ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਤਮੰਨਾ' ਪੀਟੀਸੀ ਪੰਜਾਬੀ 'ਤੇ ਪੀਟੀਸੀ ਚੱਕਦੇ 'ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ

ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਤਮੰਨਾ' ਪੀਟੀਸੀ ਪੰਜਾਬੀ 'ਤੇ ਪੀਟੀਸੀ ਚੱਕਦੇ 'ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ : ਪੰਜਾਬ ਦੇ ਸਭ ਤੋਂ ਵੱਡੇ ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਦਾ ਨਵਾਂ ਗੀਤ ਤਮੰਨਾ ਪੀਟੀਸੀ ਨੈੱਟਵਰਕ ਦੇ ਚੈਨਲਜ਼ 'ਤੇ ਐਕਸਕਲਿਉਸਿਵਲੀ ਰਿਲੀਜ਼ ਹੋ ਚੁੱਕਿਆ ਹੈ। ਸਰੋਤੇ ਲਖਵਿੰਦਰ ਵਡਾਲੀ ਦੇ ਇਸ ਪਿਆਰੇ ਗੀਤ ਦਾ ਅਨੰਦ ਮਾਣ ਰਹੇ ਹਨ। ਲਖਵਿੰਦਰ ਵਡਾਲੀ ਦੇ ਇਸ ਰੋਮਾਂਟਿਕ ਗੀਤ ਦੇ ਬੋਲ ਉਦਾਰ ਨੇ ਲਿਖੇ ਹਨ।
View this post on Instagram
ਤਮੰਨਾ ਗੀਤ ਦਾ ਮਿਊਜ਼ਿਕ Cheetah ਵੱਲੋਂ ਦਿੱਤਾ ਗਿਆ ਹੈ। ਵੀਡੀਓ ਨੂੰ ਪਰਮੋਦ ਸ਼ਰਮਾ ਰਾਣਾ ਵੱਲੋਂ ਤਿਆਰ ਕੀਤੀ ਗਈ ਹੈ। ਲਖਵਿੰਦਰ ਵਡਾਲੀ ਜ਼ਿਆਦਾਤਰ ਰੋਮਾਂਟਿਕ ਗੀਤ ਤੇ ਸੈਡ ਗੀਤ ਵਾਲਾ ਜੌਨਰ ਸੁਣਨ ਮਿਲਦਾ ਹੈ। ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤਾਂ ਨੂੰ ਹਮੇਸ਼ਾਂ ਹੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।
ਯੂ ਟਿਊਬ 'ਤੇ ਉਹਨਾਂ ਦਾ ਇਹ ਗਾਣਾ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਣਾ ਹੈ।ਵੀਡੀਓ ‘ਚ ਲਖਵਿੰਦਰ ਵਡਾਲੀ ਦੀ ਬਹੁਤ ਸੋਹਣੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਅਤੇ ਗਾਣੇ ਦਾ ਲੋਕੇਸ਼ਨ ਵੀ ਕਾਫੀ ਸ਼ਾਨਦਾਰ ਹੈ।ਲਖਵਿੰਦਰ ਵਡਾਲੀ ਨੇ ਇੱਕ ਵੀਡੀਓ ਸਾਂਝਾ ਕਰਕੇ ਗਾਣੇ ਬਾਰੇ ਅਤੇ ਆਪਣੀ ਟੀਮ ਦਾ ਧੰਨਵਾਦ ਵੀ ਕੀਤਾ ਹੈ।
ਹੋਰ ਵੇਖੋ : ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ 'ਚ ਰੰਗੇ ਅਕਸ਼ੈ ਕੁਮਾਰ ਨੇ ਪਾਏ ਖੂਬ ਭੰਗੜੇ, ਦੇਖੋ ਵੀਡੀਓ
View this post on Instagram
ਲਖਵਿੰਦਰ ਵਡਾਲੀ ਦੀ ਗਾਇਕੀ ਦਾ ਲੋਹਾ ਬਾਲੀਵੁੱਡ ਤੋਂ ਪੰਜਾਬੀ ਇੰਡਸਟਰੀ ਤੱਕ ਹਰ ਕੋਈ ਮੰਨਦਾ ਹੈ। ਕਈ ਸੁਪਰਹਿੱਟ ਗਾਣੇ ਦੇਣ ਵਾਲੇ ਲਖਵਿੰਦਰ ਵਡਾਲੀ ਦੇ ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।