ਮੀਂਹ ਦੇ ਬਾਵਜੂਦ ਵੀ ਰਾਜਸਥਾਨ ਦੇ ਟਿੱਬਿਆਂ 'ਚ ਲਖਵਿੰਦਰ ਵਡਾਲੀ ਨੇ ਲਗਾਇਆ ਅਖਾੜਾ, ਦੇਖੋ ਵੀਡੀਓ

ਮੀਂਹ ਦੇ ਬਾਵਜੂਦ ਵੀ ਰਾਜਸਥਾਨ ਦੇ ਟਿੱਬਿਆਂ 'ਚ ਲਖਵਿੰਦਰ ਵਡਾਲੀ ਨੇ ਲਗਾਇਆ ਅਖਾੜਾ, ਦੇਖੋ ਵੀਡੀਓ : ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਜਿੰਨ੍ਹਾਂ ਦੀ ਸ਼ਾਨਦਾਰ ਗਾਇਕੀ ਦੇ ਚਰਚੇ ਦੇਸ਼ ਭਰ 'ਚ ਹੁੰਦੇ ਹਨ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੰਗਾ ਨਾਮ ਬਣਾਉਣ ਵਾਲੇ ਲਖਵਿੰਦਰ ਵਡਾਲੀ ਪਿਛਲੇ ਦਿਨੀ ਰਾਜਸਥਾਨ ਦੇ ਜੈਸਲਮੇਰ ਦੇ ਟਿੱਬਿਆਂ 'ਚ ਅਖਾੜਾ ਲਗਾਉਣ ਪਹੁੰਚੇ ਸਨ, ਜਿਸ ਦੀਆਂ ਤਸਵੀਰਾਂ ਲਖਵਿੰਦਰ ਵਡਾਲੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
View this post on Instagram
ਵੀਡੀਓ 'ਚ ਲਖਵਿੰਦਰ ਵਡਾਲੀ ਰੇਤ ਦੇ ਟਿੱਬਿਆਂ 'ਚ ਸ਼ੋਅ ਤੋਂ ਪਹਿਲਾਂ ਸਟੇਜ ਅਤੇ ਪੰਡਾਲ ਦੀਆਂ ਤਸਵੀਰਾਂ ਦਿਖਾਉਂਦੇ ਨਜ਼ਰ ਆ ਰਹੇ ਹਨ। ਅਤੇ ਨਾਲ ਹੀ ਇਸ ਨਵੇਂ ਅਨੁਭਵ ਬਾਰੇ ਦੱਸ ਰਹੇ ਹਨ। ਇੰਨ੍ਹਾਂ ਹੀ ਨਹੀਂ ਰਾਤ ਦੇ ਸ਼ੋਅ ਦੀਆਂ ਤਸਵੀਰਾਂ ਵੀ ਲਖਵਿੰਦਰ ਵਡਾਲੀ ਨੇ ਸਾਂਝੀਆਂ ਕੀਤੀਆਂ ਹਨ, ਜਿਸ 'ਚ ਲਖਵਿੰਦਰ ਵਡਾਲੀ ਮੀਂਹ ਦੇ ਬਾਵਜੂਦ ਵੀ ਦਰਸ਼ਕਾਂ ਦਾ ਆਪਣੀ ਗਾਇਕੀ ਰਾਹੀਂ ਮਨੋਰੰਜਨ ਕਰ ਰਹੇ ਹਨ। ਲਖਵਿੰਦਰ ਵਡਾਲੀ ਨੇ ਵੀਡੀਓ ਦੀ ਕੈਪਸ਼ਨ ਲ 'ਚ ਜੈਸਲਮੇਰ ਦੀ ਜਨਤਾ ਦਾ ਧੰਨਵਾਦ ਵੀ ਕੀਤਾ ਹੈ ਜੋ ਬਾਰਿਸ਼ ਦੇ ਬਾਵਜੂਦ ਉਹਨਾਂ ਨੂੰ ਅਰਾਮ ਨਾਲ ਸੁਣ ਰਹੇ ਹਨ। ਉਹਨਾਂ ਲਿਖਿਆ ਹੈ,''Tnx desert festival and Jaisalmer ki audience ka sach Main maza aa geya... Barish Main bhi aap ne mera saath diya. Tnx to all".
ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ
View this post on Instagram
Hi.! On sound check of Desert Festival #SAM #Jaisalmer #rajasthan
ਲਖਵਿੰਦਰ ਵਡਾਲੀ ਦਾ ਸੰਗੀਤ ਪ੍ਰਤੀ ਇਹ ਪਿਆਰ ਅਤੇ ਮੋਹ ਉਹਨਾਂ ਨੂੰ ਵਿਰਾਸਤ 'ਚ ਮਿਲਿਆ ਹੈ। ਇਹਨਾਂ ਵੀਡੀਓਜ਼ ਰਾਹੀਂ ਉਹਨਾਂ ਦੀ ਮਿਊਜ਼ਿਕ ਪ੍ਰਤੀ ਲਗਨ ਅਤੇ ਜੁੜਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਵੇਂ ਮੀਂਹ ਆਵੇ ਭਾਵੇਂ ਤੂਫ਼ਾਨ ਉਹਨਾਂ ਨੂੰ ਲਾਈਵ ਗਾਉਣ ਤੋਂ ਕੁਝ ਨਹੀਂ ਰੋਕ ਸਕਦਾ।