ਲਖਵਿੰਦਰ ਵਡਾਲੀ ਨੂੰ ਅਜਿਹਾ ਕਿਹੜਾ ਇਸ਼ਕ ਲੱਗਿਆ ਜਿਹੜਾ ਰੋਣ ਲਈ ਕਰ ਰਿਹਾ ਹੈ ਮਜਬੂਰ

ਲਖਵਿੰਦਰ ਵਡਾਲੀ ਨੂੰ ਅਜਿਹਾ ਕਿਹੜਾ ਇਸ਼ਕ ਲੱਗਿਆ ਜਿਹੜਾ ਰੋਣ ਲਈ ਕਰ ਰਿਹਾ ਮਜਬੂਰ , ਸੁਰਾਂ ਦੇ ਸਰਤਾਜ ਲਖਵਿੰਦਰ ਵਡਾਲੀ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਜਿਉਂਦਾ ਜਾਗਦਾ ਰੱਖਿਆ ਹੈ। ਇਸ ਬਾਰ ਉਹਆਪਣੀ ਸੁਰੀਲੀ ਆਵਾਜ਼ 'ਚ ਸੈਡ ਰੋਮੈਂਟਿਕ ਗਾਣਾ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਲਖਵਿੰਦਰ ਵਡਾਲੀ ਆਪਣੇ ਨਵੇਂ ਗਾਣੇ ਨਾਲ ਇਸ਼ਕ ਦੇ ਲੱਗਿਆਂ ਦੀਆਂ ਨੀਦਾਂ ਉਡਾ ਰਹੇ ਹਨ। ਜੀ ਹਾਂ ਉਹਨਾਂ ਦੇ ਰਿਸੈਂਟਲੀ ਰਿਲੀਜ਼ ਹੋਇਆ ਗਾਣਾ ਜਿਸ ਦਾ ਨਾਮ ਹੈ 'ਇਸ਼ਕਾ' ਨੇ ਟੁੱਟੇ ਦਿਲਾਂ ਨੂੰ ਸਹਾਰਾ ਦੇਣ ਦਾ ਕੰਮ ਕੀਤਾ ਹੈ।
ਗਾਣੇ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਜੇਕਰ ਗਾਣੇ ਦੀ ਵੀਡੀਓ ਦੀ ਗੱਲ ਕਰੀਏ ਤਾਂ ਇਹ ਤੁਹਾਡੀਆਂ ਅੱਖਾਂ 'ਚ ਹੰਜੂ ਲਿਆ ਦੇਵੇਗੀ। ਗਾਣੇ ਦੇ ਵੀਡੀਓ ਨੂੰ ਕੋਹੀਨੂਰ ਸਿੰਘ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ। ਕੋਹੀਨੂਰ ਸਿੰਘ ਨੇ ਕੋਹੀਨੂਰ ਦੀ ਤਰਾਂ ਹੀ ਇਸ ਵੀਡੀਓ ਨੂੰ ਵੀ ਚਮਕਾਇਆ ਹੈ। ਗਾਣੇ ਨੂੰ ਕਲਮ ਅਤੇ ਕੰਪੋਸਿੰਗ ਨਾਲ ਸ਼ਿਗਾਰਿਆ ਹੈ 'ਚੰਦਰਾ ਸਰਾਏ' ਨੇ ਜੋ ਕੇ ਬੜੇ ਹੀ ਸੂਜਵਾਨ ਸੰਗੀਤਕਾਰ ਤੇ ਕੰਪੋਜ਼ਰ ਹਨ।
ਹੋਰ ਪੜ੍ਹੋ : ਭੈਣ ਜਾਨ੍ਹਵੀ ਕਪੂਰ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ, ਦੇਖੋ ਵੀਡਿਓ
ਗਾਣੇ ਦਾ ਦਿਲ ਨੂੰ ਛੂ ਜਾਣ ਵਾਲਾ ਸੰਗੀਤ ਕੀਤਾ ਹੈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਰੁਪਿਨ ਕਾਹਲੋਂ ਨੇ। ਦੱਸ ਦਈਏ ਇਹ ਗਾਣਾ 'ਗਰੇਸ ਰਿਕੋਰਡ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਲਖਵਿੰਦਰ ਵਡਾਲੀ ਦੀ ਗਾਇਕੀ 'ਤੇ ਤਾਂ ਫਿਰ ਕੋਈ ਸਵਾਲ ਹੀ ਨਹੀਂ ਉਠਾ ਸਕਦਾ , ਕਿਉਂਕਿ ਲਖਵਿੰਦਰ ਵਡਾਲੀ ਪੰਜਾਬ ਦੇ ਉਹਨਾਂ ਚੁਣਿੰਦੇ ਗਾਇਕਾਂ 'ਚੋਂ ਹਨ ਜਿਹੜੇ ਸੁਰ ਤੇ ਤਾਲ ਦਾ ਗਿਆਨ ਰੱਖਦੇ ਹਨ। ਰੱਖਣਾ ਵੀ ਸੀ ਕਿਉਂਕਿ ਉਹਨਾਂ ਦੇ ਤਾਂ ਖੂਨ 'ਚ ਹੀ ਗਾਇਕੀ ਹੈ।
ਹੋਰ ਪੜ੍ਹੋ : ਟਾਈਗਰ ਸ਼ਰਾਫ਼ ਨੇ ਕਿੱਤਾ ਜ਼ਬਰਦਸਤ ਸਟੰਟ, ਵੀਡੀਓ ਵੇਖ ਉੱਡ ਜਾਣਗੇ ਹੋਸ਼
ਲਖਵਿੰਦਰ ਵਡਾਲੀ ਦੇ ਪਿਤਾ ਪੂਰਨ ਚੰਦ ਵਡਾਲੀ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ 'ਚ ਆਪਣਾ ਨਾਮ ਲਿਖਵਾ ਚੁੱਕੇ ਹਨ। ਇਨ੍ਹਾਂ ਹੀ ਨਹੀਂ ਲਖਵਿੰਦਰ ਵਡਾਲੀ ਦੇ ਚਾਚਾ ਤੇ ਦਾਦਾ ਜੀ ਵੀ ਪੰਜਾਬ ਦੀ ਗਾਇਕੀ 'ਚ ਆਪਣਾ ਲੋਹਾ ਮਨਵਾ ਚੁੱਕੇ ਹਨ। ਜ਼ਾਹਿਰ ਹੈ ਲਖਵਿੰਦਰ ਵਡਾਲੀ ਇੱਕ ਵੱਡੇ ਸੰਗੀਤਕ ਘਰਾਣੇ ਦੇ ਵਾਰਿਸ ਹਨ। ਉਹਨਾਂ ਦੇ ਹੁਣ ਤੱਕ ਦੇ ਸਾਰੇ ਗਾਣੇ ਸੁੱਪਰ ਡੁਪਰ ਹਿੱਟ ਰਹੇ ਹਨ। ਇਹ ਨਵਾਂ ਗਾਣਾ 'ਇਸ਼ਕਾ' ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।