਜਿਹੇ ਘਰ ਅਤੇ ਖੇਤਾਂ 'ਚ ਫਿਲਮਾਇਆ ਗਿਆ ਹੈ । ਕਿਉਂਕਿ ਇਸ ਗੀਤ ਨੂੰ ਵੀਤ ਬਲਜੀਤ ਨੇ ਲਿਖਿਆ ਹੈ ਤਾਂ ਵੀਤ ਬਲਜੀਤ ਦੇ ਗੀਤਾਂ 'ਚ ਪਿੰਡਾਂ ਦੀ ਅਸਲੀ ਤਸਵੀਰ ਨੂੰ ਹਮੇਸ਼ਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਵੀਤ ਬਲਜੀਤ ਦੇ ਗੀਤਾਂ ਦੀ ਵੀਡਿਓ ਦਾ ਅਸਰ ਵੀ ਇਸ ਗੀਤ 'ਤੇ ਦਿਖਾਈ ਦਿੰਦਾ ਹੈ ।

ਹੋਰ ਵੇਖੋ : ਪ੍ਰੀਤ ਹਰਪਾਲ ਦੀ ਗੈਰ ਮੌਜੂਦਗੀ ‘ਚ ਕਿਸ ਨੂੰ ਰੰਗਲਾ ਚੁਬਾਰਾ ਵੱਢ-ਵੱਢ ਖਾ ਰਿਹਾ ਹੈ,ਵੇਖੋ ਵੀਡਿਓ

ਲਾਲੀ ਖਾਨ ਨੇ ਇਸ ਗੀਤ 'ਚ ਜੱਟੀ ਦੇ ਹੁਸਨ ਦੀ ਗੱਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਕਾਲਾ ਸੂਟ ਤਾਂ ਅੱਤ ਹੀ ਕਰਵਾਉਂਦਾ ਹੈ ਪਰ ਗੀਤ 'ਚ ਮਾਝਾ,ਮਾਲਵਾ ਅਤੇ ਦੁਆਬਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਜੱਟੀ 'ਤੇ ਕਾਲਾ ਸੂਟ ਪਾਉਣ 'ਤੇ ਬੈਨ ਹੋਣਾ ਚਾਹੀਦਾ ਹੈ ।  ਕਿਉਂਕਿ ਇਹ ਜੱਟੀ ਜੇ ਕਾਲਾ ਸੂਟ ਪਾ ਲੈਂਦੀ ਹੈ ਤਾਂ ਲੋਕਾਂ ਦੇ ਦਿਲਾਂ 'ਤੇ ਕਹਿਰ ਢਾਉਂਦੀ ਹੈ ।

new song suit new song suit

 

Related Post