ਲਖਵਿੰਦਰ ਵਡਾਲੀ ਨੇ ਹਿਮਾਚਲੀ ਗਾਣੇ ‘ਚੰਬਾ ਕਿਤਨੀ ਕੁ ਦੂਰ’ ਦੇ ਨਾਲ ਬੰਨੇ ਰੰਗ, ਦੇਖੋ ਵੀਡੀਓ

‘ਮਾਏਂ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ’
ਪੰਜਾਬੀ ਗਾਇਕ ਲਖਵਿੰਦਰ ਵਡਾਲੀ ਜੋ ਕਿ ਆਪਣੀ ਮਿਊਜ਼ਿਕ ਸ਼ੋਅ ਦੇ ਲਈ ਹਿਮਾਚਲ ਪ੍ਰਦੇਸ਼ ਗਏ ਹੋਏ ਸਨ। ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਲੋਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਜਦੋਂ ਉਨ੍ਹਾਂ ਨੇ ‘ਮਾਏਂ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ’ ਗਾਇਆ ਤਾਂ ਲੋਕਾਂ ਨੂੰ ਝੂਮਣ ਲਗਾ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਸਾਰਿਆਂ ਦਾ ਬਹੁਤ ਧੰਨਵਾਦ..ਧੰਨਵਾਦ ਚੰਬਾ..’
View this post on Instagram
Chamba kitni k door.... live at #himachal #chamba. #lakhwinderwadali
ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਆਉਣ ਵਾਲੇ ਗੀਤ ਸਾਹਿਬਾ ਦੀ ਤਾਂ ਉਹ ਬਹੁਤ ਜਲਦ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।